ਪਿੰਡ ਅਲੀ ਕੇ ਤੋਂ 40 ਪਰਿਵਾਰ ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ
ਪਿੰਡ ਅਲੀ ਕੇ ਤੋਂ 40 ਪਰਿਵਾਰ ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ
ਫਿਰੋਜ਼ਪੁਰ, 2 ਫਰਵਰੀ, 2022 । ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਵਕਤ ਭਰਵਾ ਹੁੰਗਾਰਾ ਮਿਲਿਆ ਜਦੋਂ ਪਿੰਡ ਅਲੀ ਕੇ ਤੋਂ ਕਰੀਬ 40 ਪਰਿਵਾਰ ਨੇ ਕਾਂਗਰਸ ਅਤੇ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੌਕੇ ਜੱਗੂ ਸਾਈਆਂ ਵਾਲਾ, ਬਲਵੀਰ ਸਿੰਘ, ਸਤਨਾਮ ਸਿੰਘ , ਜਗਦੇਵ ਸਿੰਘ, ਕਰਨ , ਹੈਪੀ, ਸੁੱਚਾ , ਤਾਰਾ , ਦਾਰੋ, ਜ਼ੋਨਾ, ਚੰਦੂ. ਤੇਜ਼ੀ, ਵਿਸ਼ਨੂੰ, ਅਕਾਸ਼, ਵਿਜੈ, ਰਾਹੁਲ, ਸਾਗਰ, ਅਜੈ, ਕਰਨੈਲ ਸਿੰਘ, ਸੋਨੂੰ, ਸੁੱਖਾ, ਗੋਪੀ, ਅੰਗਰੇਜ਼ ਸਿੰਘ, ਜਗਦੇਵ ਸਿੰਘ, ਵਿਸ਼ਨੂੰ ਭੰਡਾਰੀ, ਦੇਵਾ ਆਦਿ ਸਮੇਤ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ, ਜਿਹਨਾਂ ਦਾ ਸਵਾਗਤ ਰੋਹਿਤ ਵੋਹਰਾ ਨੇ ਪਾਰਟੀ ਦੇ ਪਰਨੇ ਪਾ ਕੇ ਕੀਤਾ ਗਿਆ। ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਲ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਅਤੇ ਵੱਡੀ ਨਾਲ ਫਿਰੋਜ਼ਪੁਰ ਸ਼ਹਿਰੀ ਹਲਕੇ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਇਸ ਮੌਕੇ ਬਲਵਿੰਦਰ ਸਿੰਘ ਕੋਤਵਾਲ ਸੀਨੀ ਮੀਤ ਪ੍ਰਧਾਨ , ਕਸ਼ਮੀਰ ਸਿੰਘ ਸਾਬਕਾ ਸਰਪੰਚ , ਬਲਕਾਰ ਸਿੰਘ ਸਾਬਕਾ ਸਰਪੰਚ, ਪਿੱਪਲ ਸਹੋਤਾ ਆਦਿ ਹਾਜ਼ਰ ਸਨ।