ਪੈਨਸ਼ਨ ਹੋਲਡਰ ਇੰਪਲਾਈਜ਼ ਐਸੋਸੀਏਸ਼ਨ ਨੇ ਕੀਤੀ ਮੀਟਿੰਗ
ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਸੇਵਾ ਮੁਕਤ ਕਰਮਚਾਰੀਆਂ ਦੀ ਜਥੇਬੰਦੀ ਪੈਨਸ਼ਨ ਹੋਲਡਰ ਇੰਪਲਾਈਜ਼ ਐਸੋਸੀਏਸ਼ਨ ਦੀ ਇਕੱਤਰਤਾ ਨਗਰ ਕੌਂਸਲ ਪਾਰਕ ਤਲਵੰਡੀ ਭਾਈ ਵਿਖੇ ਪ੍ਰਧਾਨ ਬੂਟਾ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਤੇ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਡੀ.ਏ. ਦਾ ਰਹਿੰਦਾ ਬਕਾਇਆ ਜਲਦ ਜਾਰੀ ਕੀਤਾ ਜਾਵੇ, ਮੈਡੀਕਲ ਭੱਤਾ ਦੋ ਹਜਾਰ ਰੁਪਏ ਮਹੀਨਾ ਕੀਤਾ ਜਾਵੇ ਤੇ 2006 ਤੋਂ ਪਹਿਲਾਂ ਤੇ ਬਾਅਦ ਵਾਲੇ ਪੈਨਸ਼ਨਰਾਂ ਦੀ ਪੈਨਸ਼ਨ ਵਿਚਲਾ ਪਾੜਾ ਦੂਰ ਕੀਤਾ ਜਾਵੇ। ਮੀਟਿੰਗ ਵਿਚ ਬਸੰਤ ਸਿੰਘ, ਬਲਵੀਰ ਸਿੰਘ ਕੋਟ ਕਰੋੜ, ਹਰੀ ਸਿੰਘ, ਮਾਸਟਰ ਨਾਇਬ ਸਿੰਘ ਬਰਾੜ, ਗੁਰਬਚਨ ਸਿੰਘ, ਬਨਾਰਸੀ ਦਾਸ, ਕੁਲਦੀਪ ਸਿੰਘ, ਗੁਰਨਾਮ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਕੇਵਲ ਕ੍ਰਿਸ਼ਨ, ਸ਼ਿਵਦੇਵ ਸਿੰਘ ਬਰਾੜ, ਸੱਜਣ ਸਿੰਘ, ਰਾਜ ਕੁਮਾਰ ਅਗਨੀਹੋਤਰੀ, ਦਰਸ਼ਨ ਲਾਲ, ਅਮਰ ਸਿੰਘ, ਮੂਲ ਚੰਦ, ਸੁਖਦਰਸ਼ਨ ਲਾਲ, ਮਹਿੰਗਾ ਰਾਮ, ਹਰਦਿਆਲ ਸਿੰਘ ਆਦਿ ਸ਼ਾਮਲ ਸਨ।