ਬੀਐੱਡ ਫਰੰਟ ਪੰਜਾਬ ਇਕਾਈ ਫਿਰੋਜ਼ਪੁਰ ਵੱਲੋਂ ਸਿੱਖਿਆ ਵੱਲੋਂ ਜਾਰੀ ਤਬਾਦਲਾ ਨੀਤੀ ਦਾ ਵਿਰੋਧ
ਫਿਰੋਜ਼ਪੁਰ 11 ਮਾਰਚ ( ) ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿੱਤ ਨਵੇਂ ਨਾਦਰਸ਼ਾਹੀ ਫੁਰਮਾਨਾਂ ਵਿਰੁੱਧ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਅੱਜ ਇਕ ਅਹਿਮ ਮੀਟਿੰਗ ਬੀਐੱਡ ਫਰੰਟ ਪੰਜਾਬ ਇਕਾਈ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਪੰਮਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਰਕਾਰ ਅਤੇ ਵਿਭਾਗ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਬਾਰੇ ਗੱਲਬਾਤ ਕਰਦਿਆਂ ਬੀਐੱਡ ਫਰੰਟ ਦੇ ਆਗੂਆਂ ਨੇ ਆਖਿਆ ਕਿ ਹਰ ਰੋਜ਼ ਸਿੱਖਿਆ ਵਿਭਾਗ ਅਧਿਆਪਕਾਂ ਵਿਰੁੱਧ ਨਵੇਂ ਨਵੇਂ ਫੁਰਮਾਨ ਜਿਵੇਂ ਕਿ ਹੁਣ ਹੀ ਵਿਚ ਤਬਾਦਲਾ ਕੀਤੀ, 60 ਬੱਚਿਆਂ ਤੋਂ ਘੱਟ ਹੈੱਡ ਟੀਚਰ ਦੀ ਪੋਸਟ ਖਤਮ ਕਰਨਾ ਵਰਗੇ ਫੁਰਮਾਨਾਂ ਖਿਲਾਫ 13 ਮਾਰਚ ਨੂੰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਚੇਤਾਵਨੀ ਪੱਤਰ ਦਿੱਤਾ ਜਾ ਰਿਹਾ ਹੈ। ਇਸ ਵਿਚ ਬੀਐੱਡ ਫਰੰਟ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੀ ਫਰੰਟ ਦੇ ਆਗੂ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਆਖਿਆ ਕਿ ਜੇਕਰ ਇਸ ਚੇਤਾਵਨੀ ਪੱਤਰ ਤੋਂ ਬਾਅਦ ਵੀ ਤਬਾਦਲਾ ਨੀਤੀ ਸਰਕਾਰ, ਵਿਭਾਗ ਨੇ ਵਾਪਸ ਨਾ ਲਈ ਤਾਂ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਜੋ ਵੀ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਉਸ ਨੂੰ ਬੀਐੱਡ ਫਰੰਟ ਪੰਜਾਬ ਇੰਨ ਬਿੰਨ ਲਾਗੂ ਕਰੇਗਾ। ਇਸ ਮੌਕੇ ਵਿਨੋਦ ਕੁਮਾਰ ਗਰਗ, ਰੇਸ਼ਮ ਸਿੰਘ, ਜਸਵਿੰਦਰਪਾਲ ਸਿੰਘ, ਸੰਦੀਪ ਸ਼ਰਮਾ, ਭੁਪਿੰਦਰ ਸਿੰਘ, ਤੀਰਥ ਸਿੰਘ ਜ਼ੀਰਾ, ਗੁਰਜੀਤ ਸਿੰਘ, ਰਜਿੰਦਰ ਨਿੱਝਰ, ਗਗਨਦੀਪ ਸਿੰਘ ਹਾਂਡਾ, ਕਪਿਲ ਦੇਵ, ਹਰੀਸ਼ ਕੁਮਾਰ, ਸੁਰਿੰਦਰ ਕੰਬੋਜ,ਜਤਿੰਦਰਪਾਲ ਸਿੰਘ,ਰਾਜੀਵ ਕੁਮਾਰ,ਗੁਰਪ੍ਰੀਤ ਸਿੰਘ,ਮਹਿਲ ਸਿੰਘ,ਸੁਖਵਿੰਦਰ ਸਿੰਘ, ਜਸਪਾਲ ਸਿੰਘ,ਦੀਪਕ ਸ਼ਰਮਾਂ,ਗੁਰਿੰਦਰ ਸਿੰਘ ਗੈਰੀ, ਇੰਦਰਪਾਲ ਸਿੰਘ ਖਾਲਸਾ, ਮਲਕੀਤ ਸਿੰਘ ਆਦਿ ਹਾਜ਼ਰ ਸਨ।