Ferozepur News

ਪੰਜਾਬ ਯੂਨੀਵਰਸਿਟੀ ਦੇ ਸੈਨੇਂਟ ਮੈਂਬਰ ਸਿਮਰਨਜੀਤ ਸਿੰਘ ਢਿੱਲੋਂ ਨੇ ਆਰ.ਐਸ.ਡੀ.ਕਾਲਜ ਧਰਨੇ ਦੀ ਕੀਤੀ ਡੱਟਵੀਂ ਹਮਾਇਤ

ਪੰਜਾਬ ਯੂਨੀਵਰਸਿਟੀ ਦੇ ਸੈਨੇਂਟ ਮੈਂਬਰ ਸਿਮਰਨਜੀਤ ਸਿੰਘ ਢਿੱਲੋਂ ਨੇ ਆਰ.ਐਸ.ਡੀ.ਕਾਲਜ ਧਰਨੇ ਦੀ ਕੀਤੀ ਡੱਟਵੀਂ ਹਮਾਇਤ
ਪੰਜਾਬ ਯੂਨੀਵਰਸਿਟੀ ਦੇ ਸੈਨੇਂਟ ਮੈਂਬਰ ਸਿਮਰਨਜੀਤ ਸਿੰਘ ਢਿੱਲੋਂ ਨੇ ਆਰ.ਐਸ.ਡੀ.ਕਾਲਜ ਧਰਨੇ ਦੀ ਕੀਤੀ ਡੱਟਵੀਂ ਹਮਾਇਤ

ਪੰਜਾਬ ਯੂਨੀਵਰਸਿਟੀ ਵਿੱਚ ਤਿੰਨਾਂ ਪ੍ਰੋਫੈਸਰਾਂ ਦੇ ਹੱਕ ਵਿੱਚ ਆਵਾਜ਼ ਉਠਾਂਵਾਗਾ- ਸਿਮਰਨਜੀਤ ਸਿੰਘ ਢਿੱਲੋਂ

ਫਿਰੋਜ਼ਪੁਰ 26 ਅਗਸਤ, 2023: ਸਥਾਨਕ ਸ਼ਹਿਰ ਦੇ 102 ਸਾਲ ਪੁਰਾਣਾ ਆਰ.ਐਸ.ਡੀ.ਕਾਲਜ ਕਿਸੇ ਵੇਲੇ ਸਿੱਖਿਆ ਦੇ ਪ੍ਰਸਾਰ ਦੇ ਉਦੇਸ਼ ਬਣਾਇਆ ਕਾਲਜ, ਪਿਛਲੇ ਕੁਝ ਹੀ ਸਮੇਂ ਵਿੱਚ ਵਿੱਦਿਆ ਨੂੰ ਵੇਚਣ ਦੀ ਦੁਕਾਨ ਵਿੱਚ ਬਦਲਦਾ ਜਾ ਰਿਹਾ ਹੈ, ਕਾਲਜ ਦੀ ਮੈਨੇਜਮੈਂਟ ਨੇ ਕਾਲਜ ਦੇ 3 ਸੀਨੀਅਰ ਅਧਿਆਪਕਾਂ ਨੂੰ ਬੇਵਜ੍ਹਾ ਅਤੇ ਗ਼ੈਰ-ਕਾਨੂੰਨੀ ਤਰੀਕਾ ਅਪਨਾਉਦਿਆਂ ਨੌਕਰੀ ਤੋਂ ਕੱਢ ਦਿੱਤਾ, ਜਿਸਦੇ ਰੋਸ ਵਜੋਂ ਪੜ੍ਹੀ ਲਿਖੀ ਜਮਾਤ ਅੱਜ ਦਿਨ ਰਾਤ 24 ਘੰਟੇ ਦੇ ਧਰਨੇ ਤੇ ਬੈਠੀ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਂਟ ਮੈਂਬਰ ਸਿਮਰਨਜੀਤ ਸਿੰਘ ਢਿੱਲੋਂ ਨੇ ਧਰਨੇ ਵਿੱਚ ਸਾਥੀਆਂ ਸਮੇਤ ਸ਼ਮੂਲੀਅਤ ਕਰਨ ਮੌਕੇ ਕੀਤਾ, ਉਹਨਾਂ ਕਿਹਾ ਕਿ ਮੈਂ ਇਹਨਾਂ ਪ੍ਰੋਫੈਸਰ ਸਾਹਿਬਾਨ ਨਾਲ ਹੋਏ ਧੱਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ ਅਤੇ ਇਹਨਾਂ ਸਾਥੀਆਂ ਦੀ ਪੂਰੀ ਹਮਾਇਤ ਵਿੱਚ ਖੜ੍ਹਾ ਹਾਂ ਅਤੇ ਇਹ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹਨਾਂ ਦੀ ਆਵਾਜ਼ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਬੁਲੰਦ ਕਰਾਂਗਾ, ਉਹਨਾਂ ਕਿਹਾ ਕਿ ਇਸ ਕਾਲਜ ਵਿੱਚ ਭਾਰਤੀ ਫੌਜ ਦੇ ਮੁਖੀ ਜਨਰਲ ਜੇ.ਜੇ.ਸਿੰਘ ,ਪਾਕਿਸਤਾਨੀ ਫੌਜ ਦੇ ਮੁਖੀ ਰਹਿ ਚੁੱਕੇ ਜਰਨਲ ਫੈਜ਼ ਅਲੀ ਚਿਸ਼ਤੀ, ਭਾਰਤ ਦੇ ਸਾਬਕਾ ਚੀਫ ਜਸਟਿਸ ਹਾਕੀ ਉਲੰਪੀਅਨ ਅਜੀਤ ਸਿੰਘ ਵਰਗੇ ਲੋਕ ਪੜ੍ਹ ਕੇ ਵੱਡੇ ਅਹੁਦਿਆਂ ਦੇ ਪੁੱਜੇ ਜੋ ਕਿ ਮਾਣ ਵਾਲੀ ਗੱਲ ਸੀ ਅਤੇ ਦੇਸ਼ ਵਿੱਚ ਕਾਲਜ ਦਾ ਨਾਂ ਰੌਸ਼ਨ ਕੀਤਾ ਪਰ ਇਸ ਦੇ ਉਲਟ ਹੁਣ ਇਹਨਾਂ ਰੈਗੂਲਰ ਪੂਰੇ ਨਿਯਮਾਂ ਨਾਲ ਭਰਤੀ ਪ੍ਰੋਫੈਸਰ ਸਾਹਿਬਾਨ ਨੂੰ ਧੱਕੇ ਨਾਲ ਕਾਲਜ ਤੋਂ ਬਾਹਰ ਕੱਢਣ ਦੇ ਮਸਲੇ ਨੇ ਵੀ ਪੂਰੇ ਦੇਸ਼ ਵਿੱਚ ਇਸ ਕਾਲਜ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ, ਉਹਨਾਂ ਕਿਹਾ ਕਿ ਪਹਿਲਾਂ ਮਾਂ ਬੋਲੀ ਪੰਜਾਬੀ ਦੇ ਐਮ.ਏ. ਕੋਰਸ ਬਿਨਾਂ ਕਿਸੇ ਵਜ੍ਹਾ ਤੋਂ ਬੰਦ ਕਰ ਦਿੱਤੇ ਗਏ ,ਫਿਰ ਸੀਨੀਅਰ ਅਧਿਆਪਕ ਪ੍ਰੋਫੈਸਰ ਕੁਲਦੀਪ ਸਿੰਘ ,ਪ੍ਰੋ ਮਨਜੀਤ ਕੌਰ ਆਜ਼ਾਦ ਅਤੇ ਇਤਿਹਾਸ ਦੇ ਪ੍ਰੋਫੈਸਰ ਲਕਸ਼ਮਿੰਦਰਾ ਭੋਰੀਵਾਲ ਨੂੰ ਕਾਲਜ ਤੋਂ ਬਾਹਰ ਕੱਢਿਆ ਪਰ ਕਾਲਜ ਨੂੰ ਇਹਨਾਂ ਅਧਿਆਪਕਾਂ ਨੂੰ ਕਾਲਜ ਵਿੱਚ ਹੁੰਦੇ ਹੋਏ ਤਿੰਨ ਹੋਰ ਅਧਿਆਪਕਾਂ ਦੀ ਲੋੜ ਹੈ ਪਰ ਇਹਨਾਂ ਤਾਂ ਪਹਿਲੇ ਅਧਿਆਪਕ ਵੀ ਕੱਢ ਦਿੱਤੇ ਹਨ, ਉਹਨਾਂ ਮੈਨਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਲਦ ਇਹ ਅਧਿਆਪਕਾਂ ਨੂੰ ਤੁਰੰਤ ਨੌਕਰੀ ਤੇ ਵਾਪਸ ਲਿਆ ਜਾਵੇ ਨਹੀਂ ਤਾਂ ਪੰਜਾਬ ਅਤੇ ਚੰਡੀਗੜ੍ਹ ਤੱਕ ਸੰਘਰਸ਼ ਹੋਵੇਗਾ

Related Articles

Leave a Reply

Your email address will not be published. Required fields are marked *

Back to top button