ਫਿਰੋਜ਼ਪੁਰ ਜਿਲ•ੇ ਨੂੰ ਹਰਿਆਂ ਭਰਿਆਂ ਬਨਾਉਣ ਲਈ ਚੱਲੇਗੀ ਵਿਸ਼ੇਸ਼ ਮੁਹਿੰਮ।
ਫਿਰੋਜ਼ਪੁਰ ਜਿਲ•ੇ ਨੂੰ ਹਰਿਆਂ ਭਰਿਆਂ ਬਨਾਉਣ ਲਈ ਚੱਲੇਗੀ ਵਿਸ਼ੇਸ਼ ਮੁਹਿੰਮ।
ਫੌਜ, ਬੀ.ਐਸ.ਐਫ, ਕੈਂਟ ਬੋਰਡ ਤੇ ਸਿੱਖਿਆਂ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ।
ਫਿਰੋਜ਼ਪੁਰ 22 ਜੂਨ 2015 ( ) ਜ਼ਿਲ•ਾ ਪ੍ਰਸ਼ਾਸਨ ਵੱਲੋਂ ਫਿਰੋਜਪੁਰ ਜ਼ਿਲ•ੇ ਨੂੰ ਹਰਿਆ ਭਰਿਆ, ਸੁੰਦਰ ਦਿੱਖ ਵਾਲਾ ਅਤੇ ਵਾਤਾਵਰਣ ਪੱਖੀ ਬਣਾਉਣ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ•ੇ ਵਿਚ ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਜਾਣਗੇ । ਪ੍ਰਸਾਸ਼ਨ ਵੱਲੋਂ ਸਮੂਹ ਵਿਭਾਗਾਂ, ਸਵੈ ਸੇਵੀ ਸੰਸਥਾਵਾਂ ਅਤੇ ਜ਼ਿਲ•ਾ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰਾਜੈਕਟ ਨੂੰ ਮਿਸ਼ਨ ਵੱਜੋਂ ਲਿਆ ਜਾਵੇਗਾ ਅਤੇ ਇਸ ਪ੍ਰਾਜੈਕਟ ਦੀ ਸਫ਼ਲਤਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਹ ਜਾਣਕਾਰੀ ਸ੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਜਪਾ, ਸ.ਸ਼ੇਰ ਸਿੰਘ ਘੁਬਾਇਆ ਮੈਂਬਰ ਲੋਕ ਸਭਾ ਅਤੇ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫਿਰੋਜਪੁਰ/ਫਰੀਦਕੋਟ ਡਵੀਜਨ ਨੇ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਮੌਕੇ ਦਿੱਤੀ ।
ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਫਿਰੋਜ਼ਪੁਰ ਜ਼ਿਲ•ੇ ਨੂੰ ਹਰਿਆ ਭਰਿਆ ਬਣਾਉਣ ਲਈ ਸਾਰੇ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਮੂਹ ਜ਼ਿਲ•ਾ ਵਾਸੀਆਂ ਦਾ ਸਹਿਯੋਗ ਜਰੂਰੀ ਹੈ। ਉਨ•ਾਂ ਨੇ ਕਿਹਾ ਕਿ ਮਨੁੱਖੀ ਜੀਵਨ ਵਿੱਚ ਦਰਖਤਾਂ ਦਾ ਬਹੁਤ ਵੱਡਾ ਯੋਗਦਾਨ ਹੈ । ਉਨ•ਾਂ ਕਿਹਾ ਕਿ ਦਰਖਤਾਂ ਦੀ ਅੰਨੇ•ਵਾਹ ਕੀਤੀ ਗਈ ਕਟਾਈ ਕਾਰਨ ਅੱਜ ਧਰਤੀ ਹੇਠੋਂ ਦਰਖਤਾਂ ਦਾ ਰਕਬਾ ਕਾਫੀ ਘੱਟ ਹੋ ਗਿਆ ਹੈ ਜਿਸ ਕਾਰਨ ਕਈ ਕੁਦਰਤੀ ਆਫਤਾਂ ਆਉਣ ਦਾ ਖਤਰਾ ਬਣਿਆਂ ਰਹਿੰਦਾ ਹੈ ਇਸ ਲਈ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ•ਾਂ ਦੀ ਸਾਂਭ ਸੰਭਾਲ ਵੀ ਕਰੇ।
ਇਸ ਮੌਕੇ ਮੈਂਬਰ ਲੋਕ ਸਭਾ ਸ.ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਰੁੱਖ ਤੇ ਮਨੁੱਖ ਦਾ ਰਿਸ਼ਤਾ ਜਨਮ ਤੋਂ ਲੈ ਕੇ ਮੌਤ ਤੱਕ ਹੁੰਦਾ ਹੈ ਅਤੇ ਰੁੱਖਾਂ ਤੋ ਬਿਨਾ ਮਨੁੱਖੀ ਜੀਵਨ ਦੀ ਕਾਮਨਾ ਹੀ ਨਹੀ ਕੀਤੀ ਜਾ ਸਕਦੀ। ਉਨ•ਾਂ ਕਿਹਾ ਕਿ ਸਾਨੂੰ ਸਾਰੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਕੇ ਵੱਧ ਤੋਂ ਵੱਧ ਰੁੱਖ ਲਗਾਨੇ ਚਾਹੀਦੇ ਹਨ ਤੇ ਉਨ•ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਹਰ ਤਰਾਂ ਦਾ ਸਹਿਯੋਗ ਦੇਣਗੇ।
ਇਸ ਮੌਕੇ ਸ੍ਰੀ ਵੀ.ਕੇ.ਮੀਨਾ ਕਮਿਸ਼ਨਰ ਫਿਰੋਜਪੁਰ/ਫਰੀਦਕੋਟ ਡਵੀਜਨ ਨੇ ਕਿਹਾ ਕਿ ਬੂਟੇ ਲਗਾਉਣ ਅਤੇ ਉਸ ਉਪਰੰਤ ਉਨ•ਾਂ ਦੀ ਸਾਂਭ ਸੰਭਾਲ ਉਪਰੰਤ ਚੁਨੌਤੀ ਭਰਿਆ ਕਾਰਜ ਹੈ। ਉਨ•ਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਜ਼ਿਲ•ੇ ਦੇ ਸਮੂਹ ਸਰਕਾਰੀ ਸਕੂਲਾਂ, ਸਰਕਾਰੀ ਦਫ਼ਤਰਾਂ, ਹੋਰ ਸਿੱਖਿਆ ਸੰਸਥਾਵਾਂ, ਪੰਚਾਇਤ ਘਰਾਂ, ਸਹਿਕਾਰੀ ਸਭਾਵਾਂ, ਸਮੂਹ ਰਾਸ਼ਟਰੀ, ਰਾਜ ਮਾਰਗਾਂ ਦੇ ਕਿਨਾਰਿਆਂ, ਲਿੰਕ ਸੜਕਾਂ ਦੇ ਕਿਨਾਰਿਆਂ, ਪੇਂਡੂ ਸੁਵਿਧਾ ਕੇਂਦਰਾਂ, ਨਹਿਰਾਂ, ਡਰੇਨਾਂ ਦੇ ਕਿਨਾਰਿਆਂ, ਮਾਰਕੀਟ ਕਮੇਟੀ ਅਧੀਨ ਆਉਂਦੇ ਖਰੀਦ ਕੇਂਦਰਾਂ, ਨਗਰ ਕੌਂਸਲਾਂ ਦੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ, ਵਾਟਰ ਵਰਕਸ, ਜ਼ਿਲ•ਾ ਪ੍ਰਬੰਧਕੀ ਕੰਪਲੈਕਸ, ਜ਼ਿਲ•ਾ ਅਦਾਲਤੀ ਕੰਪਲੈਕਸ, ਪੁਲਿਸ ਲਾਇਨ, ਬੱਸ ਸਟੈਂਡ ਸਮੇਤ ਹੋਰ ਜਨਤਕ ਥਾਵਾਂ ਤੇ ਵੀ ਇਸ ਪ੍ਰਾਜੈਕਟ ਤਹਿਤ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਜਾਣਗੇ ਤਾਂ ਜੋ ਜ਼ਿਲ•ੇ ਨੂੰ ਹਰਿਆ ਭਰਿਆ ਬਣਾਉਣ ਦੇ ਨਾਲ ਨਾਲ ਸਜਾਵਟੀ ਬੂਟਿਆਂ ਨਾਲ ਸੋਹਣੀ ਦਿੱਖ ਬਣੇ ਅਤੇ ਫਲਦਾਰ ਬੂਟਿਆਂ ਤੋ ਆਉਣ ਵਾਲੇ ਸਮੇਂ ਵਿਚ ਫ਼ਲ ਪ੍ਰਾਪਤ ਕੀਤੇ ਜਾ ਸਕਣ। ਉਨ•ਾਂ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਉਸਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਸਬੰਧਤ ਵਿਭਾਗ, ਅਦਾਰੇ ਜਾਂ ਸੰਸਥਾ ਦੀ ਹੋਵੇਗੀ। ਉਨ•ਾਂ ਕਿਹਾ ਕਿ ਇਸ ਸਬੰਧੀ ਸਾਰੇ ਵਿਭਾਗਾਂ ਨੂੰ ਉਨ•ਾਂ ਦੀ ਮੰਗ ਅਨੁਸਾਰ ਪੌਦੇ ਸਪਲਾਈ ਕੀਤੇ ਜਾਣਗੇ ਅਤੇ ਉਨ•ਾਂ ਨੂੰ 30 ਜੂਨ ਤੱਕ ਇਸ ਸਬੰਧੀ ਆਪਣੀ ਆਪਣੀ ਡਿਮਾਂਡ ਭੇਜਣ ਲਈ ਕਿਹਾ ਗਿਆ ਹੈ।
ਇਸ ਮੌਕੇ ਸ੍ਰੀ ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਜਨ.) ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਵੀਜਨਲ ਫਾਰੈਸਟ ਅਫਸਰ ਸ੍ਰੀ ਐਮ.ਸੁਧਾਰਕਰ , ਡੀ.ਆਈ.ਜੀ ਬੀ.ਐਸ.ਐਫ ਸ੍ਰੀ ਆਰ ਕੇ ਥਾਪਾ,ਸ.ਲਖਵੀਰ ਸਿੰਘ ਐਸ.ਪੀ.ਐਚ, ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ.ਫਿਰੋਜ਼ਪੁਰ, ਪ੍ਰੋ:ਜਸਪਾਲ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ, ਸ੍ਰੀ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ, ਫੌਜ, ਕੈਂਟ ਬੋਰਡ ,ਪੁਲਿਸ , ਸਿਵਲ ਪ੍ਰਸ਼ਾਸਨ ਅਧਿਕਾਰੀਆਂ, ਸਿੱਖਿਆਂ ਸੰਸਥਾਵਾਂ ਅਤੇ ਸਮਾਜ ਸੈਵੀਂ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।