Ferozepur News
ਪੰਜਾਬ ਐਜੂਕੇਅਰ ਐਪ ਦੀ ਵਰਤੋਂ ਲਈ ਸਮਾਰਟ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇ : ਕੁਲਵਿੰਦਰ ਕੋਰ
ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਸਹਾਈ ਹੋਵੇਗਾ ਪੰਜਾਬ ਐਜੂਕੇਅਰ ਐਪ
ਪੰਜਾਬ ਐਜੂਕੇਅਰ ਐਪ ਦੀ ਵਰਤੋਂ ਲਈ ਸਮਾਰਟ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇ : ਕੁਲਵਿੰਦਰ ਕੋਰ
ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਸਹਾਈ ਹੋਵੇਗਾ ਪੰਜਾਬ ਐਜੂਕੇਅਰ ਐਪ
ਫਿਰੋਜਪੁਰ 17 ਜਨਵਰੀ, 2021:
ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਹਰਮਨ ਪਿਆਰਾ ਐਪ ਹੈ। ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸਫ਼ਲ ਬਨਾਉਣ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਐਜੂਕੇਅਰ ਐਪ ਦਾ ਬਾਖੂਬੀ ਉਪਯੋਗ ਕਰ ਸਕਣ ਇਸ ਲਈ ਨੂੰ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ ਵਿੱਚ ਲੱਗੀਆਂ ਐਲਈਡੀ ਅਤੇ ਪ੍ਰੋਜੈਕਟਰਾਂ ਰਾਹੀਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਿਖਾਇਆ ਜਾਣਾ ਯਕੀਨੀ ਬਣਾਇਆ ਜਾਵੇ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਕੁਲਵਿੰਦਰ ਕੋਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀ-ਆਪਣੀ ਜਮਾਤ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਉਪਯੋਗਤਾ ਬਾਰੇ ਜਾਣਕਾਰੀ ਦੇ ਸਕਦੇ ਹਨ। ਇਸ ਲਈ ਅਧਿਆਪਕ ਆਪਣੇ ਮੋਬਾਇਲ ਫੋਨ ਨੂੰ ਵਾਈ-ਫਾਈ ਰਾਹੀਂ ਸਮਾਰਟ ਐੱਲਈਡੀ ਜਾਂ ਪ੍ਰੋਜੈਕਟਰ ਨਾਲ ਜੋੜ ਕੇ ਪੰਜਾਬ ਐਜੂਕੇਅਰ ਐਪ ਨੂੰ ਡਾਊਨਲੋਡ ਕਰਨਾ ਸਿਖਾ ਸਕਦੇ ਹਨ। ਵਿਭਾਗ ਵੱਲੋਂ ਸਲਾਨਾ ਪ੍ਰੀਖਿਆਵਾਂ ਲਈ ਘਟਾਏ ਗਏ ਪਾਠਕ੍ਰਮ ਅਤੇ ਪ੍ਰਸ਼ਨ ਪੱਤਰਾਂ ਦੇ ਬੈਂਕ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਕੂਲ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਬੱਚਿਆਂ ਨੂੰ ਦੁਹਰਾਈ ਲਈ ਮਾਡਲ ਟੈਸਟ ਪੇਪਰ, ਰੋਜ਼ਾਨਾ ਦੀਆਂ ਅਸਾਈਨਮੈਂਟਸ ਅਤੇ ਦੁਹਰਾਈ ਸ਼ੀਟਾਂ ਵੀ ਭੇਜੀਆਂ ਜਾ ਰਹੀਆਂ ਹਨ ਜਿਸ ਬਾਰੇ ਸਮਾਰਟ ਕਲਾਸਰੂਮ ਅੰਦਰ ਸਮਾਰਟ ਤਕਨਾਲੋਜੀ ਦੀ ਵਰਤੋਂ ਨਾਲ ਬਾਖੂਬੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਮੈਡਮ ਨੇ ਕਿਹਾ ਕਿ ਜਦੋਂ ਵਿਦਿਆਰਥੀ ਲਗਾਤਾਰ ਅਧਿਆਪਕ ਦੀ ਅਗਵਾਈ ਵਿੱਚ ਐਪ ਪ੍ਰਤੀ ਜਾਗਰੂਕ ਹੋ ਕੇ ਇਸਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਇਸਦੀ ਵਰਤੋਂ ਕਿਸੇ ਸਮੇਂ ਵੀ ਆਸਾਨੀ ਨਾਲ ਕਰ ਸਕਦੇ ਹਨ ਜਿਸ ਨਾਲ ਨਤੀਜੇ ਹੋਰ ਵੀ ਬਿਹਤਰ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਐਜੂਕੇਅਰ ਐਪ ‘ਤੇ ਕੋਵਿਡ-19 ਕਾਰਨ ਬਣੇ ਹਾਲਾਤ ਕਾਰਨ 2020-21ਦਾ ਵੱਖ-ਵੱਖ ਜਮਾਤਾਂ ਦਾ ਘਟਾਇਆ ਹੋਇਆ ਪਾਠਕ੍ਰਮ ਉਪਲੱਬਧ ਕਰਵਾਇਆ ਗਿਆ ਹੈ। ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਘਰ ਦੇ ਕੰਮ ਦੀਆਂ ਸਲਾਈਡਾਂ ਅਪਲੋਡ ਕੀਤੀਆਂ ਜਾਂਦੀਆਂ ਹਨ, ਰੋਜ਼ਾਨਾ ਭੇਜੇ ਜਾਣ ਵਾਲੇ ਅੱਜ ਦੇ ਸ਼ਬਦ ਅਤੇ ਉਡਾਣ ਸ਼ੀਟਾਂ ਵੀ ਹਰ ਸਮੇਂ ਉਪੱਲਬਧ ਰਹਿੰਦੀਆਂ ਹਨ ਜੋ ਕਿ ਇਮਤਿਹਾਨਾਂ ਦੀ ਵਧੀਆ ਤਿਆਰੀ ਲਈ ਕਾਰਗਰ ਸਿੱਧ ਹੋ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਅਤੇ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਵੀ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਜਿਆਦਾ ਲਾਹੇਵੰਦ ਹੈ ਅਤੇ ਸਮਾਰਟ ਕਲਾਸਰੂਮਾਂ ਵਿੱਚ ਸਮਾਰਟ ਤਕਨਾਲੋਜੀ ਨਾਲ ਇਸਦੀ ਵਰਤੋਂ ਬਾਰੇ ਬਾਖੂਬੀ ਜਾਣਕਾਰੀ ਦੇ ਕੇ ਅਧਿਆਪਕ ਅਤੇ ਸਕੂਲ ਮੁਖੀ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਬਿਹਤਰੀਨ ਬਣਾਉਣ ਦੇ ਉਪਰਾਲੇ ਕਰ ਸਕਦੇ ਹਨ।