ਪੱਤਰਕਾਰਾਂ ਦੀ ਸੁਰਖਿਆਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਮ ਸੋਪਿਆਂ ਮੰਗ ਪੱਤਰ
ਅਬੋਹਰ, 19 ਅਪ੍ਰੈਲ ( ਵਿਨੀਤ ਅਰੋੜਾ) ਬੀਤੇ ਦਿਨੀ ਗਿੱਦੜਬਾਹਾ ਸ਼ਹਿਰ ਦੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਉਪਰ ਕੁਝ ਕਾਂਗਰਸੀ ਆਗੂਆਂ ਨੇ ਪੰਜਾਬ ਵਿੱਚ ਸੱਤਾਧਿਰ ਹੋਣ ਦੀ ਤਾਕਤ ਦੀ ਦੂਰਵਰਤੋਂ ਕਰਦੇ ਹੋਏ ਪੱਤਰਕਾਰ ਤੇ ਜਾਨਲੇਵਾ ਹਮਲਾ ਕਰਕੇ ਜਖਮੀ ਕਰ ਦਿੱਤਾ ਗਿਆ ਸੀ। ਜਿਸ ਤਹਿਤ ਸਮੁੱਚੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਅਬੋਹਰ ਸ਼ਹਿਰ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਵੀ ਉਕਤ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਖਿਲਾਫ ਹੋਰ ਬਣਦੀਆਂ ਸਖਤ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਦੀ ਮੰਗ ਕਰਦੇ ਹੋਏ ਸਥਾਨਕ ਉਪਮੰਡਲ ਮੈਜਿਸਟਰੇਟ ਜਸਪ੍ਰੀਤ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇੱਕ ਮੰਗ ਪੱਤਰ ਸੋਪਿਆਂ। ਮੰਗ ਪੱਤਰ ਰਾਹੀ ਪੱਤਰਕਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫੀਲਡ ਵਿੱਚ ਕੰਮ ਕਰਦੇ ਸਮੂਹ ਪੱਤਰਕਾਰਾਂ ਦੀ ਸੁਰਖਿਆ ਯਕੀਨੀ ਬਣਾਉਣ ਲਈ ਫੋਰੀ ਤੌਰ ਤੇ ਸਖਤ ਕਾਨੂੰਨ ਬਣਾ ਕੇ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਤੰਤਰ ਦਾ ਚੋਥਾ ਸਤੰਭ ਮੀਡੀਆ ਆਜ਼ਾਦ ਪੂਰਨ ਢੰਗ ਨਾਲ ਲੋਕ ਸੱਮਸਿਆਵਾਂ ਨੂੰ ਉਜਾਗਰ ਕਰ ਸਕੇ ਅਤੇ ਪੱਤਰਕਾਰਾਂ ਤੇ ਹਮਲਾ ਕਰਨ ਵਾਲੇ ਲੋਕਾਂ ਦੇ ਨਕੇਲ ਕੱਸੀ ਜਾ ਸਕੇ। ਇਸ ਮੋਕੇ ਤੇਜਿੰਦਰ ਸਿੰਘ ਖਾਲਸਾ, ਸੁਖਜਿੰਦਰ ਸਿੰਘ ਢਿੱਲੋਂ, ਰਾਜ ਸੰਦੋਸ, ਰੰਜੀਵ ਰਹੇਜਾ, ਪ੍ਰਵੀਨ ਕਥੂਰੀਆ, ਰਾਜਿੰਦਰ ਸੋਨੀ, ਸ਼ੁਭਾਸ ਗੁਪਤਾ, ਦਵਿੰਦਰ ਪਾਲ, ਰਮੇਸ਼ ਕਥੂਰੀਆ, ਅਮਿਤ ਬਵੇਜਾ, ਧਰਮਿੰਦਰ, ਦੀਪਕ ਪੋਹੀਆ, ਦੀਪਕ ਮਹਿਤਾ, ਰਾਘਵ ਨਾਗਪਾਲ, ਸਤ ਨਰਾਇਣ ਰੱਸੇਵਟ, ਪ੍ਰਵੀਨ ਜੁਨੇਜਾ ਆਦਿ ਹਾਜ਼ਰ ਸਨ।