ਨੌਜਵਾਨਾਂ ਨੂੰ ਕ੍ਰਾਂਤੀਕਾਰੀਆਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਜ਼ਰੂਰੀ : ਅਜੇ
ਬਜਰੰਗ ਦਲ ਵੱਲੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
ਨੌਜਵਾਨਾਂ ਨੂੰ ਕ੍ਰਾਂਤੀਕਾਰੀਆਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਜ਼ਰੂਰੀ : ਅਜੇ
ਬਜਰੰਗ ਦਲ ਵੱਲੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਫਿਰੋਜ਼ਪੁਰ 02 ਅਕਤੂਬਰ 2024: ਬਜਰੰਗ ਦਲ ਦੇ ਜਿਲ੍ਹਾ ਕਨਵੀਨਰ ਰਾਹੁਲ ਧਵਨ ਅਤੇ ਵਿਹਿਪ ਛਾਉਣੀ ਸ਼ਹਿਰੀ ਦੇ ਪ੍ਰਧਾਨ ਤਰਸੇਮ ਪਾਲ ਸ਼ਰਮਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਛਾਉਣੀ ਨਗਰ ਦੇ ਵਰਕਰਾਂ ਨੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀਰ ਸ਼ਹੀਦੇ-ਏ-ਆਜ਼ਮ ਸ੍ਰ. ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ‘ਤੇ ਸਥਿਤ ਸ਼ਹੀਦੇ-ਏ ਆਜ਼ਮ ਸ੍ਰ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸਮਾਧ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਸੰਗਠਨ ਮੰਤਰੀ ਅਜੈ ਜੈਨ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਕੂਲਾਂ ਵਿੱਚ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਦੇ ਜੀਵਨ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ, ਤਾਂ ਹੀ
ਉਨ੍ਹਾਂ ਵਿੱਚ ਪਿਆਰ ਮਹਿਸੂਸ ਹੋਵੇਗਾ ਅਤੇ ਪ੍ਰੋਗਰਾਮ ਵਿੱਚ ਬਜਰੰਗ ਦਲ ਨਗਰ ਅਖਾੜਾ ਦੇ ਪ੍ਰਧਾਨ ਵੰਸ਼ ਪਹਿਲਵਾਲ, ਤਰਸੇਮ ਪਾਲ, ਜਗਜੀਤ ਚੰਦ, ਅਮਿਤ ਕੁਮਾਰ, ਕਸ਼ਮੀਰ ਲਾਲ, ਬਲਵਿੰਦਰ ਕੁਮਾਰ, ਵਿਸ਼ਾਲ ਸ਼ਰਮਾ, ਮਨਪ੍ਰੀਤ, ਜਸਨ ਸ਼ਰਮਾ ਆਦਿ ਕਾਰਕੁਨ ਅਤੇ ਲੋਕ ਹਾਜ਼ਰ ਸਨ।