ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ ਡਿਪਟੀ ਕਮਿਸ਼ਨਰ, ਜਿਲ੍ਹਾ ਸਿੱਖਿਆ ਅਤੇ ਭਾਸ਼ਾ ਅਧਿਕਾਰੀ ਨੂੰ ਸੌਂਪੇ ਗਏ ਬੇਨਤੀ ਪੱਤਰ
ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵਲੋਂ ਡਿਪਟੀ ਕਮਿਸ਼ਨਰ, ਜਿਲ੍ਹਾ ਸਿੱਖਿਆ ਅਤੇ ਭਾਸ਼ਾ ਅਧਿਕਾਰੀ ਨੂੰ ਸੌਂਪੇ ਗਏ ਬੇਨਤੀ ਪੱਤਰ
ਪੰਜਾਬੀ ਰਾਜ ਭਾਸ਼ਾ ਦਾ ਕਾਨੂੰਨ ਦੀ ਧਾਰਾ 5 ਨੂੰ ਲਾਗੂ ਕਰਕੇ ਪੰਜਾਬੀ ਨੂੰ ਬਣਦਾ ਰੁਤਬਾ ਦੇਣ ਦੀ ਉਠਾਈ ਮੰਗ
ਫ਼ਿਰੋਜ਼ਪੁਰ, 1 ਨਵੰਬਰ ( )- ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਯਤਨਸ਼ੀਲ ਸੰਸਥਾ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵਲੋਂ ਪੰਜਾਬੀ ਸੂਬਾ ਦਿਹਾੜੇ ਮੌਕੇ ਪੰਜਾਬੀ ਮਾਂ ਬੋਲੀ ਦੀ ਬਿਹਤਰੀ ਅਤੇ ਇਸ ਸਬੰਧੀ ਬਣੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਚੰਦਰ ਗੈਦ ਡਿਪਟੀ ਕਮਿਸ਼ਨਰ ਫਿਰੋਜਪੁਰ, ਕੁਲ ਕੌਰ ਜਿਲ੍ਹਾ ਸਿੱਖਿਆ ਅਫਸਰ ਫਿਰੋਜਪੁਰ ਅਤੇ ਜਿਲ੍ਹਾ ਭਾਸ਼ਾ ਅਫਸਰ ਨੂੰ ਬੇਨਤੀ ਪੱਤਰ ਸੌਂਪੇ ਗਏ । ਹਰਦੇਵ ਸਿੰਘ ਸੰਧੂ ਮਹਿਮਾਂ , ਅਮਰੀਕ ਸਿੰਘ ਸ਼ੇਰ ਖਾਂ , ਸੁਖਵਿੰਦਰ ਸਿੰਘ ਹੈਪੀ ਢਿੱਲੋ , ਪ੍ਰੇਮਪਾਲ ਸਿੰਘ ਢਿੱਲੋਂ , ਪੁਸ਼ਪਿੰਦਰ ਸਿੰਘ ਸ਼ੈਰੀ ਸੰਧੂ ਬਸਤੀ ਭਾਗ ਸਿੰਘ, ਸੁਖਵਿੰਦਰ ਸਿੰਘ ਸੰਧੂ ਅਟਾਰੀ , ਇੰਜ਼ੀ: ਸੰਤੋਖ ਸਿੰਘ ਸੰਧੂ ਐਸ ਡੀ ਓ ਬਿਜਲੀ ਬੋਰਡ , ਸੋਹਣ ਸਿੰਘ ਸੋਢੀ , ਗੁਰਮੀਤ ਸਿੰਘ ਸਿੱਧੂ , ਬਖ਼ਸ਼ੀਸ਼ ਸਿੰਘ ਬਾਰੇ ਕੇ , ਡਾ ਜੋਬਨ ਬਾਰੇ ਕੇ , ਤਜਿੰਦਰ ਸਿੰਘ ਹੀਰੋ ਮੋਟਰ ਸਾਈਕਲ, ਅੰਗਰੇਜ ਸਿੰਘ ਭੁੱਲਰ, ਅਨਿਲ ਸ਼ਰਮਾ, ਮਨਦੀਪ ਸਿੰਘ ਜੌਨ ਆਦਿ ਸ਼ਾਮਿਲ ਸਨ। ਇਸ ਮੌਕੇ ਸੌਂਪੇ ਗਏ ਬੇਨਤੀ ਪੱਤਰ 'ਚ ਵਫਦ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ 1967 ਦੌਰਾਨ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ ਅਤੇ ਸਾਲ 2008 ਦੌਰਾਨ ਇਸ ਕਾਨੂੰਨ 'ਚ ਸੋਧਾਂ ਕਰਕੇ ਹੋਰ ਮਜਬੂਤ ਕੀਤਾ ਗਿਆ ਸੀ। ਜਿਸ ਤਹਿਤ ਇਸ ਐਕਟ ਦੀ ਧਾਰਾ 5 ਰਾਹੀਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੁੰਦੇ ਸਾਰੇ ਬਿੱਲਾਂ ਅਤੇ ਬਣਦੇ ਕਾਨੂੰਨਾਂ ਨੂੰ, ਜਾਰੀ ਕੀਤੇ ਜਾਂਦੇ ਅਧਿਆਦੇਸ਼ਾਂ, ਹੁਕਮਾਂ, ਨਿਯਮਾਂ ਨੂੰ ਪੰਜਾਬੀ ਭਾਸ਼ਾ ਵਿੱਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ ਅਤੇ ਇਸ ਵਿਵਸਥਾ ਦੇ ਲਾਗੂ ਹੋਣ ਦੀ ਤਾਰੀਕ ਪੰਜਾਬ ਸਰਕਾਰ ਵਲੋਂ ਵੱਖਰੀ ਅਧਿਸੂਚਨਾਂ ਜਾਰੀ ਕਰਕੇ ਨਿਸ਼ਚਿਤ ਕੀਤੀ ਜਾਣੀ ਸੀ ਪ੍ਰੰਤੂ ਇਸ ਕਾਨੂੰਨ ਦੇ ਬਣਿਆਂ 52 ਵਰ੍ਹੇ ਬੀਤ ਜਾਣ ਤੇ ਵੀ ਕਿਸੇ ਵੀ ਸਰਕਾਰ ਨੇ ਅਧਿਸੂਚਨਾਂ ਜਾਰੀ ਕਰਕੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਰੁਤਬਾ ਪ੍ਰਦਾਨ ਨਹੀਂ ਕੀਤਾ।
ਇਸ ਮੌਕੇ ਵਫਦ ਨੇ ਇਹ ਵੀ ਦੱਸਿਆ ਕਿ ਇਸ ਕਾਨੂੰਨ ਦੀ ਧਾਰਾ 3-ਏ ਸਾਲ 2008 ਤੋਂ ਲਾਗੂ ਹੈ, ਜਿਸ ਤਹਿਤ ਸੂਬੇ ਦੀਆਂ ਸਾਰੀਆਂ ਜਿਲ੍ਹਾ ਅਦਾਲਤਾਂ ਵਿੱਚ ਹੁੰਦੀ ਕਾਨੂੰਨੀ ਪ੍ਰਕਿਰਿਆ ਪੰਜਾਬੀ ਵਿੱਚ ਕੀਤੇ ਜਾਣ ਦੀ ਵਿਵਸਥਾ ਹੈ ਅਤੇ ਇਸੇ ਤਹਿਤ ਸਾਲ 2009 ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਪੰਜਾਬ ਸਰਕਾਰ ਤੋਂ ਪੰਜਾਬੀ ਭਾਸ਼ਾ ਦੇ ਮਾਹਿਰ ਨਵੇਂ ਮੁਲਾਜ਼ਮਾਂ ਦੀ ਭਰਤੀ ਕਰਕੇ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਵਲੋਂ 10 ਵਰ੍ਹਿਆਂ ਤੋਂ ਉਕਤ ਭਰਤੀ ਨਹੀਂ ਕੀਤੀ ਜਾ ਰਹੀ। ਉਕਤ ਅਧਿਕਾਰੀਆਂ ਨੂੰ ਬੇਨਤੀ ਪੱਤਰ ਸੌਂਪਦੇ ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਨੇ ਮੰਗ ਉਠਾਈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 55ਵਵੇਂ ਪ੍ਰਕਾਸ਼ ਪੁਰਬ ਨੂੰ ਸਾਰਥਿਕ ਢੰਗ ਨਾਲ ਮਨਾਉਣ ਲਈ ਪੰਜਾਬੀ ਮਾਂ ਬੋਲੀ ਨੂੰ ਬਣਦਾ ਰੁਤਬਾ ਪ੍ਰਦਾਨ ਕੀਤਾ ਜਾਵੇ।