Ferozepur News

ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ ਲਈ ਹੁਨਰ ਵਿਕਾਸ ਕੇਂਦਰ ਮਨਜ਼ੂਰ ਕਰਨਾਂ ਜ਼ਿਲ•ੇ ਲਈ ਮਾਣ ਵਾਲੀ ਗੱਲ– ਖਰਬੰਦਾ

ashwaniਫਿਰੋਜ਼ਪੁਰ 16 ਅਪ੍ਰੈਲ (ਮਦਨ  ਲਾਲ ਤਿਵਾੜੀ) ਜਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਜਿਲ•ੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਸਿਖਲਾਈ ਦੇਣ ਅਤੇ ਰੋਜ਼ਗਾਰ ਪ੍ਰਾਪਤੀ ਤੱਕ ਜਾਣ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਤੋ ਪ੍ਰਭਾਵਿਤ ਹੋ ਕੇ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਵੱਲੋਂ ਫਿਰੋਜ਼ਪੁਰ ਜਿਲ•ੇ ਅੰਦਰ ਹੁਨਰ ਵਿਕਾਸ ਕੇਂਦਰ ਖੋਲਣ ਦਾ ਇਤਿਹਾਸਕ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਕੱਲ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ.ਕਮਲ ਸ਼ਰਮਾ ਤੇ ਰਾਜ ਦੇ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਇਹ ਐਲਾਨ ਕੀਤਾ ਗਿਆ ਹੈ, ਜੋ ਕਿ ਸਮੁੱਚੇ ਜ਼ਿਲ•ੇ ਲਈ ਮਾਣ ਵਾਲੀ ਗੱਲ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਸਰਕਾਰੀ ਆਈ.ਟੀ.ਆਈ ਵਿਖੇ ਸਮਾਜਿਕ ਜਿੰਮੇਵਾਰੀ ਨੀਤੀ ਯੋਜਨਾਂ 2014-15 ਤਹਿਤ ਚੱਲ ਰਹੇ ਰੋਜ਼ਗਾਰ ਪ੍ਰਾਪਤੀ ਪ੍ਰੋਗਰਾਮ ਦੀ ਸਮੀਖਿਆ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਿਟਕੋਨ ਅਤੇ ਟ੍ਰੇਨਿੰਗ ਪ੍ਰਾਪਤ ਕਰ ਰਹੇ ਲੜਕੇ-ਲੜਕੀਆਂ ਤੋ ਹੁਣ ਤੱਕ ਕੀਤੀ ਗਈ ਸਿਖਲਾਈ ਬਾਰੇ ਜਾਣਕਾਰੀ ਲਈ। ਉਨ•ਾਂ ਦੱਸਿਆ ਕਿ ਸਰਹੱਦੀ ਜ਼ਿਲ•ੇ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿਚ 5 ਟਰੇਡਾ ਦੀ ਮੁਫ਼ਤ ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਜੋ ਕਿ ਜੂਨ ਤੱਕ ਚੱਲੇਗੀ। ਉਨ•ਾਂ ਦੱਸਿਆ ਕਿ ਭਾਰਤ ਸਰਕਾਰ ਦੇ ਅਦਾਰੇ ਉੱਤਰ ਭਾਰਤ ਤਕਨੀਕੀ ਸਲਾਹਕਾਰ ਸੰਗਠਨ (ਨਿਟਕੋਨ) ਵੱਲੋਂ ਇਥੇ ਲੜਕੀਆਂ/ ਔਰਤਾਂ ਲਈ “ਅੰਡਵਾਸ ਟੈਕਨੀਕ ਆਫ਼ ਕਟਿੰਗ ਐਂਡ ਟੇਲਰਿੰਗ” ਦਾ ਕੋਰਸ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ, ਜਿਸ ਵਿਚ 44+44+36 ਬੇਰੁਜ਼ਗਾਰ ਲੜਕੀਆਂ/ਔਰਤਾਂ ਉਪਰੋਕਤ ਕੋਰਸ ਦੀ ਸਿਖਲਾਈ ਲੈ ਰਹੀਆ ਹਨ। ਉਨ•ਾਂ ਦੱਸਿਆ ਕਿ ਸਿਖਲਾਈ ਤੋ ਬਾਅਦ ਇਨ•ਾਂ ਦੇ 10-10 ਦੇ ਸੈਲਫ ਹੈਲਪ ਗਰੁੱਪ ਬਣਾਏ ਜਾਣਗੇ ਤੇ ਉਨ•ਾਂ ਘੱਟ ਵਿਆਜ ਤੇ ਬੈਕ ਤੋ ਕਰਜ਼ੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਣ। ਉਨ•ਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਲੜਕੀਆਂ/ਔਰਤਾਂ  ਦੇ ਸੈਲਫ ਗਰੁੱਪ ਲਈ ਸਥਾਨਕ ਆਈ.ਟੀ.ਆਈ ਵਿਖੇ ਹੀ ਥਾਂ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ•ਾਂ ਨੂੰ ਜ਼ਿਲ•ਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਫਰਮਾਂ ਨਾਲ ਤਾਲਮੇਲ ਕਰਕੇ ਆਰਡਰ ਵੀ ਦਿਵਾਏ ਜਾਣਗੇ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਭਾਰਤ ਸਰਕਾਰ ਦੇ ਅਦਾਰੇ ਰੂਰਲ ਇਲੈਕਟਰੀਫਿਕੇਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ, ਈ.ਡਬਲਯੂ.ਐਸ ਆਦਿ ਸ਼੍ਰੇਣੀਆਂ ਦੇ ਬੇਰੁਜ਼ਗਾਰ ਲੜਕਿਆਂ ਦੇ ਸਕਿਲ  ਡਿਵੈਲਪਮੈਂਟ ਪ੍ਰੋਗਰਾਮ ਅਧੀਨ ਚੱਲ ਰਹੇ ਬੇਸਿਕ ਇਲੈਕਟ੍ਰੀਕਲ, ਰਿਪੇਅਰ ਆਫ਼ ਹੋਮ ਅਪਲਾਈਸਿਸ, ਹਾਊਸ ਵਾਈਰਿੰਗ ਆਦਿ ਦੀ ਚੱਲ ਰਹੀ ਟ੍ਰੇਨਿੰਗ ਦਾ ਜਾਇਜ਼ਾ ਵੀ ਲਿਆ ਗਿਆ। ਉਨ•ਾਂ ਦੱਸਿਆ ਕਿ 19 ਅਪ੍ਰੈਲ ਨੂੰ ਮੁੱਖ ਮੰਤਰੀ ਇਸ ਸਿਖਲਾਈ ਕੇਂਦਰ ਦਾ ਦੌਰਾ ਵੀ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਲਮਾ, ਸ੍ਰੀ ਗੁਰਸ਼ਰਨ ਸਿੰਘ ਜੀ.ਐਮ ਜ਼ਿਲ•ਾ ਉਦਯੋਗ ਕੇਂਦਰ, ਸ੍ਰੀ ਰਜਿੰਦਰ ਕਟਾਰੀਆਂ, ਸ੍ਰੀ.ਰਵੀ ਕਾਂਤ ਗੁਪਤਾ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Related Articles

Back to top button