Ferozepur News

ਫਿਰੋਜ਼ਪੁਰ ਛਾਉਣੀ ਸਥਿਤ ਉਵਰਸੀਜ਼ ਬੈਂਕ ਦੇ ਏ. ਟੀ. ਐਮ. ਵਿਚ ਧੋਖੇ ਨਾਲ ਔਰਤ ਦਾ ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ ਕੱਢੇ ਰੁਪਏ

atmcardਫਿਰੋਜ਼ਪੁਰ 22 ਮਈ (ਏ.ਸੀ.ਚਾਵਲਾ) ਫਿਰੋਜ਼ਪੁਰ ਛਾਉਣੀ ਸਥਿਤ ਉਵਰਸੀਜ਼ ਬੈਂਕ ਦੇ ਏ. ਟੀ. ਐਮ. ਵਿਚ ਇਕ ਔਰਤ ਦੇ ਦੋ-ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਚਲਾਕੀ ਨਾਲ ਔਰਤ ਦਾ ਕਾਰਡ ਬਦਲ ਕੇ 21 ਹਜ਼ਾਰ ਰੁਪਏ ਉਸ ਦੇ ਖਾਤੇ ਵਿਚੋਂ ਕਢਵਾਉਣ ਅਤੇ 25 ਹਜ਼ਾਰ ਰੁਪਏ ਕਿਸੇ ਹੋਰ ਦੇ ਖਾਤੇ ਵਿਚ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੇ ਦਿਨ 21 ਮਈ 2015 ਦੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ 2-3 ਵਿਅਕਤੀਆਂ ਖਿਲਾਫ 420 ਆਈ ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਚਲਾ ਰਾਮ ਪੁੱਤਰ ਸੀਤਾ ਰਾਮ ਵਾਸੀ ਪਿੰਡ ਚੌਕੜੀ ਤਹਿਸੀਲ ਪੀਪਾੜ ਸਿਟੀ ਜ਼ਿਲ•ਾ ਜੋਧਪੁਰ ਰਾਜਸਥਾਨ ਹਾਲ ਕੋਠੀ ਨੰਬਰ 116 ਚਰਚ ਰੋਡ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਪਤਨੀ ਕਿਰਨ ਜੋ ਆਪਣੀ ਗੁਆਂਢਣ ਨਾਲ ਏ. ਟੀ. ਐਮ. ਵਿਚੋਂ ਪੈਸੇ ਕਢਵਾਉਣ ਗਈ ਸੀ। ਅਚਲਾ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਵਲੋਂ ਆਪਣੇ ਏ. ਟੀ ਐਮ. ਰਾਹੀਂ 4 ਹਜ਼ਾਰ ਰੁਪਏ ਕਢਵਾਏ ਤਾਂ ਉਥੇ 2-3 ਅਣਪਛਾਤੇ ਵਿਅਕਤੀ ਖੜੇ ਸਨ, ਜਿੰਨ•ਾਂ ਨੇ ਚਲਾਕੀ ਨਾਲ ਉਸ ਦਾ ਏ ਟੀ. ਐਮ. ਕਾਰਡ ਬਦਲ ਦਿੱਤਾ ਅਤੇ ਪਾਸਵਰਡ ਪਤਾ ਲੱਗ ਗਿਆ। ਅਚਲਾ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਕਿਰਨ ਵਲੋਂ ਏ. ਟੀ. ਐਮ. ਦੇ ਬਾਹਰ ਜਾਣ ਤੇ ਉਸ ਦੇ ਖਾਤੇ ਵਿਚੋਂ 21 ਹਜ਼ਾਰ ਰੁਪਏ ਕਢਵਾ ਲਏ ਤੇ ਬਾਅਦ ਵਿਚ 25 ਹਜ਼ਾਰ ਰੁਪਏ ਕਿਸੇ ਹੋਰ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਅਚਲਾ ਰਾਮ ਨੇ ਦੱਸਿਆ ਕਿ ਉਸ ਵਲੋਂ ਇਸ ਘਟਨਾ ਦੀ ਜਾਣਕਾਰੀ ਥਾਣਾ ਕੈਂਟ ਪੁਲਸ ਨੂੰ ਦੇ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਬਲਰਾਜ ਮੋਹਨ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਅਚਲਾ ਰਾਮ ਦੇ ਬਿਆਨਾਂ ਤੇ ਦੋ-3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ•ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Related Articles

Back to top button