ਪੰਜਾਬ ਨੈਸ਼ਨਲ ਬੈਂਕ ਨੇ ਕੀਤਾ ਐਗਰੀਕਲਚਰ ਲੋਨ ਮੇਲੇ ਦਾ ਆਯੋਜਨ
ਪੰਜਾਬ ਨੈਸ਼ਨਲ ਬੈਂਕ ਨੇ ਕੀਤਾ ਐਗਰੀਕਲਚਰ ਲੋਨ ਮੇਲੇ ਦਾ ਆਯੋਜਨ
– ਮੇਲੇ ਵਿਚ ਮੌਜ਼ੂਦ ਕਿਸਾਨਾਂ ਨੂੰ ਬੈਂਕ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਕਰਜੇ ਦੇ ਬਾਰੇ ਦਿੱਤੀ ਵਿਸਥਾਰ ਪੂਰਵਕ ਜਾਣਕਾਰੀ
-ਮੇਲੇ 'ਚ ਆਏ 71 ਤੋਂ ਵੱਧ ਕਿਸਾਨਾਂ ਨੂੰ ਦੋ ਕਰੋੜ 50 ਲੱਖ ਰੁਪਏ ਦੇ ਕਰਜੇ ਮੌਕੇ ਤੇ ਕੀਤੇ ਪਾਸ
ਫਿਰੋਜ਼ਪੁਰ: ਪੰਜਾਬ ਨੈਸ਼ਨਲ ਬੈਂਕ ਵਲੋਂ ਇਕ ਹੋਟਲ ਵਿਖੇ ਐਗਰੀਕਲਚਰ ਲੋਨ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਜ਼ਿਲ•ਾ ਫਿਰੋਜ਼ਪੁਰ ਦੀਆਂ ਬ੍ਰਾਚਾਂ ਦੇ ਮਨੇਜਰਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਹਿੱਸਾ ਲਿਆ। ਮੇਲੇ ਦੇ ਵਿਸੇਸ਼ ਤੌਰ ਤੇ ਬਠਿੰਡਾ ਸਰਕਲ ਦੇ ਏ ਜੀ ਐਮ ਵੀ ਕੇ ਮੁਟਨੇਜਾ ਪਹੁੰਚੇ। ਜਿਨ•ਾਂ ਨੇ ਮੇਲੇ ਵਿਚ ਮੌਜ਼ੂਦ ਕਿਸਾਨਾਂ ਨੂੰ ਬੈਂਕ ਵਲੋਂ ਕਿਸਾਨਾਂ ਨੂੰ ਦਿੱਤੇ ਜਾਣ ਕਰਜੇ ਦੇ ਬਾਰੇ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਏ ਜੀ ਐਮ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਇੰਸਟ੍ਰਰੀ ਲਗਣ ਨਾਲ ਖੇਤੀ ਵਿਚ ਇਸਤੇਮਾਲ ਹੋਣ ਵਾਲੀ ਜਮੀਨ ਦਾ ਰਕਬਾ ਘਟਦਾ ਜਾ ਰਿਹਾ ਹੈ। ਉਨ•ਾਂ ਨੇ ਕਿਸਾਨਾਂ ਨੂੰ ਅਿਖਆ ਕਿ ਉਹ ਫਸਲੀ ਚੱਕਰ ਤੋਂ ਨਿਕਲ ਕੇ ਖੇਤੀ ਵਿਚ ਵਿਭਿੰਨਤਾ ਲਗਾਉਣ। ਜਿਸ ਤੋਂ ਉਨ•ਾਂ ਆਮਦਨੀ ਵਿਚ ਵੀ ਵਾਧਾ ਹੋਵੇਗਾ। ਉਨ•ਾਂ ਨੇ ਮੇਲੇ ਵਿਚ ਮੌਜ਼ੂਦ ਨੌਜ਼ਵਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਨੌਜ਼ਵਾਨਾਂ ਵਿਚ ਖੇਤੀ ਦੀ ਪ੍ਰਤੀ ਰੁਚੀ ਘੱਟ ਹੁੰਦੀ ਜਾ ਰਹੀ ਹੈ। ਉਨ•ਾਂ ਨੇ ਕਿਹਾ ਕਿ ਜੇਕਰ ਨੋਜ਼ਵਾਨਾਂ ਨੂੰ ਖੇਤੀ ਦੇ ਪ੍ਰਤੀ ਰੂਚੀ ਨਹੀਂ ਹੋਵੇਗੀ ਤਾਂ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਖਾਣ ਪੀਣ ਦੀਆਂ ਵਸਤੂਆਂ ਦੇ ਲਈ ਦੂਜੇ ਦੇਸ਼ਾਂ ਤੇ ਨਿਰਭਰ ਹੋਣ ਪਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪੰਜਾਬ ਨੈਸ਼ਨਲ ਬੈਂਕ ਦੇ ਵਲੋਂ ਪਿੰਡ ਮੋਹਰਾਜ ਵਿਚ ਚਲਾਏ ਜਾ ਰਹੇ ਕਿਸਾਨ ਸਿਖਲਾਈ ਕੇਂਦਰ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਖੇਤੀ ਬਾਰੇ ਵਿਚ ਜਾਣਕਾਰੀ ਲੈਣੀ ਹੋਵੇ ਤਾਂ ਕਿਸਾਨ ਸਿਖਲਾਈ ਕੇਂਦਰ ਵਿਚ ਜਾ ਕੇ ਜਾਣਕਾਰੀ ਲੈ ਸਕਦੇ ਹਨ। ਇਸ ਮੇਲੇ ਵਿਚ ਆਏ 71 ਤੋਂ ਵੱਧ ਕਿਸਾਨਾਂ ਨੂੰ ਦੋ ਕਰੋੜ 50 ਲੱਖ ਰੁਪਏ ਦੇ ਕਰਜੇ ਮੌਕੇ ਤੇ ਪਾਸ ਕੀਤੇ ਗਏ। ਏ ਜੀ ਐਮ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੀ ਐਲ ਬੀ ਵਲੋਂ ਕਿਸਾਨਾਂ ਨੂੰ ਜੀਵਨ ਸਤਰ ਨੂੰ ਉਚਾ ਚੁੱਕਣ ਦੇ ਲਈ ਹਰ ਤਰ•ਾ ਦਾ ਕਰਜਾ ਦੇਣ ਲਈ ਤਿਆਰ ਹੈ। ਉਨ•ਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਸ਼ੁਰੂ ਕੀਤੀ ਗਈ ਜੀਵਨ ਸੁਰੱਖਿਆ ਬੀਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਤੇ ਕਿਸਾਨਾਂ ਨੂੰ ਉਨ•ਾਂ ਦੇ ਬੈਂਕਾਂ ਵਿਚ ਕਰਜਾ ਲੈਣ ਵਿਚ ਆ ਰਹੀਆਂ ਪ੍ਰੇਸ਼ਾਨੀਆਂ ਦੇ ਬਾਰੇ ਵਿਚ ਵੀ ਪੁੱਛਿਆ ਅਤੇ ਉਥੋਂ ਦੇ ਮਨੇਜਰਾਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ ਨੂੰ ਵੀ ਕਰਜਾ ਲੈਣ ਵਿਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਇਸ ਮੌਕੇ ਬੈਂਕ ਦੇ ਡੀ ਐਸ ਓ ਸ਼ਾਮ ਸੁੰਦਰ, ਸੀਨੀਅਰ ਮਨੇਜਰ ਆਰ ਕੇ ਜੈਨ, ਦੇਵ ਰਾਜ ਦੱਤਾ, ਅਸ਼ਵਨੀ ਗਰਗ, ਐਸ ਐਨ ਸਿਨਹਾ, ਭੁਪਿੰਦਰ ਸਿੰਘ, ਯਸ਼ ਪਾਲ ਸ਼ਰਮਾ ਤੋਂ ਇਲਾਵਾ ਮਨੇਜਰ ਪਵਨ ਜੈਨ, ਸੰਜੀਵ ਸੈਨੀ, ਆਰ ਕੇ ਪੁਰੀ, ਰਜਨੀਸ਼ ਕਪੂਰ, ਰਮੇਸ਼ ਧਵਨ, ਬੀ ਐਸ ਭਾਟੀਆਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜ਼ੂਦ ਸਨ।