ਫਿਰੋਜ਼ਪੁਰ ਪੁਲਸ ਵੱਲੋਂ ਦੋ ਚੋਰ ਗਰੋਹ ਕਾਬੂ , ਸੋਨੇ ਦੇ ਜ਼ੇਵਰ, 12 ਮੋਰਟਸਾਇਕਲ ਅਤੇ ਐਲ.ਈ.ਡੀ. ਬਰਾਮਦ
ਫਿਰੋਜ਼ਪੁਰ ਪੁਲਸ ਵੱਲੋਂ ਦੋ ਚੋਰ ਗਰੋਹ ਕਾਬੂ
* ਸੋਨੇ ਦੇ ਜ਼ੇਵਰ, 12 ਮੋਰਟਸਾਇਕਲ ਅਤੇ ਐਲ.ਈ.ਡੀ. ਬਰਾਮਦ
ਫਿਰੋਜਪੁਰ 29 ਅਕਤੂਬਰ (FOLB) : ਹਰਦਿਆਲ ਸਿੰਘ ਮਾਨ ਆਈ.ਪੀ.ਐਸ ਸੀਨੀਅਰ ਪੁਲੀਸ ਕਪਤਾਨ ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮਹਿਮ ਤਹਿਤ ਸ੍ਰੀ ਵਿਭੋਰ ਕੁਮਾਰ ਪੀ.ਪੀ.ਐਸ. ਉਪ ਕਪਤਾਨ ਪੁਲੀਸ (ਸ਼ਹਿਰੀ) ਦੀ ਅਗਵਾਈ ਹੇਠ ਐਸ.ਆਈ ਜਤਿੰਦਰ ਸਿੰਘ ਮੁੱਖ ਅਫਸਰ ਥਾਨਾਂ ਸਿਟੀ ਫਿਰੋਜ਼ਪੁਰ ਵੱਲੋਂ ਮੋਟਰ-ਸਾਈਕਲ ਚੋਰ ਗਰੋਹ ਨੂੰ ਚੋਰੀ ਦੇ 12 ਮੋਟਰ ਸਾਇਲਕ ਸਮੇਤ ਕਾਬੂ ਕੀਤਾ ਹੈ। ਡਾ. ਕੇਤਲ ਬਾਲੀਰਾਮ ਪਾਟਿਲ ਆਈ. ਪੀ.ਐਸ. ਕਪਤਾਨ ਪੁਲਸ ਫਿਰੋਜ਼ਪੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ ਐਸ ਆਈ ਬਲਵਿੰਦਰ ਪਾਲ ਆਪਣੀ ਪੁਲਸ ਪਾਰਟੀ ਨਾਲ ਫਿਰੋਜ਼ਪੁਰ ਦੀ ਬਸਤੀ ਭੱਟੀਆਂ ਵਾਲੀ ਵਿਖੇ ਗਸ਼ਤ ਕਰ ਰਹੇ ਸਨ ਤਾਂ ਉਨ•ਾਂ ਨੂੰ ਤਲਾਹ ਮਿਲੀ ਕਿ ਨਿਰਮਲ ਸਿੰਘ ਨਿੰਮਾਂ ਬਜਾਜ ਡੇਅਰੀ ਤੋਂ ਅੱਗੇ ਤਿੰਨ ਮੋਟਰ-ਸਾਈਕਲ ਵੇਚਣ ਲਈ ਖੜੇ ਹਨ। ਪੁਲਸ ਨੇ ਕਾਰਵਾਈ ਕਰਦਿਆਂ ਮੌਕੇ ਤੇ ਚੋਰੀ ਦੇ ਤਿੰਨ ਮੋਟਰ ਸਾਇਕਲ ਸਮੇਤ ਨਿਰਮਲ ਸਿੰਘ ਨਿੰਮਾਂ ਪੁੱਤਰ ਮਹਿਲਾ, ਕਿਰਪਾ ਉਰਫ ਕਾਕਾ ਪੁੱਤਰ ਬਿੱਲੂ ਵਾਸੀ ਪੱਧਰੀ ਤੇ ਟਹਿਲਾ ਪੁੱਤਰ ਅਮਾਨਤ ਨੂੰ ਮੌਕੇ ਤੇ ਕਾਬੂ ਕਰ ਲਿਆ। ਪੁਛਗਿਛ ਦੌਰਾਨ ਉੱਨਾਂ ਕੋਲੋਂ ਚੋਰੀ ਦੇ 9 ਹੋਰ ਚੋਰੀ ਦੇ ਮੋਟਰ ਸਾਈਕਲ ਬਰਾਮਦ ਕੀਤੇ। ਇਸ ਸਬੰਧੀ ਮੁਕਦਮਾ ਨੰ. 210 ਧਾਰਾ 379/411 ਭ.ਦ. ਥਾਨਾਂ ਸਿਟੀ ਫਿਰੋਜ਼ਪੁਰ ਵਿਖੇ ਦਰਜ ਕਰ ਲਿਆ ਗਿਆ ਹੈ। ਇਸੇ ਤਰਾਂ 24 ਅਕਤੂਬਰ 2015 ਨੂੰ ਰਾਤ ਸਮੇਂ ਗੁਪਾਲ ਸਿੰਘ ਪੁੱਤਰ ਚੰਬਾ ਸਿੰਘ ਵਾਸੀ ਗੋਲਡਨ ਇਨਕਲੇਵ ਦੇ ਘਰ ਤੋਂ ਨਾਮਾਲੂਮ ਵਿਅਕਤੀਆਂ ਨੇ ਇੱਕ ਐਲ.ਈ. ਡੀ. ਅਤੇ ਸੋਨੇ ਦੇ ਜ਼ੇਵਰ ਚੋਰੀ ਕੀਤੇ ਸਨ। ਇਸ ਬਾਬਤ ਮੁਕਦਮਾ ਨੰ. 209 ਮਿਤੀ 27 ਅਕਤੂਬਰ ਨੂੰ ਦਰਜ ਕੀਤਾ ਸੀ।ਜਿਸ ਦੀ ਤਫ਼ਤੀਸ਼ ਦੌਰਾਨ ਸਬ ਥਾਣੇਦਾਰ ਜਸਵਿੰਦਰ ਸਿੰਘ ਤੇ ਪੁਲਸ ਪਾਰਟੀ ਨੇ ਖੁਫ਼ੀਆ ਤਲਾਸ਼ ਤੇ ਅਕਾਸ਼ ਉਰਫ ਕਾਸ਼ੀ ਪੁੱਤਰ ਅਮਰ, ਸੁਨੀਲ ਪੁੱਤਰ ਸੋਹਣ ਬਸਤੀ ਸ਼ੇਖ਼ਾਂ ਨੂੰ ਇੱਕ ਐਲ.ਈ.ਡੀ. , ਇੱਕ ਜੋੜਾ ਝੁਮਕੇ ਤੇ ਇੱਕ ਜੋੜਾ ਵਾਲੀਆਂ ਤੇ ਚਾਰ ਸੋਨੇ ਦੀਆਂ ਛਾਪਾਂ ਬਰਾਮਦ ਕੀਤੀਆਂ, ਮੁਜਰਮਾਂ ਪਾਸੋਂ ਪੁੱਛ-ਗਿੱਛ ਜਾਰੀ ਹੈ।