ਪ੍ਰਾਇਮਰੀ ਸਿੱਖਿਆ 'ਚ ਵੱਡੇ ਸੁਧਾਰ ਦੇ ਮਨੋਰਥ ਨੂੰ ਲੈ ਸ਼ੁਰੂ ਕੀਤੇ ਪ੍ਰਵੇਸ਼ ਪ੍ਰੋਜੈਕਟ ਨਾਲ ਯਕੀਨਨ ਚੰਗੇ ਨਤੀਜੇ ਮਿਲੇ
ਫਿਰੋਜ਼ਪੁਰ 13 ਫਰਵਰੀ (ਏ.ਸੀ.ਚਾਵਲਾ) ਪ੍ਰਾਇਮਰੀ ਸਿੱਖਿਆ ਵਿਚ ਵੱਡੇ ਸੁਧਾਰ ਦੇ ਮਨੋਰਥ ਨੂੰ ਲੈ ਸ਼ੁਰੂ ਕੀਤੇ ਪ੍ਰਵੇਸ਼ ਪ੍ਰੋਜੈਕਟ ਨਾਲ ਯਕੀਨਨ ਚੰਗੇ ਨਤੀਜੇ ਮਿਲੇ ਹਨ। ਸਮੂਹ ਬੀ. ਪੀ. ਈ. ਓ. ਦਾ ਫਰਜ਼ ਬਣਦਾ ਹੈ ਕਿ ਉਹ ਬਲਾਕਾਂ ਵਿਚ ਨਿਯੁਕਤ ਪ੍ਰਵੇਸ਼ ਕੋਆਰਡੀਨੇਟਰ ਨੂੰ ਪੂਰਨ ਸਹਿਯੋਗ ਅਤੇ ਅਗਵਾਈ ਦੇਣ ਤਾਂ ਜੋ ਜ਼ਿਲ•ਾ ਫ਼ਿਰੋਜ਼ਪੁਰ ਪ੍ਰਵੇਸ਼ ਤਹਿਤ ਮਾਰਚ ਦੇ ਪਹਿਲੇ ਹਫ਼ਤੇ ਕੀਤੀ ਜਾ ਰਹੀ ਹਰੇਕ ਜਮਾਤ ਦੀ ਪੋਸਟ ਟੈਸਟਿੰਗ ਵਿਚ ਅਵੱਲ ਆ ਸਕੇ। ਉਕਤ ਵਿਚਾਰ ਜ਼ਿਲ•ਾ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਕਟਾਰੀਆ ਨੇ ਬੀ. ਆਰ. ਸੀ. ਹਾਲ ਵਿਚ ਇਕੱਤਰ ਸਮੂਹ ਬਲਾਕਾਂ ਦੇ ਬੀ. ਪੀ. ਈ. ਓ. ਅਤੇ ਪ੍ਰਵੇਸ਼ ਕੋਆਰਡੀਨੇਟਰ ਨੂੰ ਸੰਬੋਧਨ ਕਰਦਿਆਂ ਕਹੇ। ਇਸ ਤੋਂ ਪਹਿਲਾਂ ਜ਼ਿਲ•ਾ ਕੋਆਰਡੀਨੇਟਰ ਪ੍ਰਵੇਸ਼ ਹਰਜੀਤ ਸਿੰਘ ਸਿੱਧੂ ਨੇ ਪ੍ਰਵੇਸ਼ ਤਹਿਤ ਕੀਤੀ ਮੱਧਵਰਤੀ ਜਾਂਚ ਦੇ ਸਮੁੱਚੇ ਜ਼ਿਲ•ੇ ਦੇ ਬਲਾਕਾਂ ਦੀ ਰਿਪੋਰਟ ਬਾਰੇ ਵਿਸਥਾਰ ਸਾਹਿਤ ਚਾਨਣਾ ਪਾਇਆ। ਉਪ ਜ਼ਿਲ•ਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨੇ ਪ੍ਰਵੇਸ਼ ਦੇ ਮੱਧਵਰਤੀ ਨਤੀਜੇ ਵਿਚ ਜਿਨ•ਾਂ ਬਲਾਕਾ ਦੇ ਨਤੀਜੇ ਜ਼ਿਲ•ੇ ਦੀ ਔਸਤ ਨਾਲੋਂ ਘੱਟ ਹਨ, ਨੂੰ ਨਤੀਜੇ ਘਟਣ ਦੇ ਕਾਰਨ ਜਾਨਣ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸਮੂਹ ਬੀ. ਪੀ. ਈ. ਓ. ਨੂੰ ਤਾਕੀਦ ਕਰਦਿਆ ਕਿਹਾ ਕਿ ਮਾਰਚ ਦੀ ਟੈਸਟਿੰਗ ਵਿਚ ਸਮੂਹ ਬਲਾਕਾਂ ਦੇ ਨਤੀਜੇ 80 ਪ੍ਰਤੀਸ਼ਤ ਤੋਂ ਉੱਪਰ ਲਿਆਉਣ ਦੇ ਯਤਨ ਕੀਤੇ ਜਾਣ।