ਫਿਰੋਜ਼ਪੁਰ ਸਿਖਿਆ ਵਿਭਾਗ ਵੱਲੋ ਮਿਸ਼ਨ ਫਤਹਿ ਤਹਿਤ ਜਾਗਰੂਕਤਾ ਮੁਹਿੰਮ ਸ਼ੁਰੂ
ਸਿਖਿਆ ਵਿਭਾਗ ਵੱਲੋ ਮਿਸ਼ਨ ਫਤਹਿ ਤਹਿਤ ਜਾਗਰੂਕਤਾ ਮੁਹਿੰਮ ਸ਼ੁਰੂ।
ਫਿਰੋਜ਼ਪੁਰ ( )ਮਿਸ਼ਨ ਫ਼ਤਿਹ ਤਹਿਤ ਅੱਜ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਸਾਰੇ ਸਕੂਲਾਂ ਵੱਲੋਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਤਹਿਸੀਲ ਫਿਰੋਜ਼ਪੁਰ ਲੋਕਾਂ ਨੂੰ ਘਰ ਘਰ ਜਾ ਕੇ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਤਹਿਸੀਲ ਦੇ ਕਾਲਜ ਅਤੇ ਸਕੂਲ ਅਧਿਆਪਕਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ । ਫਤਹਿ ਮਿਸ਼ਨ ਦੀ ਸ਼ੁਰੂਆਤ ਐਮ ਐਲ ਐਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਛਾਊਣੀ ਤੋਂ ਕੀਤੀ ਗਈ । ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਗਰਗ ਨੇ ਖਾਸ ਸਹਿਯੋਗ ਦਿੱਤਾ। ਉਹਨਾਂ ਨੇ ਦੱਸਿਆ ਕੋਰੋਨਾ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ । ਲੋਕਾਂ ਨੂੰ ਵਾਰ ਹੱਥ ਧੋਣ, ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਅਪੀਲ ਕੀਤੀ । ਕਿ ਸਾਵਧਾਨੀਆਂ ਵਰਤ ਕੇ ਹੀ ਕੋਰੋਨਾ ਵਾਇਰਸ ਵਰਗੀ ਲਾ ਇਲਾਜ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਫਿਰੋਜ਼ਪੁਰ ਤਹਿਸੀਲ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਲਈ ਜ਼ਿਲਾ ਸਿੱਖਿਆ ਅਫ਼ਸਰ ਕੁਲਵਿੰਦਰ ਕੌਰ , ਉਪ ਜ਼ਿਲਾ ਸਿੱਖਿਆ ਅਫ਼ਸਰ ਕੋਮਲ ਅਰੋੜਾ , ਸਹਾਇਕ ਨੋਡਲ ਅਫਸਰ ਅਸਵਿੰਦਰ ਸਿੰਘ ,ਪ੍ਰਿੰਸੀਪਲ ਮਨੋਹਰ ਲਾਲ ਸੀ. ਸੈ. ਸਕੂਲ ਫਿਰੋਜ਼ਪੁਰ ਛਾਵਨੀ ਵਾਈਸ ਪ੍ਰਿੰਸੀਪਲ ਸੁਦੀਰ ਧਵਨ , ਅਸ਼ੋਕ ਵਡਰਾ , ਸੁਮੀਤ ਸ਼ਰਮਾ ਦਾ ਖਾਸ ਸਹਿਯੋਗ ਰਿਹਾ ।