ਬਿਨਾ ਤਨਖਾਹੋਂ ਸਰਵ ਸਿੱਖਿਆ ਅਭਿਆਨ ਦੇ ਦਫਤਰੀ ਕਾਮੇ ਬਿਤਾ ਰਹੇ ਨੇ ਕਾਲੇ ਦਿਨ
ਫਿਰੋਜ਼ਪੁਰ 14 ਜੂਨ (ਏ. ਸੀ. ਚਾਵਲਾ) ਪਿਛਲੇ ਤਿੰਨ ਮਹੀਨਿਆ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਕਾਲੇ ਦਿਨ ਬਤਾਉਣ ਨੂੰ ਮਜਬੂਰ ਹਨ। ਸੂਬਾ ਸਰਕਾਰ ਦੀ ਬੇਰੁਖੀ ਇੰਨੀ ਵੱਧ ਚੁੱਕੀ ਹੈ ਕਿ ਪਹਿਲਾ ਤੋਂ ਹੀ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਕਰਮਚਾਰੀਆ ਨੂੰ ਮਾਰਚ ਮਹੀਨੇ ਤੋਂ ਤਨਖਾਹ ਨਸੀਬ ਨਹੀ ਹੋਈ ਹੈ ਜਿਸ ਕਰਕੇ ਹੁਣ ਇੰਨੀ ਅੱਤ ਦੀ ਮਹਿੰਗਾਈ ਵਿਚ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇ ਕਰਮਚਾਰੀਆ ਨੂੰ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਲਈ ਕਰਜ਼ਾ ਲੈਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ।ਇਸ ਤੋਂ ਇਲਾਵਾ ਨਵੇਂ ਸ਼ੁਰੂ ਹੋਏ ਵਿੱਦਿਅਕ ਵਰੇ ਦੋਰਾਨ ਬੱਚਿਆ ਦਾ ਸਕੂਲਾਂ ਵਿਚ ਦਾਖਲਾ ਨਾ ਕਰਾ ਸਕਣ ਅਤੇ ਦਾਖਲਾ ਕਰਾਉਣ ਉਪਰੰਤ ਸਕੂਲ ਦੀਆ ਫੀਸਾਂ ਭਰਨ ਦੀ ਚਿੰਤਾ ਵੀ ਕਰਮਚਾਰੀਆ ਨੂੰ ਬਹੁਤ ਸਤਾ ਰਹੀ ਹੈ। ਇਸ ਸਬੰਧੀ ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਟੁਰਨਾ ਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਕਰਮਚਾਰੀਆ ਦੀ ਕੋਈ ਫਿਕਰ ਨਹੀ ਹੈ ਤੇ ਕੇਂਦਰ ਦੀ ਸਹਾਇਤਾ ਨਾਲ ਚੱਲਣ ਵਾਲੇ ਪ੍ਰੌਜੈਕਟ ਦੇ ਕਰਮਚਾਰੀ ਪਿਛਲੇ ਤਿੰਨ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਅਤੇ ਵਿਭਾਗ ਦੇ ਲੰਬੇ ਸਮੇਂ ਤੋਂ ਮਿਲ ਰਹੇ ਲਾਰਿਆ ਵਿਚ ਵੀ ਹੁਣ ਚਾਨਣ ਦੀ ਕੋਈ ਕਿਰਨ ਨਹੀ ਨਜ਼ਰ ਆ ਰਹੀ ਹੈ।ਉਨ•ਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਦੇ ਮੰਤਰੀ ਛੁੱਟੀਆ ਦੇ ਦਿਨਾਂ ਵਿਚ ਘੁੰਮਣ ਜਾਦੇ ਹਨ ਤੇ ਦੂਜੇ ਪਾਸੇ ਨਿਗੁਣੀਆ ਤਨਖਾਹਾ ਤੇ ਕੰਮ ਕਰਦੇ ਕਰਮਚਾਰੀਆ ਨੂੰ ਸਮੇਂ ਤੇ ਤਨਖਾਹ ਵੀ ਨਸੀਬ ਨਹੀ ਹੁੰਦੀ।ਉਨ•ਾਂ ਕਿਹਾ ਕਿ ਇੰਨਾ ਭੱਖਦੇ ਮਸਲਿਆਂ ਨੂੰ ਲੈ ਕੇ ਕਰਮਚਾਰੀਆ ਵੱਲੋਂ ਪਿਛਲੇ ਦਿਨੀ ਸੂਬੇ ਦੇ ਸਮੂਹ ਜ਼ਿਲਿ•ਆ ਵਿਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਜਲਦ ਹੀ ਤਨਖਾਹਾਂ ਜਾਰੀ ਕਰਵਾਉਣ ਦੀ ਅਪੀਲ ਕੀਤੀ ਸੀ ਪ੍ਰੰਤੂ ਉਨ•ਾਂ ਕਿਹਾ ਕਿ ਅੱਜ ਤੱਕ ਕਰਮਚਾਰੀਆ ਦੀਆ ਤਨਖਾਹਾਂ ਜਾਰੀ ਹੋਣ ਦੇ ਕੋਈ ਆਸਾਰ ਨਹੀ ਹਨ ਜਿਸ ਦੇ ਸਿੱਟੇ ਵਜੋਂ ਸੂਬਾ ਕਮੇਟੀ ਵੱਲੋਂ ਲਏ ਫੈਸਲੇ ਅਨੁਸਾਰ ਸੂਬੇ ਦੇ ਸਮੂਹ ਜ਼ਿਲ•ਾਂ ਦਫਤਰਾਂ ਤੇ ਬਲ਼ਾਕ ਦਫਤਰਾਂ ਵਿਚ ਕਰਮਚਾਰੀ 16 ਜੂਨ ਤੋਂ ਤਨਖਾਹਾਂ ਜਾਰੀ ਹੋਣ ਤੱਕ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ ਅਤੇ ਜੇਕਰ ਫਿਰ ਵੀ ਸਰਕਾਰ ਨੇ ਜਲਦ ਹੀ ਤਨਖਾਹਾਂ ਜਾਰੀ ਨਾ ਕੀਤੀਆ ਅਤੇ ਹੋਰ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕਰਮਚਾਰੀ ਆਉਣ ਵਾਲੇ ਦਿਨਾਂ ਵਿਚ ਸੂਬਾ ਪੱਧਰੀ ਰੈਲੀ ਕਰ ਡੀ.ਜੀ.ਐਸ.ਈ ਦਫਤਰ ਦਾ ਘਿਰਾਉ ਵੀ ਕਰਨਗੇ।ਇਸ ਮੋਕੇ ਸੁਖਦੇਵ ਸਿੰਘ,ਜਨਕ ਸਿੰਘ,ਦਵਿੰਦਰ ਤਲਵਾੜ,ਸੰਦੀਪ ਕੁਮਾਰ,ਵਰਿੰਦਰ ਕੁਮਾਰ,ਪਵਨ ਕੁਮਾਰ ਜਗਮੋਹਨ ਸ਼ਰਮਾ ਆਦਿ ਆਗੂ ਹਾਜ਼ਿਰ ਸਨ।