Ferozepur News
ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਦਰਜ਼ ਪਰਚੇ ਵਿਚ ਕਤਲ ਦੀ ਕੋਸ਼ਿਸ਼ ਵਰਗੀਆਂ ਧਾਰਾਵਾਂ ਜੋੜਣ ਦੀ ਡੀਟੀਐਫ ਵੱਲੋਂ ਨਿਖੇਧੀ
ਕਿਸਾਨਾਂ ਵਰੁੱਧ ਦਰਜ ਪਰਚਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ
January 22, 2025
0 14 2 minutes read
ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਦਰਜ਼ ਪਰਚੇ ਵਿਚ ਕਤਲ ਦੀ ਕੋਸ਼ਿਸ਼ ਵਰਗੀਆਂ ਧਾਰਾਵਾਂ ਜੋੜਣ ਦੀ ਡੀਟੀਐਫ ਵੱਲੋਂ ਨਿਖੇਧੀ
ਕਿਸਾਨਾਂ ਵਰੁੱਧ ਦਰਜ ਪਰਚਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ
ਡੀਟੀਐਫ ਵੱਲੋਂ ਝੂਠੇ ਪੁਲੀਸ ਪਰਚੇ ਵਿਰੁੱਧ ਕਿਸਾਨਾਂ ਨਾਲ ਡਟ ਕੇ ਖੜਣ ਦਾ ਐਲਾਨ
ਫ਼ਿਰੋਜ਼ਪੁਰ 22 ਜਨਵਰੀ () ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਮੌਕੇ ਹੋਏ ਘਟਨਾਕ੍ਰਮ ਦੇ ਲਗਭਗ ਤਿੰਨ ਸਾਲ ਬਾਅਦ ਪੰਜਾਬ ਪੁਲਿਸ ਵੱਲੋਂ 24 ਕਿਸਾਨਾਂ ਉੱਪਰ ਦਰਜ ਪਰਚਿਆਂ ਵਿੱਚ ਵਾਧਾ ਕਰਦਿਆਂ ਹੋਇਆਂ ਧਾਰਾ 307, ਧਾਰਾ 353,ਧਾਰਾ 341,ਧਾਰਾ 186,ਧਾਰਾ 149 ਸ਼ਾਮਿਲ ਕਰਨ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਵੱਲੋਂ ਸਖਤ ਨਿਖੇਧੀ ਕਰਦਿਆਂ ਇਸ ਪਰਚੇ ਨੂੰ ਝੂਠਾ ਕਰਾਰ ਦਿੱਤਾ ਹੈ ਅਤੇ ਬਿਨਾਂ ਦੇਰੀ ਰੱਦ ਕਰਨ ਦੀ ਮੰਗ ਕੀਤੀ ਹੈ।ਡੀ.ਟੀ.ਐੱਫ.ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੋੜਿਆਂ ਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਲ 2022 ਵਿੱਚ ਦਰਜ ਕੇਸ ਵਿੱਚ ਪਹਿਲਾਂ ਹੀ ਰਸਤਾ ਰੋਕਣ ਦੀ ਧਾਰਾ 293 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜੋ ਕਿ ਜਮਾਨਤੀ ਅਪਰਾਧ ਹੈ ਪ੍ਰੰਤੂ ਉਕਤ ਘਟਨਾ ਦੇ ਤਿੰਨ ਸਾਲ ਬਾਅਦ ਇਰਾਦਾ ਕਤਲ ਵਰਗੀਆਂ ਗੈਰ ਜਮਾਨਤੀ ਧਰਾਵਾਂ ਜੋੜ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੇਂਦਰ ਦੇ ਅੱਗੇ ਗੋਡੇ ਟੇਕਣ ਦਾ ਕੰਮ ਕੀਤਾ ਹੈ। ਆਗੂਆਂ ਨੇ ਇਸ ਮਾਮਲੇ ਵਿੱਚ ਸਰਕਾਰ ਤੋਂ ਲੈ ਕੇ ਸਥਾਨਕ ਅਫਸਰਸ਼ਾਹੀ ਦੀ ਭੂਮਿਕਾ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਇਸ ਸੰਘਰਸ਼ ਦਾ ਵੱਧ ਚੜ੍ਹ ਕੇ ਹਿੱਸਾ ਬਣਨ ਦਾ ਐਲਾਨ ਕੀਤਾ ਹੈ। ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਹਰਾਜ, ਜਿਲ੍ਹਾ ਸਕੱਤਰ ਅਮਿਤ ਸ਼ਰਮਾ ਅਤੇ ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਸਵਰਨ ਸਿੰਘ ਜੋਸਨ, ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਦਬਾਉਂਣ ਅਤੇ ਦੇਸ਼ ਵਿੱਚ ਬਚੀ ਖੁਚੀ ਜ਼ਮਹੂਰੀਅਤ ਦਾ ਗਲਾ ਘੁੱਟਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਤੱਥਾਂ ਤੋਂ ਕੋਹਾਂ ਦੂਰ ਜਾ ਕੇ ਪ੍ਰਧਾਨ ਮੰਤਰੀ ਦੇ ਇਰਾਦਾ ਕਤਲ ਵਰਗੀਆਂ ਸੰਗੀਨ ਧਰਾਵਾਂ ਲਗਾਉਣਾ ਪੂਰੀ ਤਰ੍ਹਾਂ ਬੇਬੁਨਿਆਦ ਫੈਸਲਾ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਕਾਫਲਾ ਕਿਸਾਨਾਂ ਦੇ ਧਰਨੇ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਸੀ ਅਤੇ ਇਸ ਰੂਟ ‘ਤੇ ਪ੍ਰਧਾਨ ਮੰਤਰੀ ਦੇ ਆਉਣ ਜਾਂ ਨਾ ਆਉਣ ਦੀ ਕੋਈ ਜਾਣਕਾਰੀ ਵੀਂ ਜਨਤਕ ਨਹੀਂ ਹੋਈ ਸੀ।ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਦੇ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਉੱਪਰ ਦਰਜ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਕੀਤੇ ਜਾਣ ਵਾਲੇ ਸਾਂਝੇ ਸੰਘਰਸ਼ਾਂ ਵਿੱਚ ਅਧਿਆਪਕਾਂ ਵੱਲੋਂ ਵੀਂ ਆਪਣਾ ਬਣਦਾ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਮਹਾਂਵੀਰ ਸਿੰਘ, ਮਨੋਜ ਕੁਮਾਰ, ਹਰਦੀਪ ਕੁਮਾਰ, ਗੌਰਵਦੀਪ, ਲਖਬੀਰ ਸਿੰਘ, ਸੰਮਾਂ ਸਿੰਘ, ਧਰਮਿੰਦਰ ਸਿੰਘ, ਮੈਡਮ ਰੇਖਾ, ਮੈਡਮ ਅਨੀਸ਼ਾਂ, ਮੈਡਮ ਕਿਰਨਜੀਤ ਕੌਰ, ਇੰਦਰ ਸਿੰਘ ਸੰਧੂ, ਅਨੀਸ਼ਾ, ਕਮਲਦੀਪ ਕੌਰ, ਪ੍ਰਭਜੋਤ ਕੌਰ, ਨਵਜੋਤ ਕੌਰ, ਪ੍ਰੇਰਨਾ, ਰਾਜਵਿੰਦਰ ਕੌਰ, ਰਵਿੰਦਰ ਕੌਰ, ਵਿਨੋਦ ਸਾਮਾ,ਰਣਜੀਤ ਸਿੰਘ, ਇੰਦਰ ਸਿੰਘ ਸੰਧੂ ,ਅਰਸ਼ਦੀਪ ਸਿੰਘ,ਅਰਵਿੰਦਰ ਕੁਮਾਰ,ਨਰਿੰਦਰ ਸਿੰਘ ਜੰਮੂ,ਭਗਵਾਨ ਸਿੰਘ,ਕਰਤਾਰ ਸਿੰਘ,ਯੋਗੇਸ਼ ਨਈਅਰ,ਸੰਜੀਵ ਕੁਮਾਰ,ਕਿਰਪਾਲ ਸਿੰਘ,ਹੀਰਾ ਸਿੰਘ ਤੂਤ,ਵਿਜੇ ਕੁਮਾਰ,ਗਗਨ,ਅਰਵਿੰਦ ਗਰਗ,ਕੁਲਦੀਪ ਸਿੰਘ,ਕਿਰਪਾਲ ਸਿੰਘ,ਅਸ਼ਵਿੰਦਰ ਸਿੰਘ ਬਰਾੜ, ਸ਼ਾਮ ਸੁੰਦਰ, ਵਰਿੰਦਰਪਾਲ ਸਿੰਘ, ਸੁਖਜਿੰਦਰ ਸਿੰਘ ਗੋਲਡੀ, ਲਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਕੁਨਾਲ ਸ਼ਾਹ,ਬਖਸ਼ੀਸ਼ ਸਿੰਘ,ਛਿੰਦਰ ਪਾਲ ਸਿੰਘ,ਚੰਦਰ ਗਾਂਧੀ,ਆਸ਼ੂਤੋਸ਼,ਸਾਜਨ ਕੁਮਾਰ,ਸਾਜਨ ਕੰਬੋਜ,ਸੰਜੇ ਕੁਮਾਰ,ਗੁਰਦੀਪ ਕੁਮਾਰ,ਪ੍ਰਦੀਪ ਕੁਮਾਰ,ਕੁਲਵੰਤ ਸਿੰਘ,ਪ੍ਰਦੀਪ ਕੰਬੋਜ,ਸੌਰਵ ਕੁਮਾਰ,ਰਾਕੇਸ਼ ਕੰਬੋਜ,ਗੁਰਨਾਮ ਸਿੰਘ,ਸਤਨਾਮ ਸਿੰਘ,ਅਬਮਨਊ,ਪ੍ਰਿਤਪਾਲ,ਪ੍ਰੇਮ ਸਿੰਘ,ਜੋਤੀ,ਵਿਸਾਖਾ ਰਾਣੀ ਆਦਿ ਹਾਜ਼ਰ ਸਨ।
January 22, 2025
0 14 2 minutes read