ਫਿਰੋਜਪੁਰ : ਦਿਵਿਆਂਗ ਵਿਦਿਆਰਥੀਆਂ ਦੀਆਂ ਸੂਬਾ ਪੱਧਰੀ ਖੇਡਾਂ ਲਈ ਵਿਦਿਆਰਥੀ ਰਵਾਨਾ-
ਉੱਪ ਜਿਲ੍ਹਾ ਸਿੱਖਿਆ ਅਫਸਰ ਸੁੱਖਵਿੰਦਰ ਸਿੰਘ ਨੇ ਸ਼ੁਭਕਾਮਨਾਵਾਂ ਦਿੰਦੇ 45 ਵਿਦਿਆਰਥੀਆਂ ਦੇ ਦਲ ਨੂੰ ਕੀਤਾ ਰਵਾਨਾ
ਦਿਵਿਆਂਗ ਵਿਦਿਆਰਥੀਆਂ ਦੀਆਂ ਸੂਬਾ ਪੱਧਰੀ ਖੇਡਾਂ ਲਈ ਵਿਦਿਆਰਥੀ ਰਵਾਨਾ
ਉੱਪ ਜਿਲ੍ਹਾ ਸਿੱਖਿਆ ਅਫਸਰ ਸੁੱਖਵਿੰਦਰ ਸਿੰਘ ਨੇ ਸ਼ੁਭਕਾਮਨਾਵਾਂ ਦਿੰਦੇ 45 ਵਿਦਿਆਰਥੀਆਂ ਦੇ ਦਲ ਨੂੰ ਕੀਤਾ ਰਵਾਨਾ
ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ 8 ਅਤੇ 9 ਦਸੰਬਰ ਨੂੰ ਹੋ ਰਹੀਆਂ ਹਨ ਵਿਸ਼ੇਸ਼ ਲੋੜਾ ਵਾਲੇ ਵਿਦਿਆਰਥੀਆਂ ਦੀਆਂ ਰਾਜ ਪੱਧਰੀ ਖੇਡਾਂ
ਫਿਰੋਜਪੁਰ, 7.12.2022: ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋ ਦਿਵਿਆਂਗ ਵਿਦਿਆਰਥੀਆਂ ਦੀਆਂ ਸਾਲ 2022-23 ਦੇ ਰਾਜ ਪੱਧਰੀ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ , ਲੁਧਿਆਣਾ ਵਿਖੇ ਮਿਤੀ 8 ਦਸੰਬਰ ਤੋ 9 ਦਸੰਬਰ ਤੱਕ ਕਰਵਾਏ ਜਾ ਰਹੇ ਹਨ।ਇਨ੍ਹਾ ਮੁਕਾਬਲਿਆਂ ਵਿੱਚ ਜਿਲ੍ਹਾ ਫਿਰੋਜਪੁਰ ਦੇ 45 ਦਿਵਿਆਂਗ ਵਿਦਿਆਰਥੀਆਂ ਵੱਲੋ ਭਾਗ ਲਿਆ ਜਾਣਾ ਹੈ ਜਿਨ੍ਹਾ ਨੂੰ ਅਜ ਜਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋ ਸ਼ੁਭਕਾਮਨਾਵਾਂ ਦਿੰਦੇ ਹੋਏ ਰਵਾਨਾ ਕੀਤਾ ਗਿਆ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ(ਐਸਿ) ਸੁਖਵਿੰਦਰ ਸਿੰਘ ਵੱਲੋ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਵਿਦਿਆਰਥੀਆਂ ਅਤੇ ਉਨ੍ਹਾ ਦੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਤਾਂ ਜੋ ਜਿਲ੍ਹਾ ਸੂਬਾ ਪੱਧਰੀ ਸਪੈਸ਼ਲ ਖੇਡਾਂ ਵਿੱਚ ਵੱਧ ਤੋ ਵੱਧ ਮੈਡਲ ਜਿੱਤ ਕੇ ਮੋਹਰੀ ਸਥਾਨ ਹਾਸਲ ਕਰ ਸਕੇ ਅਤੇ ਵਿਦਿਆਰਥੀ ਵੀ ਸੂਬਾ ਪੱਧਰ ਤੇ ਅਪਣਾ , ਅਪਣੇ ਸਕੂਲ ਅਤੇ ਅਪਣੇ ਜਿਲ੍ਹੇ ਦਾ ਨਾਮ ਸੂਬਾ ਪੱਧਰ ਤੇ ਰੋਸ਼ਨ ਕਰ ਸਕਣ।
ਇਸ ਮੋਕੇ ਜਾਣਕਾਰੀ ਦਿੰਦੇ ਹੋਏ ਉੱਪ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜਿਲ੍ਹਾ ਫਿਰੋਜਪੁਰ ਵੱਲੋ ਦਿਵਿਆਗ ਵਿਦਿਆਰਥੀਆਂ ਦੀਆਂ ਬਲਾਕ ਅਤੇ ਜਿਲ੍ਹਾ ਪੱਧਰ ਦੀਆਂ ਕਰਵਾਈਆਂ ਖੇਡਾ ਵਿੱਚ ਮੱਲਾ ਮਾਰਣ ਵਾਲੇ 45 ਦਿਵਿਆਂਗ ਵਿਦਿਆਰਥੀਆਂ ਵੱਲੋ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ ਜਾਣਾ ਹੈ ਜਿਨ੍ਹਾ ਨੂੰ ਇਨ੍ਹਾ ਦੇ ਵਿਸ਼ੇਸ਼ ਇੰਚਾਰਜ ਖੇਡ ਅਧਿਆਪਕਾਂ ਅਤੇ ਵਲਂਟੀਅਰਸ ਦੀ ਦੇਖ ਰੇਖ ਵਿੱਚ ਲੁਧਿਆਣਾ ਲਈ ਰਵਾਨਾ ਕੀਤਾ ਗਿਆ।
ਸੂਬਾ ਪੱਧਰੀ ਖੇਡਾਂ ਲਈ ਰਵਾਨਾ ਕਰਨ ਸਮੇਂ ਜਿਲ੍ਹਾ ਦਫਤਰ ਤੋ ਏ.ਪੀ.ਸੀ.(ਜ) ਸਰਬਜੀਤ ਸਿੰਘ, ਏ.ਪੀ.ਸੀ.(ਫ) ਸੁਖਦੇਵ ਸਿੰਘ, ਲੇਖਾਕਾਰ ਰਜਿੰਦਰ ਸਿੰਘ, ਚਰਨਪਾਲ ਸਿੰਘ, ਨਿਗਰਾਨ ਅਧਿਆਪਕ ਅਤੇ ਵਿਸ਼ੇਸ਼ ਲੋੜਾ ਵਾਲੇ ਵਿਦਿਆਰਥੀ ਮੋਜੂਦ ਸਨ।