ਫ਼ਿਰੋਜ਼ਪੁਰ ਦੇ ਪਿੰਡ ਬੱਗੇ ਦੇ ਪਿੱਪਲ ਵਿਖੇ ਸਥਿਤ ਦਿਸ਼ਾ ਪਬਲਿਕ ਸਕੂਲ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ
ਫ਼ਿਰੋਜ਼ਪੁਰ ਦੇ ਪਿੰਡ ਬੱਗੇ ਦੇ ਪਿੱਪਲ ਵਿਖੇ ਸਥਿਤ ਦਿਸ਼ਾ ਪਬਲਿਕ ਸਕੂਲ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ
ਫ਼ਿਰੋਜ਼ਪੁਰ, 14ਦਸੰਬਰ, 2022: ਫ਼ਿਰੋਜ਼ਪੁਰ ਦੇ ਪਿੰਡ ਬੱਗੇ ਦੇ ਪਿੱਪਲ ਵਿਖੇ ਸਥਿਤ ਦਿਸ਼ਾ ਪਬਲਿਕ ਸਕੂਲ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਪਿਮਰਦੀਪ ਕੌਰ ਨੇ ਦੱਸਿਆ ਕਿ ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ ਗਿਆ। ਪਿ੍ੰਸੀਪਲ ਨੇ ਦੱਸਿਆ ਕਿ ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਤੋਂ ਡਾ: ਗੁਰਿੰਦਰ, ਡਾ: ਆਨੰਦ ਠਾਕੁਰ, ਡਾ: ਨਵਨੀਤ ਕੌਰ, ਡਾ: ਮਨਪ੍ਰੀਤ ਕੌਰ ਨੇ ਸਕੂਲ ਦੇ ਜੂਨੀਅਰ ਤੋਂ ਲੈ ਕੇ ਸੀਨੀਅਰ ਤੱਕ ਦੇ ਬੱਚਿਆਂ ਦੇ ਦੰਦਾਂ ਦਾ ਚੈਕਅੱਪ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸਤਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਦੰਦਾਂ ਨੂੰ ਖਰਾਬ ਕਰਨ ਵਾਲੀਆਂ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਅਤੇ ਚਾਕਲੇਟ ਅਤੇ ਟੌਫੀਆਂ ਦਾ ਘੱਟ ਸੇਵਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਜੀਵਨ ਵਿੱਚ ਅਸੀਂ ਦਿਨ ਵਿੱਚ ਇੱਕ ਵਾਰ ਸਵੇਰੇ ਉੱਠ ਕੇ ਹੀ ਬੁਰਸ਼ ਕਰਦੇ ਹਾਂ, ਜਦਕਿ ਸਾਨੂੰ ਖਾਣਾ ਖਾਣ ਤੋਂ ਬਾਅਦ ਵੀ ਬੁਰਸ਼ ਕਰਨਾ ਚਾਹੀਦਾ ਹੈ, ਕਿਉਂਕਿ ਕੁਝ ਭੋਜਨ ਪਦਾਰਥ ਸਾਡੇ ਦੰਦਾਂ ਦੇ ਵਿਚਕਾਰ ਰਹਿ ਜਾਂਦੇ ਹਨ, ਜਿਨ੍ਹਾਂ ਦਾ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ। ਜੇਕਰ ਇਹ ਦੰਦਾਂ ਦੇ ਵਿਚਕਾਰ ਰਹਿ ਜਾਵੇ ਤਾਂ ਇਹ ਕੀਟਾਣੂ ਬਣ ਕੇ ਸਾਡੇ ਦੰਦਾਂ ਨੂੰ ਖਰਾਬ ਕਰ ਦਿੰਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਡਾਕਟਰਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਮ੍ਰਿਤੀ, ਮ੍ਰਿਦੁਲ, ਪ੍ਰਗਿਆ, ਜੈਨੀਸ਼, ਪਰਭਰਾਮ, ਅਰਵਿੰਦਰ ਆਦਿ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।