ਫਿਰੋਜ਼ਪੁਰ ਦੇ ਪਿੰਡ ਅਲੀਕੇ ਚ੍ਹ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੋ ਲੋਕ ਹੋਏ ਗੰਭੀਰ ਜ਼ਖਮੀ, ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਫਿਰੋਜ਼ਪੁਰ ਦੇ ਪਿੰਡ ਅਲੀਕੇ ਚ੍ਹ ਦਿਨ ਦਿਹਾੜੇ ਚੱਲੀਆਂ ਗੋਲੀਆਂ ਦੋ ਲੋਕ ਹੋਏ ਗੰਭੀਰ ਜ਼ਖਮੀ, ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਫਿਰੋਜ਼ਪੁਰ, ਨਵੰਬਰ 20, 2024: ਫਿਰੋਜ਼ਪੁਰ ਅੰਦਰ ਕੋਈ ਐਸਾ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਲੁੱਟਾਂ ਖੋਹਾਂ ਅਤੇ ਗੋਲੀ ਚੱਲਣ ਦੀ ਘਟਨਾ ਨਾਂ ਵਾਪਰੀ ਹੈ। ਤਾਜੀ ਘਟਨਾ ਫਿਰੋਜ਼ਪੁਰ ਦੇ ਪਿੰਡ ਅਲੀਕੇ ਚ੍ਹ ਵਾਪਰੀ ਹੈ। ਜਿਥੇ ਪੈਸੇ ਦੇ ਲੈਣ ਦੇਣ ਨੂੰ ਲੈਕੇ ਗੋਲੀਆਂ ਚੱਲ ਗਈਆਂ ਜਿਸ ਦੌਰਾਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਫਿਰੋਜ਼ਪੁਰ ਦੇ ਪਿੰਡ ਅਲੀਕੇ ਵਿੱਚ ਗੋਲੀ ਦੀ ਘਟਨਾ ਵਾਪਰੀ ਹੈ। ਜਿਸ ਦੌਰਾਨ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜਖਮੀ ਨੌਜਵਾਨ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਅਤੇ ਜਦ ਉਨ੍ਹਾਂ ਦਾ ਝਗੜਾ ਜਿਆਦਾ ਵਧ ਗਿਆ ਤਾਂ ਉਸਦਾ ਲੜਕਾ ਸ਼ੰਕਰ ਅਤੇ ਇੱਕ ਹੋਰ ਨੌਜਵਾਨ ਮੁਖਤਿਆਰ ਸਿੰਘ ਜੋ ਝਗੜਾ ਦੇਖਣ ਲਈ ਛੱਤ ਤੇ ਚੜ੍ਹੇ ਸਨ। ਅਤੇ ਇਸੇ ਦੌਰਾਨ ਉਨ੍ਹਾਂ ਦੋਨਾਂ ਧਿਰਾਂ ਵਿਚਕਾਰ ਗੋਲੀਆਂ ਚੱਲ ਗਈਆਂ ਜਿਸ ਵਿੱਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਧਰ ਇਸ ਮਾਮਲੇ ਵਿੱਚ ਜਿਸ ਬਲਕਾਰ ਸਿੰਘ, ਮੈਂਬਰ ਤੇ ਗੋਲੀਆਂ ਚਲਾਉਣ ਦੇ ਆਰੋਪ ਲਗਾਏ ਹਨ। ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਜੋ ਉਸਤੇ ਆਰੋਪ ਲਗਾਏ ਜਾ ਰਹੇ ਹਨ, ਉਹ ਝੂਠੇ ਹਨ ਜੱਦ ਕਿ ਉਹ ਬਿਮਾਰ ਹੈ ਅਤੇ ਮੰਜੇ ਤੇ ਪਿਆ ਹੋਇਆ ਹੈ।
ਉਥੇ ਹੀ ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅਲੀਕੇ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈਕੇ ਗੋਲੀਆਂ ਚੱਲੀਆਂ ਹਨ। ਜਿਸ ਵਿੱਚ ਦੋ ਲੋਕ ਜਖਮੀ ਹੋਏ ਹਨ ਅਤੇ ਪਰਿਵਾਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।