ਪਿੰਡ ਅਲੀਕੇ ਡਿਸਪੈਂਸਰੀ ਚ’ ਮਨਾਇਆ ਗਿਆ ਸੰਸਾਰ ਹਾਰਟ ਦਿਵਸ
ਪਿੰਡ ਅਲੀਕੇ ਡਿਸਪੈਂਸਰੀ ਚ‘ ਮਨਾਇਆ ਗਿਆ ਸੰਸਾਰ ਹਾਰਟ ਦਿਵਸ
ਫਿਰੋਜ਼ਪੁਰ 29 ਸਤੰਬਰ 2021: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਅਲੀਕੇ ਦੀ ਡਿਸਪੈਂਸਰੀ ’ਚ ਸੰਸਾਰ ਹਾਰਟ ਦਿਵਸ ਮਨਾਇਆ ਗਿਆ। ਇਸ ਦੋਰਾਨ ਨਗਰ ਨਿਵਾਸੀਆਂ ਦੇ ਬੀ.ਪੀ. ਤੇ ਸ਼ੁਗਰ ਦੀ ਜਾਂਚ ਕੀਤੀ ਗਈ । ਪਿੰਡ ਦੇ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਲੱਗਣ ਤੇ ਇਸ ਤੋਂ ਬਚਾਅ ਕਰਨ ਬਾਰੇ ਦੱਸਿਆ ਗਿਆ। ਇਸ ਪ੍ਰੋਗਰਾਮ ਵਿਚ ਸੀ.ਐਚ.ਓ ਮੈਡਮ ਰੇਨੂੰ ਨੇ ਦੱਸਿਆ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ । ਨਮਕ ਤੇ ਤਲੀਆਂ ਵਸਤੂਆ ਦਾ ਘੱਟ ਉਪਯੋਗ ਕਰਨਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ । ਸ਼ਰਾਬ ਤੇ ਸਿਗਰਟ ਦਾ ਉਪਯੋਗ ਨਹੀਂ ਕਰਨਾ ਚਾਹੀਦਾ । ਮੈਡਮ ਰੇਨੂੰ ਨੇ ਦੱਸਿਆ ਕਿ ਛਾਤੀ ਵਿਚ ਤੇਜ਼ ਦਰਦ ਆਉਣਾ ਜਾਂ ਤਰੇਲੀਆਂ ਆਉਣੀਆਂ ਦਿਲ ਦੀ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਦੋਰਾਨ ਮਰੀਜ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ । ਲਸਣ ਵਾਲਾ ਦੁੱਧ ਦੇਣਾ ਚਾਹੀਦਾ ਹੈ ਪਿੱਠ ਚ‘ ਮਸਾਜ ਕਰਨੀ ਚਾਹੀਦੀ ਹੈ । ਇਸ ਦੋਰਾਨ ਪਿੰਡ ਵਾਸੀ ਹਾਜ਼ਰ ਸਨ