Ferozepur News
ਬਲਾਕ ਪੱਧਰੀ ਸਾਇੰਸ ਸੈਮੀਨਾਰ 2024 ਵਿਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਬਲਾਕ ਪੱਧਰ ਤੇ ਅੱਵਲ ਰਿਹਾ
ਬਲਾਕ ਪੱਧਰੀ ਸਾਇੰਸ ਸੈਮੀਨਾਰ 2024 ਵਿਚ ਸਰਕਾਰੀ ਹਾਈ ਸਮਾਰਟ ਸਕੂਲ ਸਤੀਏ ਵਾਲਾ ਬਲਾਕ ਪੱਧਰ ਤੇ ਅੱਵਲ ਰਿਹਾ
ਫਿਰੋਜ਼ਪੁਰ 18 ਸਤੰਬਰ, 2024: ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਸਿੱਖਿਆ ਫ਼ਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਂ ਸਤਿੰਦਰ ਸਿੰਘ ਜੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ ਬਲਾਕ ਪੱਧਰੀ ਸਾਇੰਸ ਸੈਮੀਨਾਰ ਮੁਕਾਬਲੇ ਕਰਵਾਏ ਗਏ। ਜਿਸ ਦੀ ਲੜੀ ਤਹਿਤ ਸਤੀਏ ਵਾਲਾ ਬਲਾਕ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਜੀਦਪੁਰ ਵਿਖੇ ਕਰਵਾਏ ਗਏ ਜਿਸ ਵਿਚ ਬਲਾਕ ਦੀ ਵੱਖ ਵੱਖ ਟੀਮਾ ਵੱਲੋ ਭਾਗ ਲਿਆ ਗਿਆ ਜਿਸ ਦੀ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਰੁਪਿੰਦਰ ਕੋਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਖਾਂ ਜੀ ਨੇ ਦਸਿਆ ਕਿ ਵਿਦਿਆਰਥੀਆਂ ਵੱਲੋ ਆਰਟੀਫਿਸ਼ਲ ਇਨਟੈਲੀਜੈਂਸ ਵਿਸ਼ੇ ਤੇ ਸੰਭਾਨਾਵਾ ਅਤੇ ਚੁਨੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਹਨਾਂ ਮੁਕਾਬਲਿਆ ਵਿਚ ਸਰਕਾਰੀ ਹਾਈ ਸਮਾਰਟ ਸਕੂਲ, ਸਤੀਏ ਵਾਲਾ ਦੀ ਵਿਦਿਆਰਥਣ ਜ਼ਸਮੀਨ ਕੋਰ ਕਲਾਸ 8ਵੀ ਵੱਲੋ ਗਾਈਡ ਅਧਿਆਪਕ ਡਾਕਟਰ ਪ੍ਰਭਜੋਤ ਕੋਰ ਨੇ ਪਹਿਲਾ ਸਥਾਂਨ ਹਾਸਲ ਕੀਤਾ। ਰਾਕੇਸ਼ ਕੁਮਾਰ ਲੈਕਚਰਾਰ ਫਿਜੀਕਸ ਬਜੀਦਪੁਰ, ਮੁਨੀਸ਼ ਸ਼ਰਮਾ ਕਪਿੰਉਟਰ ਟੀਚਰ ਬੱਗੇ ਕੇ ਪਿੱਪਲ, ਹਰਜੀਤ ਸਿੰਘ ਕੰਪਿਉਟਰ ਟੀਚਰ ਨੇ ਬਤੌਰ ਜੱਜ ਭੁਮਿਕਾ ਨਿਭਾਈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸੁਰਿੰਦਰ ਕੋਰ ਜੀ ਨੇ ਭਾਗ ਲੈਣ ਵਾਲੇ ਅਧਿਆਪਕਾ ਅਤੇ ਬੱਚਿਆ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਜਿਲਾ੍ਹ ਪੱਧਰੀ ਭਾਗ ਲੈਣ ਲਈ ਸ਼ੁਭਕਾਮਨਾਵਾ ਦਿੱਤੀਆ । ਇਸ ਮੌਕੇ ਬੀ.ਆਰ.ਸੀ. ਮਾਸ਼ਟਰ ਗੁਰਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ ।