ਪੰਜਾਬ ਵਿਚ ਅਕਾਲੀ ਸਰਕਾਰ ਬਣਦਿਆਂ ਹੀ ਰਾਣਾ ਸੋਢੀ ਨੂੰ ਗੁਰੂਹਰਸਹਾਏ ਥਾਣੇ ਵਿਚ ਕੀਤਾ ਜਾਵੇਗਾ ਬੰਦ – ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਨੇ ਕੀਤਾ ਫ਼ਿਰੋਜ਼ਪੁਰ ਵਿੱਚ ਮੋਂਟੂ ਵੋਹਰਾ ਦੇ ਹੱਕ ਵਿਚ ਚੋਣ ਪ੍ਰਚਾਰ
ਪੰਜਾਬ ਵਿਚ ਅਕਾਲੀ ਸਰਕਾਰ ਬਣਦਿਆਂ ਹੀ ਰਾਣਾ ਸੋਢੀ ਨੂੰ ਗੁਰੂਹਰਸਹਾਏ ਥਾਣੇ ਵਿਚ ਕੀਤਾ ਜਾਵੇਗਾ ਬੰਦ – ਸੁਖਬੀਰ ਬਾਦਲ
– ਸੁਖਬੀਰ ਸਿੰਘ ਬਾਦਲ ਨੇ ਕੀਤਾ ਫ਼ਿਰੋਜ਼ਪੁਰ ਵਿੱਚ ਮੋਂਟੂ ਵੋਹਰਾ ਦੇ ਹੱਕ ਵਿਚ ਚੋਣ ਪ੍ਰਚਾਰ
– ਫਿਰੋਜ਼ਪੁਰ ਵਿਚ ਪੰਜ ਥਾਵਾਂ ਤੇ ਅੱਡ ਅੱਡ ਚੋਣ ਸਭਾਵਾਂ ਨੂੰ ਕੀਤਾ ਸੰਬੋਧਨ
ਫਿਰੋਜ਼ਪੁਰ 11 ਫਰਵਰੀ 2022 – ਪੰਜਾਬੀਆਂ ਨੂੰ ਮੌਜੂਦਾ ਚੋਣਾਂ ਵਿੱਚ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਚੁਣ ਕੇ ਪੰਜਾਬੀਆਂ ਦੀ ਖੁਸ਼ਹਾਲੀ ਅਤੇ ਸੂਬੇ ਦੀ ਤਰੱਕੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੀ।
ਫਿਰੋਜ਼ਪੁਰ ਵਿੱਚ ਪਾਰਟੀ ਉਮੀਦਵਾਰ ਫਿਰੋਜ਼ਪੁਰ ਸ਼ਹਿਰੀ ਵਿੱਚ ਰੋਹਿਤ ਕੁਮਾਰ ਮੌਂਟੂ ਵੋਹਰਾ ਦੇ ਹੱਕ ਵਿੱਚ ਵੱਖ-ਵੱਖ ਚੋਣ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰਾਂ ਦੇ ਰਾਜ ਦੌਰਾਨ ਪੰਜਾਬ ਦਾ ਕੀਮਤੀ ਪੰਜ ਸਾਲ ਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਸਰਕਾਰ ਬਣਾਉਣ ਦੀ ਚੋਣ ਬਾਰੇ ਗਲਤ ਫੈਸਲਾ ਲੈ ਕੇ ਪੰਜ ਸਾਲ ਹੋਰ ਬਰਬਾਦ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਇਹ ਅਕਾਲੀ-ਬਸਪਾ ਗਠਜੋੜ ਹੀ ਸਮੇਂ ਦੀ ਪਰਖ ਹੈ ਜੋ ਪੰਜਾਬੀਆਂ ਦੀ ਖੁਸ਼ਹਾਲੀ ਅਤੇ ਸੂਬੇ ਦੀ ਤਰੱਕੀ ਨੂੰ ਯਕੀਨੀ ਬਣਾ ਸਕਦਾ ਹੈ, ਜਿਸ ਤਰ੍ਹਾਂ ਕਿ ਲੋਕਾਂ ਨੇ ਇਸ ਤੋਂ ਪਹਿਲਾਂ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਦੇਖਿਆ ਹੈ। ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਤੇ ਵਰ੍ਹਦਿਆਂ ਹੋਇਆਂ ਕਿਹਾ ਕਿ ਰਾਣਾ ਸੋਢੀ ਇਕ ਗੁੰਡਾ ਸ਼ਖ਼ਸ ਹੈ ਜੋ ਕਿ ਗੁਰੂ ਹਰਸਹਾਏ ਤੋਂ ਉਹ ਭੱਜ ਕੇ ਫ਼ਿਰੋਜ਼ਪੁਰ ਆ ਗਿਆ ਹੈ ਸਰਕਾਰ ਬਣਦਿਆਂ ਹੀ ਰਾਣਾ ਸੋਢੀ ਨੂੰ ਸਭ ਤੋਂ ਪਹਿਲੇ ਗੁਰੂ ਹਰਸਹਾਏ ਥਾਣੇ ਵਿੱਚ ਬੰਦ ਕੀਤਾ ਜਾਏਗਾ , ਜੋ ਗੁੰਡਾਗਰਦੀ ਉਹਨੇ ਗੁਰੂ ਹਰਸਹਾਏ ਵਿੱਚ ਫੈਲਾਈ ਹੈ।
ਉਹ ਹੁਣ ਫਿਰੋਜ਼ਪੁਰ ਵਿਚ ਫੈਲਾਉਣਾ ਚਾਹੁੰਦਾ ਹੈ ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਉਨ੍ਹਾਂ ਨੇ ਰੋਹਿਤ ਵੋਹਰਾ ਉਰਫ ਮੌਂਟੂ ਨੂੰ ਫਿਰੋਜ਼ਪੁਰ ਤੋਂ ਭਾਰੀ ਮੱਤਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਣ ਦੀ ਲੋਕਾਂ ਨੂੰ ਗੁਜ਼ਾਰਿਸ਼ ਕੀਤੀ , ਅਤੇ ਕਿਹਾ ਕਿ ਜੋ ਵੀ ਰੋਹਿਤ ਵੋਹਰਾ ਫਿਰੋਜ਼ਪੁਰ ਦੀ ਜਨਤਾ ਨਾਲ ਵਾਅਦੇ ਕਰਨਗੇ ਉਹ ਛੇ ਮਹੀਨੇ ਦੇ ਅੰਦਰ ਅੰਦਰ ਸਰਕਾਰ ਬਣਦਿਆਂ ਹੀ ਪੂਰੇ ਕਰ ਦਿੱਤੇ ਜਾਣਗੇ।