Ferozepur News
ਫਿਰੋਜ਼ਪੁਰ ਪੁਲਿਸ ਵੱਲੋਂ 52 ਕਿੱਲੋ ਭੁੱਕੀ ਸਣੇ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਫਿਰੋਜ਼ਪੁਰ ਪੁਲਿਸ ਵੱਲੋਂ 52 ਕਿੱਲੋ ਭੁੱਕੀ ਸਣੇ 3 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਫ਼ਿਰੋਜ਼ਪੁਰ 27 ਜੁਲਾਈ 2022 – ਪੰਜਾਬ ਸਰਕਾਰ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 52 ਕਿੱਲੋ ਚੂਰਾ ਪੋਸਤ ਸਣੇ ਤਿੰਨ ਤਸਕਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਗੁਰਮੀਤ ਸਿੰਘ ਪੀ.ਪੀ.ਐੱਸ., ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਫਿਰੋਜ਼ਪੁਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆ ਗਈਆ ਸਨ। ਜਿੰਨਾਂ ਵਿੱਚੋਂ ਪਲਵਿੰਦਰ ਸਿੰਘ ਪੀ.ਪੀ.ਐੱਸ., ਉਪ ਕਪਤਾਨ ਪੁਲਿਸ, ਸ:ਡ: ਜ਼ੀਰਾ ਦੀ ਨਿਗਰਾਨੀ ਵਿੱਚ ਐੱਸ.ਆਈ. ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਸਿਟੀ ਜ਼ੀਰਾ ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮਿਤੀ 26-07-2022 ਨੂੰ ਸ.ਥ. ਜਗਜੀਤ ਸਿੰਘ ਥਾਣਾ ਸਿਟੀ ਜ਼ੀਰਾ ਪਾਸ ਦੌਰਾਨੇ
ਗਸ਼ਤ ਮੇਨ ਚੌਂਕ ਜ਼ੀਰਾ ਵਿਖੇ ਗੁਪਤ ਸੂਚਨਾਂ ਮਿਲੀ ਕਿ ਗੁਰਦੇਵ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਲੋਹਗੜ੍ਹ, ਜਿਲ੍ਹਾ ਫਿਰੋਜ਼ਪੁਰ ਟਰਾਂਸਪੋਰਟ ਦਾ ਕੰਮ ਕਰਦਾ ਹੈ, ਜੋ ਆਪਣੇ ਡਰਾਇਵਰ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਗੁਰਅਵਤਾਰ ਸਿੰਘ ਵਾਸੀ ਸਨੇਰ ਰੋਡ ਜ਼ੀਰਾ ਤੇ ਕੰਡਕਟਰ ਰਵਿੰਦਰ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਵਾੜਾ ਪੋਹਵਿੰਡ, ਜਿਲ੍ਹਾ ਫਿਰੋਜ਼ਪੁਰ ਰਾਹੀਂ ਬਾਹਰੋਂ ਭੁੱਕੀ ਚੂਰਾ ਪੋਸਤ ਮੰਗਵਾ ਕੇ ਵੇਚਣ ਦਾ ਆਦਿ ਹੈ, ਜਿਸ ਦਾ ਟਰੱਕ ਨੰਬਰੀ ਪੀ.ਬੀ.-04-ਏ.ਏ.-2634 ਗੰਢਿਆ
(ਪਿਆਜ਼) ਦਾ ਲੱਦਿਆ ਹੋਇਆ ਦਾਣਾ ਮੰਡੀ ਜ਼ੀਰਾ ਵਿਖੇ ਬਣੇ ਸ਼ੈੱਡ ਹੇਠਾਂ ਖੜਾ ਹੈ, ਜਿਸ ਵਿੱਚ ਇਹ ਤਿੰਨੋ ਜਾਣੇ ਮੱਧ ਪ੍ਰਦੇਸ਼ ਤੋਂ ਗੰਢੇ (ਪਿਆਜ਼) ਲੱਦ ਕੇ ਲਿਆਏ ਹਨ ਅਤੇ ਇਹਨਾਂ ਨੇ ਗੰਢਿਆ ਦੀਆ ਬੋਰੀਆ ਹੇਠਾਂ ਭੁੱਕੀ ਚੂਰਾ ਪੋਸਤ ਦੇ ਗੱਟੇ ਲੁਕਾ-ਛਿਪਾ ਕੇ ਰੱਖੇ ਹੋਏ ਹਨ, ਜੇਕਰ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਬ੍ਰਾਮਦ ਹੋ ਸਕਦਾ ਹੈ। ਜਿਸ ਤੇ ਐੱਸ.ਆਈ. ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਸਿਟੀ ਜ਼ੀਰਾ ਵੱਲੋਂ ਮੁਕੱਦਮਾ ਨੰਬਰ 73 ਮਿਤੀ 26-07-2022 ਅ/ਧ 15
ਐੱਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਜ਼ੀਰਾ ਦਰਜ਼ ਰਜਿਸਟਰ ਕਰਵਾਇਆ ਗਿਆ ਅਤੇ ਆਪਣੀ ਟੀਮ ਨਾਲ ਕਾਰਵਾਈ ਕਰਦਿਆ ਦਾਣਾ ਮੰਡੀ ਜ਼ੀਰਾ ਵਿਖੇ ਉਕਤ ਟਰੱਕ ਨੰਬਰੀ PB-04-AA-2634 ਨੂੰ ਸਮੇਤ ਤਿੰਨਾਂ ਦੋਸ਼ੀਆ ਦੇ ਕਾਬੂ ਕਰਕੇ ਟਰੱਕ ਦੀ ਤਲਾਸ਼ੀ ਕਰਨ ਤੇ ਦੋਸ਼ੀਆਨ ਦੁਆਰਾ ਟਰੱਕ ਵਿੱਚ ਲੁਕਾ-ਛਿਪਾ ਕੇ ਰੱਖੀ ਗਈ 26/26 ਕਿੱਲੋ ਦੀਆ 02 ਬੋਰੀਆ ਭੁੱਕੀ ਚੂਰਾ ਪੋਸਤ (ਕੁੱਲ 52 ਕਿੱਲੋ) ਬ੍ਰਾਮਦ ਹੋਈ। ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਨ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਜਿਸ ਤੇ ਇਹਨਾਂ ਦੋਸ਼ੀਆਨ ਪਾਸੋਂ ਹੋਰ ਕਈ ਤਰਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।