Ferozepur News

ਫ਼ਿਰੋਜ਼ਪੁਰ ਪੁਲਿਸ ਵੱਲੋਂ  ਤਿੱਨ ਕਿਲੋ ਅਫੀਮ ਸਣੇ ਇਕ ਦੋਸ਼ੀ ਕਾਬੂ  

ਫ਼ਿਰੋਜ਼ਪੁਰ ਵਿਚੋਂ ਨਸ਼ਾ ਖਤਮ ਕਰਨਾ  ਮੇਰੀ ਪਹਿਲੀ ਪ੍ਰਾਥਮਿਕਤਾ ਹੈ  -- ਚਰਨਜੀਤ ਸਿੰਘ  ਸੋਹਲ  

ਫ਼ਿਰੋਜ਼ਪੁਰ ਪੁਲਿਸ ਵੱਲੋਂ  ਤਿੱਨ ਕਿਲੋ ਅਫੀਮ ਸਣੇ ਇਕ ਦੋਸ਼ੀ ਕਾਬੂ  
ਫ਼ਿਰੋਜ਼ਪੁਰ ਪੁਲਿਸ ਵੱਲੋਂ  ਤਿੱਨ ਕਿਲੋ ਅਫੀਮ ਸਣੇ ਇਕ ਦੋਸ਼ੀ ਕਾਬੂ
ਫ਼ਿਰੋਜ਼ਪੁਰ ਵਿਚੋਂ ਨਸ਼ਾ ਖਤਮ ਕਰਨਾ  ਮੇਰੀ ਪਹਿਲੀ ਪ੍ਰਾਥਮਿਕਤਾ ਹੈ  — ਚਰਨਜੀਤ ਸਿੰਘ  ਸੋਹਲ
ਫਿਰੋਜ਼ਪੁਰ 4 ਅਪ੍ਰੈਲ  2022 —   ਫਿਰੋਜ਼ਪੁਰ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਇਕ ਨਸ਼ਾ ਤਸਕਰ  ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਕੋਲੋਂ  ਤਿੱਨ ਕਿਲੋ ਅਫੀਮ ਬਰਾਮਦ ਹੋਈ ਹੈ ,  ਐੱਸਐੱਸਪੀ ਫਿਰੋਜ਼ਪੁਰ ਚਰਨਜੀਤ ਸਿੰਘ  ਸੌਹਲ ਵੱਲੋਂ  ਪੱਤਰਕਾਰ ਵਾਰਤਾ ਦੌਰਾਨ ਦਿੱਤੀ ਗਈ ਜਾਣਕਾਰੀ ਅਨੁਸਾਰ ਦੱਸਿਆ  ਕਿ  ਥਾਣਾ ਲੱਖੋ ਕੇ ਬਹਿਰਾਮ ਵੱਲੋਂ ਮੁਖਬਰ ਦੀ ਇਤਲਾਹ ਤੇ ਸੇਮ ਨਾਲੇ  ਪਾਸ ਨਾਕਾ ਲਗਾਇਆ ਹੋਇਆ ਸੀ ਕਿ  ਮਮਦੋਟ ਵਾਲੇ ਪਾਸੋਂ ਇਕ ਵਰਨਾ ਕਾਰ ਆਉਂਦੀ ਦਿਖਾਈ ਦਿੱਤੀ  ਜਿਸ ਦੇ ਚਾਲਕ ਵੱਲੋਂ ਅੱਗੇ ਪੁਲੀਸ ਨਾਕਾ ਦੇਖ ਕਾਰ ਪਹਿਲਾਂ ਹੀ ਰੋਕ ਲਈ ਗਈ  ਅਤੇ ਇਕ ਬੈਗ ਲੈ ਕੇ ਪਿੱਛੇ ਹੀ ਭੱਜ ਪਿਆ  ਅਤੇ ਥੋੜ੍ਹੀ ਦੂਰ ਭੱਜਣ ਬਾਅਦ ਉਹ ਡਿੱਗ ਪਿਆ ਜਿਸ ਨੂੰ ਪੁਲੀਸ ਵੱਲੋਂ ਸ਼ੱਕੀ ਹੋਣ ਤੇ ਫਡ਼ ਕੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ  ਤਿੱਨ ਕਿਲੋ ਅਫੀਮ ਬਰਾਮਦ ਹੋਈ  ਫਿਰੋਜ਼ਪੁਰ ਪੁਲਿਸ ਵੱਲੋਂ ਉਕਤ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ  ਅਤੇ ਅੱਗੇ ਦੋਸ਼ੀ ਕੋਲੋਂ ਪੁੱਛਗਿੱਛ ਜਾਰੀ ਹੈ    ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਹੈ ਕਿ ਦੋਸ਼ੀ ਤੇ ਪਹਿਲਾਂ ਵੀ ਬਠਿੰਡਾ ਵਿਖੇ ਚੌਵੀ ਕਿੱਲੋ ਅਫੀਮ  ਦਾ ਮੁਕੱਦਮਾ ਦਰਜ ਹੈ  ਫੜੇ ਗਏ ਦੋਸ਼ੀ ਦਾ ਨਾਮ ਸੰਜੀਵ ਰੋਸ਼ਨ ਹੈ ਜੋ ਕਿ  ਜ਼ਿਲਾ ਪੂਰਵੀ ਚੰਪਾਰਨ ਬਿਹਾਰ ਦਾ ਰਹਿਣ ਵਾਲਾ ਹੈ ਦੋਸ਼ੀ ਤੋਂ ਅੱਗੇ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਨਸ਼ੇ ਦੀਆਂ ਕੜੀਆਂ ਤੋੜਨ ਵਿਚ ਉਨ੍ਹਾਂ ਨੂੰ ਸਫਲਤਾ  ਹੋ ਸਕਦੀ ਹੈ

Related Articles

Leave a Reply

Your email address will not be published. Required fields are marked *

Back to top button