ਫਿਰੋਜ਼ਪੁਰ- 440 ਗ੍ਰਾਮ ਹੈਰੋਇਨ ਸਮੇਤ 2 ਸਮੱਗਲਰ ਕਾਬੂ
ਫਿਰੋਜ਼ਪੁਰ- 440 ਗ੍ਰਾਮ ਹੈਰੋਇਨ ਸਮੇਤ 02 ਸਮੱਗਲਰ ਕਾਬੂ
ਫਿਰੋਜ਼ਪੁਰ, 20.3.2021: ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਜੀ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਸ਼ੇ ਵਿਰੁੱਧ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਜਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਜ਼ੇਰੇ ਨਿਗਰਾਨੀ ਸੀ ਰਤਨ ਸਿੰਘ, ਕਪਤਾਨ ਪੁਲਿਸ (ਇੰਨ:) ਫਿਰੋਜ਼ਪੁਰ ਅਤੇ ਸ੍ਰੀ ਰਵਿੰਦਰਪਾਲ ਸਿੰਘ, ਉਪ ਕਪਤਾਨ ਪੁਲਿਸ ਇੰਨਵ) ਫਿਰੋਜ਼ਪੁਰ ਵੱਲੋਂ ਕਾਰਵਾਈ ਕਰਦੇ ਹੋਏ ਇੰਸਪੈਕਟਰ ਪਰਮਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਸਥ ਅੰਗਰੇਜ਼ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਖਬਰ ਖਾਸ ਦੀ ਇਤਲਾਹ ਪਰ ਦਰਜ ਕਰਵਾਇਆ ਗਿਆ ਕਿ ਰਾਜਵਿੰਦਰ ਸਿੰਘ ਉਰਫ ਰਾਜੂ ਜਿਸ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਹ ਉਹਨਾਂ ਨਾਲ ਗੱਲਬਾਤ ਕਰਕੇ ਹੈਰੋਇਨ ਦੀ ਖੇਪ ਮੰਗਵਾਉਦਾ ਹੈ।
ਰਾਜਵਿੰਦਰ ਸਿੰਘ ਉਰਫ ਰਾਜੂ ਦਾ ਖਾਸ ਮਿੱਤਰ ਜੋਗਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸੁਲਤਾਨ ਵਾਲਾ ਥਾਣਾ ਆਰਿਫ ਕੇ ਜੋ ਕਿ ਆਤਮਾ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਪਿੰਡ ਨਿਜਾਮ ਵਾਲਾ ਥਾਣਾ ਆਰਿਫ ਕੇ ਨਾਲ ਸੀਰੀ ਲੱਗਾ ਹੋਇਆ ਹੈ ਅਤੇ ਆਤਮਾ ਸਿੰਘ ਦੀ ਜਮੀਨ ਕੰਡਿਆਲੀ ਤਾਰ ਤੇ ਲੱਗੇ ਗੇਟ ਨੰਬਰ 177/1 ਤੋਂ ਅੱਗੇ ਪੈਂਦੀ ਹੈ। ਇਸ ਜਮੀਨ ਵਿੱਚ ਜੋਗਿੰਦਰ ਸਿੰਘ ਕੰਮ ਕਰਨ ਜਾਂਦਾ ਰਹਿੰਦਾ ਸੀ ਅਤੇ ਰਾਜਵਿੰਦਰ ਸਿੰਘ ਉਰਫ ਰਾਜੂ ਵੱਲੋਂ ਮੰਗਵਾਈ ਗਈ ਹੈਰੋਇਨ ਚੁੱਕ ਲਿਆਉਂਦਾ ਸੀ। ਇਸ ਤੋਂ ਬਾਅਦ ਇਹ ਦੋਨੋ ਮਿਲ ਕੇ ਸਪਲਾਈ ਕਰਦੇ ਸਨ। ਜਿਲ੍ਹਾ ਪੁਲਿਸ ਵੱਲੋਂ ਕਾਂਊਟਰ ਇੰਨਟੈਲੀਜੈਸ ਟੀਮ ਲੁਧਿਆਣਾ ਅਤੇ ਬੀ.ਐਸ.ਐਫ ਨਾਲ ਮਿਲ ਕੇ ਕੀਤੇ ਸਾਂਝੇ ਅਪਰੇਸ਼ਨ ਤਹਿਤ ਦੋਹਾਂ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਤੇ ਗੇਟ ਨੰਬਰ 177/1 ਤੋਂ ਪਾਰ ਲੰਘ ਕੇ ਇੰਡੋ-ਪਾਕ ਜੀਰੋ ਲਾਇਨ ਦੇ ਨੇੜੇ ਭਾਰਤ ਵਾਲੇ ਪਾਸਿਓ 440 ਗ੍ਰਾਮ ਹੈਰੋਇਨ, 01 ਮੋਬਾਇਲ ਫੋਨ ਵੀਵੋ ਅਤੇ 02 ਸਿਮਾਂ ਬਾਮਦ ਕੀਤੀਆਂ ਗਈਆਂ।
ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਨਾਂ ਪਾਸੋਂ ਪੁੱਛ-ਗਿੱਛ ਦੌਰਾਨਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ।