Ferozepur News

ਪੰਜਾਬ  ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅਰਥੀ ਫੂਕ ਮੁਜਾਹਰਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਅੱਗੇ ਕੀਤਾ 

ਪੰਜਾਬ  ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅਰਥੀ ਫੂਕ ਮੁਜਾਹਰਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਅੱਗੇ ਕੀਤਾ
ਪੰਜਾਬ  ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਅਰਥੀ ਫੂਕ ਮੁਜਾਹਰਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਅੱਗੇ ਕੀਤਾ 
ਫਿਰੋਜ਼ਪੁਰ, 22-ਅਪ੍ਰੈਲ 2025:  ਪੰਜਾਬ  ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਫਿਰੋਜ਼ਪੁਰ ਵੱਲੋਂ ਸਟੇਟ ਬਾਡੀ ਦੇ ਸੱਦੇ ਅਨੁਸਾਰ ਜਿਲ੍ਹਾ ਕੋਆਰਡੀਨੇਟਰ  ਸੁਬੇਗ ਸਿੰਘ ਅਜ਼ੀਜ਼ ਦੀ ਅਗਵਾਈ ਵਿੱਚ ਅਰਥੀ ਫੂਕ ਮੁਜਾਹਰਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਅੱਗੇ ਕੀਤਾ ਗਿਆ।
ਇਸ ਮੌਕੇ ਸਾਂਝਾ ਫਰੰਟ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਰਿਟਾਇਰਡ ਡੀਐਸਪੀ ਕੌ- ਕਨਵੀਨਰ, ਗੁਰਪ੍ਰਤਾਪ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਅਜੀਤ ਸਿੰਘ ਸੋਢੀ ਜਨਰਲ ਸਕੱਤਰ, ਖਜ਼ਾਨ ਸਿੰਘ ਮੁੱਖ ਸਲਾਹਕਾਰ,ਜੇਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕਸ਼ਮੀਰ ਸਿੰਘ ਥਿੰਦ, ਮਨਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਪੰਜਾਬ ਪੈਨਸ਼ਨਰਸ ਐਸੋਸੀਏਸ਼ਨ ਦੇ ਉਮ ਪ੍ਰਕਾਸ਼, ਬਲਵੰਤ ਸਿੰਘ,ਪ ਸ ਸ ਫ1406-22-ਬੀ ਚੰਡੀਗੜ੍ਹ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ , ਜਨਰਲ ਸਕੱਤਰ ਜਗਦੀਪ ਸਿੰਘ ਮਾਂਗਟ, ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ, ਬਲਵੀਰ ਸਿੰਘ ਪ੍ਰਧਾਨ ਇੰਟਿਕ, ਡਾ ਪ੍ਰਦੀਪ ਸਿੰਘ ਰਾਣਾ, ਸੰਤ ਰਾਮ ਏਟਕ, ਜਗਦੀਪ ਸਿੰਘ, ਨਰਿੰਦਰ ਸ਼ਰਮਾ ਪ੍ਰਧਾਨ , ਜਸਵਿੰਦਰ ਸਿੰਘ ਕੌੜਾ ਪੈਰਾਮੈਡੀਕਲ ਯੂਨੀਅਨ ਆਦਿ ਆਗੂਆਂ ਨੇ ਬੋਲਦਿਆਂ ਪੰਜਾਬ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਸਬਕ ਸਿਖਾਉਣ ਦੀ ਗੱਲ ਆਖੀ ਅਤੇ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੀ ਅਲੋਚਨਾਂ ਕੀਤੀ।
ਆਗੂ ਰਵਿੰਦਰ ਸ਼ਰਮਾ ਪ੍ਰਧਾਨ , ਸ਼ੇਰਾ ਰਾਮ ਜੋਸਨ ਗੁਰੂ  ਹਰਸਹਾਏ, ਬਲਵੰਤ ਸਿੰਘ ਪ੍ਰਧਾਨ  ਪੈਨਸ਼ਨਰਜ਼ ਅਸੋਸੀਏਸ਼ਨ ਫਿਰੋਜ਼ਪੁਰ ਗੁਰਦਿੱਤ ਸਿੰਘ ਪੀਐਸਪੀਸੀਐਲ ਅਤੇ ਸ੍ਰੀ ਕੇਅਰਗਾਬਾ ਪੈਟਰਨ ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਆਦ ਸ਼ਾਮਿਲ ਹੋਏ ਸਾਰੇ ਸਾਥੀਆਂ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਰਵਈਆ ਮੁਲਾਜ਼ਮਾ ਪ੍ਰਤੀ ਬਹੁਤ ਹੀ ਨਿੰਦਨਯੋਗ ਹੈ।
ਅੰਤ ਵਿੱਚ ਸ਼ਬੇਗ ਸਿੰਘ ਅਜੀਤ ਜ਼ਿਲ੍ਾ ਕੋਆਰਡੀਨੇਟਰ ਨੇ ਸਾਰੀਆਂ ਮੰਗਾਂ ਤੋਂ ਸਾਥੀਆਂ ਨੂੰ ਜਾਣੂ ਕਰਵਾਇਆ ਅਤੇ  ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button