ਫਿਰੋਜਪੁਰ ਪੁਲਸ ਵੱਲੋ ਅੰਨੇ ਕਤਲ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਦੋ ਮੁਲਜਮਾਂ ਵੱਲੋ ਇੱਕ ਹੋਰ ਕੀਤੇ ਅੰਨੇ ਕਤਲ ਦੀ ਗੁੱਥੀ ਸੁਲਝਾਈ
ਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ): ਜਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਫਿਰੋਜਪੁਰ ਪੁਲਸ ਵੱਲੋ ਤਲਵੰਡੀ ਭਾਈ ਵਿਖੇ ਇੱਕ ਪ੍ਰਵਾਸੀ ਪਰਿਵਾਰ ਦੇ 06 ਮੈਬਰਾਂ ਦਾ ਕਤਲ ਕਰਨ ਵਾਲੇ ਮੁਲਜਮ ਵਕੀਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਵਾਰਡ ਨੰਬਰ 12 ਨਿਊ ਵਾਟਰ ਬਕਸ ਤਲਵੰਡੀ ਭਾਈ ਅਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਤਲਵੰਡੀ ਨਿਪਾਲਾ ਥਾਣਾ ਮੱਖੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿੰਨਾਂ ਵੱਲੋ ਜਨਵਰੀ-2014 ਵਿੱਚ ਪਰਮਜੀਤ ਕੌਰ ਪੁੱਤਰੀ ਨਛੱਤਰ ਸਿੰਘ ਵਾਸੀ ਵਾਰਡ ਨੰਬਰ 6 ਤਲਵੰਡੀ ਭਾਈ ਦਾ ਗਲਾ ਘੁੱਟ ਕੇ ਕਤਲ ਕਰਕੇ ਉਸ ਦੀ ਲਾਸ ਨਾਲ ਪੱਥਰ ਬੰਨ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦੇਣ ਦੇ ਅੰਨੇ ਕਤਲ ਦੀ ਵੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ। ਉਨ•ਾਂ ਦੱਸਿਆ ਕਿ 1 ਅਪ੍ਰੈਲ 15 ਨੂੰ ਐਸ.ਆਈ. ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਘੱਲ ਖੁਰਦ ਪਾਸ ਨਛੱਤਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਵਾਰਡ ਨੰਬਰ 6 ਤਲਵੰਡੀ ਭਾਈ ਨੇ ਇਤਲਾਹ ਦਿੱਤੀ ਕਿ ਉਸ ਦੇ ਲੜਕੇ ਸੁਖਮੰਦਰ ਸਿੰਘ ਨਾਲ ਵਕੀਲ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਤਲਵੰਡੀ ਭਾਈ ਨਾਲ ਦੋਸਤੀ ਸੀ। ਵਕੀਲ ਸਿੰਘ ਤੇ ਉਸ ਦੇ ਮਾਮੇ ਦਾ ਲੜਕਾ ਜਸਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਤਲਵੰਡੀ ਨਿਪਾਲਾਂ ਥਾਣਾ ਮੱਖੂ ਉਸ ਦੇ ਘਰ ਆਉਦੇ ਜਾਂਦੇ ਸੀ, ਉਸ ਦੀ ਲੜਕੀ ਪਰਮਜੀਤ ਕੌਰ ਜੋ ਘਰੇਲੂ ਕੰਮਕਾਰ ਕਰਦੀ ਸੀ ਵਕੀਲ ਸਿੰਘ ਨੇ ਉਸ ਦੇ ਨਾਲ ਸਬੰਧ ਬਣਾ ਲਏ। ਜਨਵਰੀ-2014 ਵਿੱਚ ਲੋਹੜੀ ਤੋ ਕੁੱਝ ਦਿਨ ਪਹਿਲਾ ਉਸ ਦੀ ਲੜਕੀ ਪਰਮਜੀਤ ਕੌਰ ਘਰੋ ਬਹਾਨਾ ਬਣਾ ਕੇ ਵਕੀਲ ਸਿੰਘ ਦੇ ਨਾਲ ਚਲੀ ਗਈ ਸੀ ਜੋ ਉਹਨਾਂ ਨੇ ਆਪਣੀ ਬੇਇੱਜਤੀ ਤੋ ਡਰਦਿਆ ਕਿਸੇ ਨੂੰ ਨਾ ਦੱਸਿਆ ਤੇ ਉਹ ਇਹ ਹੀ ਸਮਝਦੇ ਰਹੇ ਕਿ ਵਕੀਲ ਸਿੰਘ ਨੇ ਪਰਮਜੀਤ ਕੌਰ ਨੂੰ ਆਪਣੇ ਪਰਿਵਾਰ ਤੋ ਪਾਸੇ ਕਿਸੇ ਜਗ•ਾਂ ਪਰ ਬਤੌਰ ਪਤਨੀ ਰੱਖਿਆ ਹੋਵੇਗਾ। ਪਰ ਕੁੱਝ ਦਿਨ ਪਹਿਲਾ ਵਕੀਲ ਸਿੰਘ ਤੇ ਜਸਪ੍ਰੀਤ ਸਿੰਘ ਨੇ ਇੱਕ ਪ੍ਰਵਾਸੀ ਪਰਿਵਾਰ ਦੇ ਮੈਬਰਾਂ ਦਾ ਕਤਲ ਵੀ ਕਰ ਦਿੱਤਾ ਸੀ ਅਤੇ ਉਹਨਾਂ ਦੀ ਇੱਕ ਲੜਕੀ ਨੂੰ ਵੀ ਨਾਲ ਲੈ ਗਏ ਸੀ ਤੇ ਬਾਅਦ ਵਿੱਚ ਉਸ ਦਾ ਵੀ ਗਲਾ ਘੁੱਟ ਕੇ ਕਤਲ ਕਰਕੇ ਲਾਸ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤੀ ਸੀ ਜੋ ਉਸ ਨੂੰ ਵੀ ਸ਼ੱਕ ਹੈ ਕਿ ਉਸ ਦੀ ਲੜਕੀ ਪਰਮਜੀਤ ਕੌਰ ਨੂੰ ਵੀ ਇਹਨਾਂ ਨੇ ਕਤਲ ਕਰਕੇ ਲਾਸ ਕਿੱਧਰੇ ਖੁਰਦ-ਬੁਰਦ ਕਰ ਦਿੱਤੀ ਹੈ। ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 46 302/201/34 ਭ:ਦ: ਥਾਣਾ ਘੱਲ ਖੁਰਦ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾ ਵਿੱਚ ਵਕੀਲ ਸਿੰਘ ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਵਕੀਲ ਸਿੰਘ ਤੇ ਜਸਪ੍ਰੀਤ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਵਕੀਲ ਸਿੰਘ ਦੇ ਪਰਮਜੀਤ ਕੌਰ ਨਾਲ ਸਬੰਧ ਸਨ ਪਰਮਜੀਤ ਕੌਰ ਵਕੀਲ ਸਿੰਘ ਪਾਸੋ ਪੈਸਿਆਂ ਦੀ ਮੰਗ ਕਰਦੀ ਸੀ ਜਨਵਰੀ-2014 ਲੋਹੜੀ ਤੋ ਕੁੱਝ ਦਿਨ ਪਹਿਲਾ ਪਰਮਜੀਤ ਕੌਰ ਨੂੰ ਵਕੀਲ ਸਿੰਘ ਨੇ ਜਸਪ੍ਰੀਤ ਸਿੰਘ ਪਾਸੋ ਪੈਸੇ ਲੈ ਕੇ ਦੇਣ ਤੇ ਬਹਾਨੇ ਸ਼ਾਮ ਨੂੰ ਕ੍ਰੀਬ 5-30 ਵਜੇ ਤਲਵੰਡੀ ਭਾਈ ਤੋ ਉਸ ਨੂੰ ਬੰਗਾਲੀ ਵਾਲੇ ਪੁਲ ਤੇ ਲੈ ਗਿਆ ਜਿੱਥੇ ਜਸਪ੍ਰੀਤ ਸਿੰਘ ਵੀ ਮੌਜੂਦ ਸੀ ਜੋ ਇਹਨਾਂ ਦੋਨਾਂ ਨੇ ਰਾਤ ਦੇ ਵਕਤ ਪਰਮਜੀਤ ਕੌਰ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ ਨਾਲ ਪੱਥਰ ਬੰਨ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤੀ ਜੋ ਲਾਸ ਅਜੇ ਤੱਕ ਬ੍ਰਾਮਦ ਨਹੀਂ ਹੋਈ ਹੈ।