ਪਿੰਡ ਦੁੱਲੇ ਵਾਲਾ ਵਿਖੇ ਪੇਂਡੂ ਕਾਨੂੰਨੀ ਮਦਦ ਅਤੇ ਸੰਭਾਲ ਕੇਂਦਰ ਵਿੱਚ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ 15 ਮਈ (ਏ. ਸੀ. ਚਾਵਲਾ) ਸ਼੍ਰੀ ਵਿਵੇਕ ਪੁਰੀ ਜ਼ਿਲ•ਾ ਅਤੇ ਸ਼ੈਸ਼ਨ ਜੱਜ ਅਤੇ ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਬਿਕਰਮਜੀਤ ਸਿੰਘ, ਚੀਫ਼ ਜੂਡੀਸ਼ੀਅਲ ਮੈਜੀਸਟ੍ਰੇਟ ਅਤੇ ਸਕੱਤਰ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਲੋਂ ਪਿੰਡ ਦੁੱਲੇ ਵਾਲਾ ਵਿਖੇ ਪੇਂਡੂ ਕਾਨੂੰਨੀ ਮਦਦ ਅਤੇ ਸੰਭਾਲ ਕੇਂਦਰ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਸ਼੍ਰੀ ਬਿਕਰਮਜੀਤ ਸਿੰਘ ਅਤੇ ਸੱਕਤਰ, ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹਾਜਰ ਆਏ ਲੋਕਾ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ, ਇਸ ਤੋਂ ਇਲਾਵਾ ਚਾਇਲਡ ਲੇਬਰ ਅਤੇ ਲੋਕ ਅਦਾਲਤਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਮਹੀਨਾਵਾਰ ਲੱਗ ਰਹਿਆ ਲੋਕ ਅਦਾਲਤਾਂ ਦੇ ਲਾਭ ਦੱਸੇ ਤਾ ਕਿ ਲੋਕ ਆਪਣੇ ਅਦਾਲਤਾਂ ਵਿੱਚ ਚਲ ਰਹੇ ਕੇਸਾ ਦੀ ਸੁਣਵਾਈ ਲੋਕ ਅਦਾਲਤਾਂ ਵਿੱਚ ਕਰਵਾ ਕੇ ਕਿਵੈ ਜਲਦੀ ਤੋਂ ਜਲਦ ਰਾਜ਼ੀਨਾਮੇ ਨਾਲ ਸਸਤਾ ਤੇ ਛੇਤੀ ਨਿਆਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸ਼੍ਰੀ ਬਿਕਰਮਜੀਤ ਸਿੰਘ ਨੇ ਮਿਡੀÂੈਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹ ਕਿ ਮਿਡੀÂੈਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾ ਫੈਸਲਾ ਆਪਸੀ ਰਾਜ਼ੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਉਹ ਵੀ ਮਿਡੀÂੈਸ਼ਨ ਸੈਂਟਰ ਵਿੱਚ ਦਰਖਾਸਤ ਦੇ ਕੇ ਅਪਣੇ ਕੇਸ ਦੀ ਸੁਣਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖਤਮ ਕਰ ਸਕਦੇ ਹਨ। ਮਿਡੀÂੈਸ਼ਨ ਵਿੱਚ ਫੈਸਲਾ ਹੋਏ ਕੇਸਾ ਦੀ ਕੋਈ ਅਪੀਲ ਦਲੀਲ ਨਹੀ ਚਲਦੀ ਅਤੇ ਧਿਰਾਂ ਵਿੱਚ ਆਪਸੀ ਭਾਈਚਾਰਾ ਬੰਨਿ•ਆ ਰਹਿੰਦਾ ਹੈ। ਇਸ ਮੌਕੇ ਸ਼੍ਰੀ ਪੀ ਸੀ ਕੁਮਾਰ ਸੋਸ਼ਲ ਵਰਕਰ, ਪੀ .ਐਲ. ਵੀ, ਸ਼੍ਰੀਮਤੀ ਵੰਦਨਾ ਰਾਣੀ, ਪੀ .ਐਲ. ਵੀ ਸ਼੍ਰੀ ਅੰਗਰੇਜ਼ ਸਿੰਘ ਅਤੇ ਸਰਪੰਚ ਸ਼੍ਰੀ ਵਿਜੈ ਕੁਮਾਰ, ਮੌਜੂਦ ਸਨ ।