ਫਿਰੋਜ਼ਪੁਰ ‘ਚ ਹਰ ਘਰ ਤਿਰੰਗਾ ਮੁਹਿੰਮ ਤਹਿਤ ਆਲ ਮਹਿਲਾ ਰੈਲੀ ਦਾ ਆਯੋਜਨ
ਫਿਰੋਜ਼ਪੁਰ ‘ਚ ਹਰ ਘਰ ਤਿਰੰਗਾ ਮੁਹਿੰਮ ਤਹਿਤ ਆਲ ਮਹਿਲਾ ਰੈਲੀ ਦਾ ਆਯੋਜਨ
ਫ਼ਿਰੋਜ਼ਪੁਰ, ਅਗਸਤ 14, 2022: ਹਰ ਘਰ ਤਿਰੰਗਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀਮਤੀ ਅੰਮ੍ਰਿਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀਆਂ ਸਮਾਧਾਂ ਤੱਕ ਰੈਲੀ ਰਵਾਨਾ ਕੀਤੀ ਗਈ। ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਸ਼੍ਰੀ ਅਰੁਣ ਕੁਮਾਰ ਏ.ਡੀ.ਸੀ.ਡੀ ਨੇ ਦੱਸਿਆ ਕਿ ਅੱਜ ਦੀ ਰੈਲੀ ਆਲ ਵੂਮੈਨ ਰੈਲੀ ਹੈ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੇਵੇਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਈ ਗਈ ਹੈ ਅਤੇ ਇਸ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਪੀ.ਓ ਰਤਨਦੀਪ ਸੰਧੂ ਨੇ ਕਿਹਾ ਕਿ ਜੇਕਰ ਕੋਈ ਵੀ ਮੁਹਿੰਮ ਸਫਲ ਹੁੰਦੀ ਹੈ ਅਤੇ ਹਰ ਘਰ ਤੱਕ ਪਹੁੰਚਦੀ ਹੈ ਤਾਂ ਔਰਤਾਂ ਨੂੰ ਉਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਲਈ ਅੱਜ ਦੀ ਰੈਲੀ ਜ਼ਿਲ੍ਹੇ ਦੀਆਂ ਔਰਤਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਬਾਰੇ ਜਾਗਰੂਕ ਕਰਨ ਦਾ ਉਪਰਾਲਾ ਸੀ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਸਹਿਯੋਗ ਦੇਣ ਲਈ ਅਸੀਂ ਦਾਸ ਅਤੇ ਬਰਾਊਨ ਵਰਲਡ ਸਕੂਲ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਧੰਨਵਾਦੀ ਹਾਂ।
ਰੈਲੀ ਵਿੱਚ ਸ਼ਾਮਲ ਔਰਤਾਂ ਜੋਸ਼ ਨਾਲ ਭਰੀਆਂ ਹੋਈਆਂ ਸਨ ਅਤੇ ਦੇਸ਼ ਭਗਤੀ ਦੇ ਨਾਅਰੇ ਲਾਉਂਦੀਆਂ ਨਜ਼ਰ ਆਈਆਂ।
ਇਸ ਮੌਕੇ ਕ੍ਰਿਸ਼ਨਨ ਵੇਰੋਨਿਕਾ ਪਵਾਦਾਸ (ਸੀ.ਈ.ਓ. ਸੇਵੇਰਾ), ਸੁਪਰਵਾਈਜ਼ਰ- ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਵੀਨਾ ਰਾਣੀ, ਸ਼੍ਰੀਮਤੀ ਬਲਵੀਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਮਿਸ ਕੁਲਜਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਅਤੇ ਸੇਵੇਰਾ ਫਾਊਂਡੇਸ਼ਨ ਦੇ ਮੈਂਬਰ ਹਾਜ਼ਰ ਸਨ।