ਪੰਜਾਬ ਸਰਕਾਰ ਵਲੋਂ ਬਣਾਏ ਸਿੱਖਿਆ ਦੇ ਮਾਡਲ ਸਕੂਲ ਆਫ ਐਮੀਨੈੰਸ ਵਿੱਚ ਅਧਿਆਪਕਾਂ ਦੀ ਵੱਡੀ ਘਾਟ
ਡੰਗ ਟਪਾਊ ਨੀਤੀ ਛੱਡ ਨਵੀਂ ਭਰਤੀ ਕਰੇ ਪੰਜਾਬ ਸਰਕਾਰ - ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਫ਼ਿਰੋਜ਼ਪੁਰ 29 ਜੂਨ () ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਵੱਡੇ ਵੱਡੇ ਦਾਅਵੇ ਕਰ ਸੱਤਾ ਵਿੱਚ ਆਉਣ ਵਾਲੀਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਵੀ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੀ ਬੁਰੀ ਫੇਲ ਸਾਬਿਤ ਹੋਈ ਹੈ । ਹੁਣ ਹਾਲਾਤ ਅਜਿਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਚ ਕ੍ਰਾਂਤੀ ਦੇ ਨਾਂ ਹੇਠ ਸੂਬੇ ਭਰ ਵਿੱਚ ਸਥਾਪਿਤ ਕੀਤੇ ਗਏ ਸਕੂਲ ਆਫ ਐਮੀਨਸ ਵਿੱਚ ਵੀ ਅਧਿਆਪਕਾਂ ਦੀ ਪੂਰੀ ਗਿਣਤੀ ਵਿੱਚ ਤੈਨਾਤ ਨਹੀਂ ਸਕੂਲ ਆਫ ਐਮੀਨੈੰਸ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਇਧਰੋਂ ਉਧਰੋਂ ਸਰਕਾਰੀ ਸਕੂਲਾਂ ਚੋਂ ਅਧਿਆਪਕ ਬੁਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜੀਵ ਹਾਂਡਾ, ਜਨਰਲ ਸਕੱਤਰ ਸ ਜਗਸੀਰ ਸਿੰਘ ਗਿੱਲ ਨੇ ਸਾਥੀਆਂ ਸਮੇਤ ਕੀਤੀ । ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਆਪਣੇ-ਆਪੋ ਆਪਣੇ ਜਿਲੇ ਦੇ ਸਕੂਲ ਆਫ ਐਮੀਨੈਂਸ ਵਿੱਚ ਲੈਕਚਰਾਰ ਤੇ ਮਾਸਟਰ ਕੇਡਰ ਦੀ ਘਾਟ ਨੂੰ ਪੂਰਾ ਕਰਨ ਲਈ ਜਿਲ੍ਹੇ ਦੇ ਹੋਰ ਨੇ ਸਰਕਾਰੀ ਸਕੂਲਾਂ ਵਿੱਚ ਸਕੂਲ ਆਫ ਐਮੀਨੈੰਸ ਵਿੱਚ ਜਾਣ ਦੇ ਇੱਛੁਕ ਅਧਿਆਪਕਾਂ ਤੋਂ ਪ੍ਰਤੀ ਬੇਨਤੀਆਂ ਲੈ ਕੇ ਆਪਣੇ ਆਪਣੇ ਜਿਲੇ ਦੀ ਪ੍ਰਪੋਜਲ ਬਣਾ ਕੇ 1 ਜੁਲਾਈ 2024 ਤੱਕ ਭੇਜਣ ਲਈ ਕਿਹਾ ਹੈ ਜੋ ਕਿ ਬਿਲਕੁਲ ਗ਼ਲਤ ਵਰਤਾਰਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਸਹਾਇਕ ਡਾਇਰੈਕਟਰ ਦੇ ਦਸਤਕ ਹਸਤਾਖਰਾਂ ਤਹਿਤ ਜਾਰੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਕੂਲ ਐਮੀਨੈੰਸ ਵਿੱਚ 2024-25 ਲਈ ਦਾਖਲਾ ਹੋ ਰਿਹਾ ਹੈ,ਇਹਨਾਂ ਐਮੀਨੈੰਸ ਸਕੂਲਾਂ ਵਿੱਚ ਵੱਖ-ਵੱਖ ਵਿਸ਼ੇ ਦੇ ਲੈਕਚਰਰ ਤੇ ਮਾਸਟਰ ਕੇਡਰ ਦੀਆਂ ਕਾਫੀ ਅਸਾਮੀਆਂ ਖਾਲੀ ਹਨ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਡਾਂਗ ਟਪਾਉ ਨੀਤੀ ਤਹਿਤ ਸਕੂਲ ਆਫ ਐਮੀਨਸ ਵਿੱਚ ਤੈਨਾਤ ਕੀਤੇ ਜਾ ਰਹੇ ਢੰਗ ਤਰੀਕੇ ਦੂਜੇ ਸਕੂਲਾਂ ਵਿੱਚੋ ਅਧਿਆਪਕ ਬੁਲਾਉਣਾ ਨਾਲ ਇਹਨਾਂ ਸਕੂਲਾਂ ਵਿੱਚ ਗਿਣਤੀ ਪੂਰੀ ਕਰਦੇ ਹੋਏ ਦੂਜੇ ਪਾਸੇ ਜਿਹਨਾਂ ਸਕੂਲਾਂ ਵਿੱਚੋਂ ਉਹ ਅਧਿਆਪਕ ਆਉਣਗੇ ਉਹਨਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਸਕੂਲਾਂ ਵਿੱਚ ਸਟਾਫ ਦੀ ਪੂਰਤੀ ਲਈ ਨਵੀਂ ਭਰਤੀ ਕੀਤੀ ਜਾਵੇ । ਉਹਨਾਂ ਕਿਹਾ ਸੂਬੇ ਅੰਦਰ ਪਹਿਲਾਂ ਹੀ ਅਧਿਆਪਕ ਯੋਗਤਾ ਟੈਸਟ ਪਾਸ ਕਰਕੇ ਅਧਿਆਪਕ ਲੱਗਣ ਦੀ ਯੋਗਤਾ ਪੂਰੀ ਕਰਦੇ ਹਜ਼ਾਰਾਂ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰ ਹਨ, ਜਿਨਾਂ ਦੀ ਸਿੱਖਿਆ ਵਿਭਾਗ ਵਿੱਚ ਨਿਯੁਕਤੀ ਕਰਕੇ ਪੰਜਾਬ ਸਰਕਾਰ ਨੂੰ ਰਾਜ ਭਰ ਵਿੱਚ ਸਰਕਾਰੀ ਸਕੂਲਾਂ ਅੰਦਰਲੀ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ, ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਵਿੰਦਰ ਸਿੰਘ ਸੰਧੂ , ਗੌਰਵ ਮੁੰਜਾਲ, ਗੁਰਚਰਨ ਸਿੰਘ ਕਲਸੀ, ਰਣਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ ਮਮਦੋਟ, ਰਾਜਨ ਨਰੂਲਾ, ਸੰਦੀਪ ਸਹਿਗਲ, ਗੁਰਮੀਤ ਸਿੰਘ ਧੰਮ, ਪਵਨ ਕੁਮਾਰ, ਸ਼ਹਿਨਾਜ਼ ਨਰੂਲਾ, ਗੀਤਾ, ਗਗਨਦੀਪ ਕੌਰ, ਕਮਲੇਸ਼ ਕੁਮਾਰੀ, ਰੇਣੂ ਬਾਲਾ, ਪ੍ਰੈਟੀ, ਸੀਮਾ ਹਾਂਡਾ, ਜੋਤੀ, ਚਰਨਜੀਤ ਵਾਲੀਆ, ਲਖਵੀਰ ਸਿੰਘ, ਬਲਜੀਤ ਸਿੰਘ, ਕਪਿਲ ਸਨਾਨ, ਜਸਵਿੰਦਰ ਸਿੰਘ, ਰਾਜੀਵ ਮੋਂਗਾ, ਮਨੋਜ ਮੋਂਗਾ, ਹਰਜਿੰਦਰ ਸਿੰਘ, ਨਵਦੀਪ ਕੁਮਾਰ, ਮਿਸ਼ਾਲ ਧਵਨ, ਅਨਿਲ ਧਵਨ, ਸੰਜੀਵ ਮਨਚੰਦਾ, ਭਾਰਤ ਕੁਮਾਰ, ਸੁਖਵਿੰਦਰ ਸਿੰਘ, ਸੰਜੀਵ ਨਰੂਲਾ, ਸ਼ਕਤੀਮਾਨ ਸਿੰਘ ਆਦਿ ਸਾਥੀ ਹਾਜ਼ਰ ਸਨ।