ਪੰਜਾਬ ਗਰੀਨ ਮਿਸ਼ਨ ਤਹਿਤ ਫਿਰੋਜਪੁਰ ਜਿਲ•ੇ ਵਿਚ ਵੱਧ ਤੋ ਵੱਧ ਪੌਦੇ ਲਗਾਏ ਜਾਣਗੇ: ਅਮਿਤ ਕੁਮਾਰ
ਫਿਰੋਜ਼ਪੁਰ 15 ਜੂਨ (ਏ.ਸੀ.ਚਾਵਲਾ) ਪੰਜਾਬ ਗਰੀਨ ਮਿਸ਼ਨ ਤਹਿਤ ਬਰਸਾਤੀ ਸੀਜ਼ਨ ਦੌਰਾਨ ਜੰਗਲਾਤ ਵਿਭਾਗ ਵੱਲੋਂ ਵੱਖ ਵੱਖ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ,ਪੰਚਾਇਤਾਂ ਤੇ ਸਵੈ-ਸੈਵੀ ਸੰਸਥਾਵਾਂ, ਯੂਥ ਕਲੱਬਾਂ ਆਦਿ ਦੇ ਸਹਿਯੋਗ ਨਾਲ ਫਿਰੋਜ਼ਪੁਰ ਡਵੀਜਨ ਵਿਚ ਵੱਧ ਤੋ ਵੱਧ ਪੌਦੇ ਲਗਾਏ ਜਾਣਗੇ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਮਾ ਤੇ ਡਵੀਜਨ ਫਾਰੈਸਟ ਅਫਸਰ ਸ੍ਰੀ ਐਮ.ਸੁਧਾਰਕਰ ਵੀ ਹਾਜਰ ਸਨ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਸਮੂੰਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੀ ਡਿਮਾਂਡ ਭੇਜਣ ਤਾਂ ਜੋ ਉਨ•ਾਂ ਨੂੰ ਲੋੜ ਅਨੁਸਾਰ ਪੌਦੇ ਸਪਲਾਈ ਕੀਤੇ ਜਾ ਸਕਣ। ਉਨ•ਾਂ ਕਿਹਾ ਪੂਰੇ ਜ਼ਿਲ•ੇ ਵਿਚ ਪੰਜਾਬ ਗਰੀਨ ਮਿਸ਼ਨ ਤਹਿਤ ਪੌਦੇ ਲਗਾਉਣ ਮਗਰੋਂ ਸਬੰਧਿਤ ਵਿਭਾਗ ਦਾ ਨੋਡਲ ਅਫਸਰ ਉਨ•ਾਂ ਦੀ ਸਾਂਭ-ਸੰਭਾਲ ਸਬੰਧੀ ਰਿਪੋਰਟ ਦੇਵੇਗਾ। ਉਨ•ਾਂ ਕਿਹਾ ਕਿ ਇਸ ਕੰਮ ਵਿਚ ਸਰਕਾਰੀ ਵਿਭਾਗਾਂ ਤੋਂ ਇਲਾਵਾ ਸਮੂੰਹ ਵਰਗਾਂ ਦਾ ਸਹਿਯੋਗ ਲਿਆ ਜਾਵੇ ਤਾਂ ਜੋਂ ਸਮੁੱਚੇ ਜਿਲ•ੇ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਇਸ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜਪੁਰ, ਪ੍ਰੋ.ਜਸਪਾਲ ਸਿੰਘ ਗਿੱਲ ਐਸ.ਡੀ.ਐਮ.ਗੁਰੂਹਰਸਹਾਏ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ,ਸ.ਲਖਬੀਰ ਸਿੰਘ ਐਸ.ਪੀ.ਐਚ, ਸ.ਭੁਪਿੰਦਰ ਸਿੰਘ ਤਹਿਸੀਲਦਾਰ, ਡਾ.ਲਖਵਿੰਦਰ ਸਿੰਘ ਚਾਹਲ ਜਿਲ•ਾ ਸਿਹਤ ਅਫਸਰ, ਸ.ਬਲਦੇਬ ਭੁੱਲਰ ਡਿਪਟੀ ਡਾਇਰੈਕਟਰ ਛੋਟੀਆਂ ਬੱਚਤਾਂ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ,ਉਪ ਜਿਲ•ਾ ਸਿੱਖਿਆ ਅਫਸਰ ਸਕੈਂਡਰੀ ਸ੍ਰੀ ਪ੍ਰਦੀਪ ਦਿਉੜਾ, ਡਾ.ਰਾਜਿੰਦਰ ਕਟਾਰੀਆਂ ਸਹਾਇਕ ਡਾਇਰੈਕਟਰ ਮੱਛੀ ਪਾਲਨ ਵਿਭਾਗ, ਬੀਰ ਪ੍ਰਤਾਪ ਗਿੱਲ ਡੇਅਰੀ ਵਿਭਾਗ, ਪ੍ਰਗਟ ਸਿੰਘ ਬਰਾੜ ਉਪ ਜਿਲ•ਾ ਸਿੱਖਿਆ ਅਫਸਰ ਐਲੀਮੈਟਰੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।