Ferozepur News

ਬਾਲ ਲੇਖਕਾਂ ਦੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਭਾਗ-19 ਸੁੱਖੀ ਬਾਠ ਵੱਲੋਂ ਲੋਕ ਅਰਪਿਤ

ਉਪਰਾਲਾ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ’ਚ ਵੱਡੇ ਪੱਧਰ ’ਤੇ ਸਹਾਈ ਸਿੱਧ ਹੋਵੇਗਾ - ਬਾਠ

ਬਾਲ ਲੇਖਕਾਂ ਦੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਭਾਗ-19 ਸੁੱਖੀ ਬਾਠ ਵੱਲੋਂ ਲੋਕ ਅਰਪਿਤ

ਬਾਲ ਲੇਖਕਾਂ ਦੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਭਾਗ-19 ਸੁੱਖੀ ਬਾਠ ਵੱਲੋਂ ਲੋਕ ਅਰਪਿਤ

– ਉਪਰਾਲਾ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ’ਚ ਵੱਡੇ ਪੱਧਰ ’ਤੇ ਸਹਾਈ ਸਿੱਧ ਹੋਵੇਗਾ – ਬਾਠ

ਫ਼ਿਰੋਜ਼ਪੁਰ, 29 ਅਗਸਤ 2024: ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਅਤੇ ਪੰਜਾਬ ਭਵਨ ਜਲੰਧਰ ਦੇ ਉਪਰਾਲੇ ਸਦਕਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਾਲ ਲੇਖਕਾਂ ਦੀ ਨਵੀਂ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ’ ਦੇ ਭਾਗ – 19 ਨੂੰ ਸਥਾਨਕ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕ ਅਰਪਿਤ ਕੀਤਾ ਗਿਆ, ਜਿਸ ਦੀ ਸੰਪਾਦਨਾ ਡਾ. ਅਮਰਜੋਤੀ ਮਾਂਗਟ ਵੱਲੋਂ ਕੀਤੀ ਗਈ। ਇਸ ਪੁਸਤਕ ਦੇ ਲੋਕ ਅਰਪਣ ਸਮਾਰੋਹ ਮੌਕੇ ਨਾਮਵਰ ਸਮਾਜ ਸੇਵੀ ਸ੍ਰੀ ਸੁੱਖੀ ਬਾਠ(ਕਨੇਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ੍ਰੀ ਸੁੱਖੀ ਬਾਠ ਨੇ ਉਕਤ ਪ੍ਰੋਜੈਕਟ ਨਾਲ ਜੁੜੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਪਰਾਲਾ ਪੰਜਾਬੀ ਭਾਸ਼ਾ ਦੀ ਸਲਾਮਤੀ ਅਤੇ ਪਾਸਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਇਹ ਯਤਨ ਸਾਡੀ ਨਵੀਂ ਪੀੜ੍ਹੀ ਨੂੰ ਪ੍ਰਚਲਿਤ ਅਲਾਮਤਾਂ ਤੋਂ ਬਚਾਅ ਕੇ ਸਹੀ ਮਾਰਗ ‘ਤੇ ਤੋਰਨ ਅਤੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਵਿਚ ਵੱਡੇ ਪੱਧਰ ’ਤੇ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ 67 ਸਕੂਲਾਂ ਦੇ 99 ਬੱਚਿਆਂ ਵੱਲੋਂ ਆਪਣੀਆਂ ਰਚਨਾਵਾਂ ਲਿਖੀਆਂ ਗਈਆਂ ਹਨ।

ਇਸ ਸਮਾਰੋਹ ਦੀ ਪ੍ਰਧਾਨਗੀ ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਸੁਨੀਤਾ ਰਾਣੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.), ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ, ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਐਡਵੋਕੇਟ ਅਜੇ ਬੱਤਾ ਵੱਲੋਂ ਕੀਤੀ ਗਈ। ਉਨ੍ਹਾਂ ਸ੍ਰੀ ਬਾਠ ਤੇ ਉਨ੍ਹਾਂ ਦੀ ਸੰਸਥਾ ਦੇ ਪੰਜਾਬੀ ਭਾਸ਼ਾ ਤੇ ਸਕੂਲੀ ਵਿਦਿਆਰਥੀਆਂ ਲਈ ਕੀਤੇ ਇਸ ਵਿਸ਼ੇਸ਼ ਉਪਰਾਲੇ ਲਈ ਸ਼ਲਾਘਾ ਕੀਤੀ ਅਤੇ ਉਕਤ ਪ੍ਰੋਜੈਕਟ ਨਾਲ ਜੁੜੀ ਸਮੁੱਚੀ ਟੀਮ ਨੂੰ ਵੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਪੁਸਤਕ ਦੇ ਸੰਪਾਦਕ ਅਮਰਜੋਤੀ ਮਾਂਗਟ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਜ਼ਿਲ੍ਹੇ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਸੁੱਖੀ ਬਾਠ ਹੋਰਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਪਹੁੰਚੇ ਹੋਏ ਸਮੂਹ ਮਹਿਮਾਨਾਂ ‘ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਸਮਾਗਮ ਦੌਰਾਨ ਪੁਸਤਕ ‘ਚ ਪ੍ਰਕਾਸ਼ਿਤ ਰਚਨਾਵਾਂ ਨੂੰ ਹਾਜ਼ਰ ਵਿਦਿਆਰਥੀਆਂ ਵੱਲੋਂ ਬੜੇ ਹੀ ਸੁੰਦਰ ਤੇ ਆਕਰਸ਼ਕ ਢੰਗ ਨਾਲ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਮੌਕੇ ਬੱਚਿਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਸ਼ੋਕ ਬਹਿਲ ਸਕੱਤਰ ਜ਼ਿਲ੍ਹਾ ਰੈੱਡ ਕਰਾਸ, ਡਾ. ਸੁਨੀਤਾ ਰੰਗਬੁਲਾ ਮੈਨੇਜਰ ਦੇਵ ਸਮਾਜ ਮਾਡਲ ਸਕੂਲ, ਡਾ. ਸੰਗੀਤਾ ਪ੍ਰਿੰਸੀਪਲ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਡਾ. ਰਾਜਵਿੰਦਰ ਕੌਰ ਪ੍ਰਿੰਸੀਪਲ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ, ਵਿਪੁਲ ਨਾਰੰਗ ਸਮਾਜ ਸੇਵੀ, ਡਾ. ਸਵਰਨ ਕੌਰ ਸਿਓਨਾ ਸਮਾਜ ਸੇਵਿਕਾ, ਪ੍ਰੋ: ਜੇ.ਐਸ. ਮਾਂਗਟ, ਸ. ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ, ਸੁਮਨਦੀਪ ਕੌਰ ਬੀ.ਪੀ.ਈ.ਓ ਫਿਰੋਜ਼ਪੁਰ 1, ਸੁਖਵਿੰਦਰ ਕੌਰ ਬੀ.ਪੀ.ਈ.ਓ ਮੱਖੂ, ਹਰਜੀਤ ਕੌਰ ਬੀ.ਪੀ.ਈ.ਓ ਮੱਲਾਂਵਾਲਾ, ਸੁਰਿੰਦਰ ਸਿੰਘ ਬੀ.ਪੀ.ਈ.ਓ ਗੁਰੂਹਰਸਹਾਏ 2, ਜਸਵਿੰਦਰ ਸਿੰਘ ਬੀ.ਪੀ.ਈ.ਓ ਮਮਦੋਟ, ਹਰਪਿੰਦਰ ਸਿੰਘ ਖਾਲਸਾ ਗੁਰਦੁਆਰਾ ਛੱਪੜੀ ਸਾਹਿਬ ਤੂਤ, ਰਾਜਿੰਦਰ ਸਿੰਘ ਰਾਜਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button