ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚ ਬਾਹਰੋਂ ਸੁੱਟੇ 11 ਪੈਕੇਟ, 2 ਮੋਬਾਇਲ ਅਤੇ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਚ ਬਾਹਰੋਂ ਸੁੱਟੇ 11 ਪੈਕੇਟ, 2 ਮੋਬਾਇਲ ਅਤੇ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਫਿਰੋਜ਼ਪੁਰ 22 ਦਸੰਬਰ 2023
ਹਰ ਵੇਲੇ ਸੁਰਖੀਆਂ ਚ ਰਹਿਣ ਵਾਲੇ ਫਿਰੋਜ਼ਪੁਰ ਦੇ ਕੇਂਦਰੀ ਜੇਲ ਚੋ ਪਬਣਾਦੀਸ਼ੁਦਾ ਸਮਾਨ ਦਾ ਮਿਲਣਾ ਹੁਣ ਆਮ ਜਿਹੀ ਗੱਲ ਹੈ !ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਅਤੇ ਨਸ਼ੀਲੇ ਪਦਾਰਥ ਪੈਕੇਟਾਂ ਰਾਹੀਂ ਜੇਲ੍ਹ ‘ਚ ਸੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਨੇ ਦਸਿਆ ਕਿ ਬੀਤੇ ਦਿਨ ਸ਼ਾਮ ਨੂੰ 4 :50 ਦੇ ਸਮੇ ਤੇ 11 ਪੈਕੇਟ ਕੇਂਦਰੀ ਜੇਲ ਫਿਰੋਜ਼ਪੁਰ ਦੀ ਏ ਐਮ ਦੇ ਵਾਰਡ ਨੰਬਰ 3 ਕੋਲ ਬਾਹਰੋਂ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਸੁਟੇ ਗਏ !ਜਿਨ੍ਹਾਂ ਨੂੰ ਜਦ ਖੋਲ ਕੇ ਦੇਖਿਆ ਗਿਆ ਤਾ ਉਸ ਵਿੱਚੋ 02 ਮੋਬਾਇਲ ਫੋਨ ਮਾਰਕਾ ਨੋਕੀਆ ਰੰਗ ਨੀਲਾ ਸਮੇਤ ਬੈਟਰੀ ਅਤੇ ਬਿਨਾ ਸਿਮ ਕਾਰਡ ਤੋਂ ਅਤੇ 90 ਪੈਕਟ ਤੰਬਾਕੂ ਦੇ ਬਰਾਮਦ ਹੋਏ! ਜਿਸ ਦੇ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਨੇ ਮੁਕਦਮਾ ਨੰਬਰ 530 /21 -12 -2023 ਆ/ਧ 42 /52 -A /PRISON ACT ਦੇ ਤਹਿਤ ਪਰਚਾ ਦਰਜ ਕਰ ਲਿਆ ਹੈ !
ਹੈਰਾਨੀ ਵਾਲੀ ਗੱਲ ਤਾ ਇਹ ਹੈ ਕਿ ਜੇਲ ਦੀਆ ਉੱਚੀਆਂ ਦੀਵਾਰਾਂ ਅਤੇ ਓਹਨਾ ਉਪਰ ਲੱਗਿਆ ਤਾਰਾ ਵੀ ਬਾਹਰੋਂ ਪੈਕੇਟ ਸੁੱਟਣ ਵਾਲਿਆਂ ਦੇ ਹੌਸਲਿਆਂ ਤੋਂ ਅੱਗੇ ਬੋਣੀਆਂ ਸਾਬਿਤ ਹੋ ਰਹੀਆਂ ਹਨ ! ਜੇਲ ਦੀਆ ਦੀਵਾਰਾਂ ਦੇ ਬਾਹਰ 24 ਘੰਟੇ ਪਹਿਰਾ ਦੇ ਰਹੇ ਖੜ੍ਹੇ ਪੁਲਿਸ ਮੁਲਾਜ਼ਮ ਨੂੰ ਵੀ ਇਹ ਅਣਪਛਾਤੇ ਪੈਕੇਟ ਸੁੱਟਣ ਵਾਲੇ ਅੱਖੀਂ ਘੱਟਾ ਪਾ ਜਾਂਦੇ ਹਨ !
ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਫਿਰੋਜ਼ਪੁਰ ਕੇਂਦਰੀ ਜੇਲ੍ਹ ਤੋਂ ਦੋ ਮੋਬਾਈਲ ਫੋਨਾਂ ਤੋਂ ਆਈਆਂ 43,000 ਤੋਂ ਵੱਧ ਕਾਲਾਂ ਦਾ ਨੋਟਿਸ ਵੀ ਲਿਆ ਹੈ !
ਜੇਲ੍ਹ ਵਿੱਚ ਬੰਦ ਕੁੱਜ ਮੂਲਜ਼ਮਾਂ ਨੂੰ ਸਹਿ-ਮੁਲਜ਼ਮਾਂ ਦੁਆਰਾ ਫੋਨ ਅਤੇ ਸਿਮ ਕਾਰਡ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਵੱਲੋਂ ਵਰਤਿਆ ਗਿਆ ਮੋਬਾਈਲ ਫ਼ੋਨ 1 ਮਾਰਚ, 2019 ਤੋਂ 31 ਮਾਰਚ, 2019 ਤੱਕ ਇੱਕ ਹੀ ਥਾਂ – ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਸਰਗਰਮ ਰਿਹਾ। 38,850 ਦੇ ਕਰੀਬ, 1 ਨੰਬਰ ਤੋਂ ਕਾਲਾਂ ਕੀਤੀਆਂ ਗਈਆਂ ਸਨ। ਅਤੇ ਇੱਕ ਹੋਰ ਮੋਬਾਈਲ 9 ਅਕਤੂਬਰ 2021 ਤੋਂ ਇਸ ਸਾਲ 14 ਫਰਵਰੀ ਤੱਕ ਜੇਲ੍ਹ ਵਿੱਚ ਸਰਗਰਮ ਰਿਹਾ ਜਿਸ ਨੰਬਰ ਦੀ ਵਰਤੋਂ ਕਰਕੇ 4,582 ਕਾਲਾਂ ਕੀਤੀਆਂ ਗਈਆਂ।