ਨੂੰਹ ਅਤੇ ਪੁੱਤਰ ਵੱਲੋ ਜਮੀਨ ਦੀ ਖਾਤਰ ਮਾਓਵਾਦੀ ਪਾਰਟੀ ਦੇ ਸਰਗਰਮ ਮੈਬਰ ਤੇ ਉਸ ਦੇ ਸਾਥੀਆਂ ਨੂੰ ਸੁਪਾਰੀ ਦੇ ਕੇ ਕੀਤੇ ਅੰਨੇ ਕਤਲ ਦੀ ਗੁੱਥੀ ਸੁਲਝਾਈ 05 ਵਿਅਕਤੀ ਗ੍ਰਿਫਤਾਰ
ਫਿਰੋਜ਼ਪੁਰ 5 ਮਈ (ਏ.ਸੀ.ਚਾਵਲਾ) ਜਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 24-04-15 ਨੂੰ ਗੁਰੂਹਰਸਹਾਏ ਵਿਖੇ ਅਮਰੀਕ ਸਿੰਘ ਪੁੱਤਰ ਪੁੱਤਰ ਕਰਤਾਰ ਸਿੰਘ ਵਾਸੀ ਲਦੇੜੀ ਥਾਣਾ ਸ਼ਾਹਬਾਦ (ਹਰਿਆਣਾ) ਦਾ ਅਣਪਛਾਤੇ ਵਿਅਕਤੀਆਂ ਵੱਲੋ ਤੇਜਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ ਜੋ ਇਸ ਅੰਨੇ ਕਤਲ ਦੀ ਗੁੱਥੀ ਸੁਲਝਾਉਦੇ ਹੋਏ ਮ੍ਰਿਤਕ ਅਮਰੀਕ ਸਿੰਘ ਦੇ ਲੜਕੇ ਮੇਹਰ ਸਿੰਘ, ਮੇਹਰ ਸਿੰਘ ਦੀ ਪਤਨੀ ਲਖਵਿੰਦਰ ਕੌਰ ਵਾਸੀ ਸ਼ਾਹਨ ਜਿੰਨਾਂ ਨੇ ਆਪਣੇ ਪਿਤਾ ਅਮਰੀਕ ਸਿੰਘ ਦਾ ਜਮੀਨ ਦੀ ਖਾਤਰ ਮਾਓਵਾਦੀ ਪਾਰਟੀ ਦੇ ਸਰਗਰਮ ਮੈਂਬਰ ਹਰਨੇਕ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਦਿਲਾਰਾਮ ਥਾਣਾ ਲੱਖੋਕੇ ਬਹਿਰਾਮ ਤੇ ਉਸ ਦੇ ਸਾਥੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਿਆਰਾ ਸਿੰਘ ਵਾਸੀ ਚਪਾਤੀ ਅਤੇ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਦਲਜੀਤ ਸਿੰਘ ਵਾਸੀ ਕਰੀ ਕਲਾਂ ਨੂੰ 6 ਲੱਖ ਰੁਪਏ ਵਿੱਚ ਕਤਲ ਕਰਨ ਦਾ ਸੌਦਾ ਕਰਕੇ 20,000/ਰੁ: ਅਡਵਾਂਸ ਦੇ ਕੇ ਕਤਲ ਕਰਵਾਇਆ ਸੀ ਜੋ ਇਸ ਅੰਨੇ ਕਤਲ ਦੀ ਗੁੱਥੀ ਸੁਲਝਾਉਦੇ ਹੋਏ ਉਪਰੋਕਤ ਸਾਰੇ ਵਿਅਕਤੀਆਂ ਨੂੰ ਫਰੌਤੀ ਦੀ ਅਡਵਾਂਸ ਦਿੱਤੀ ਰਕਮ 10,000/ਰੁ: ਅਤੇ ਕਤਲ ਵਿੱਚ ਵਰਤੇ ਗਏ ਤੇਜ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25-04-15 ਨੂੰ ਪਿਆਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਗੁਰੂਹਰਸਹਾਏ ਨੇ ਐਸ.ਆਈ. ਸ਼ਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰੂਹਰਸਹਾਏ ਪਾਸ ਬਿਆਨ ਲਿਖਾਇਆ ਕਿ ਉਹ 10/12 ਸਾਲਾਂ ਤੋ ਗੁਰੂਹਰਸਹਾਏ ਵਿਖੇ ਜਮੀਨ ਖ੍ਰੀਦ ਕੇ ਮਕਾਨ ਬਣਾ ਕੇ ਆਪਣੇ ਨੌਕਰ ਰਾਜੂ ਭਈਏ ਨਾਲ ਰਹਿ ਰਹੇ ਹਨ। ਮਿਤੀ 24-04-15 ਨੂੰ ਰਾਤ ਕ੍ਰੀਬ 10-00 ਵਜੇ ਉਹ ਰੋਟੀ ਪਾਣੀ ਖਾ ਕੇ ਸੁੱਤੇ ਪਏ ਸੀ ਤਾਂ ਉਹਨਾਂ ਦੇ ਨੌਕਰ ਰਾਜੂ ਭਈਏ ਨੇ ਅਵਾਜ ਮਾਰ ਕੇ ਕਿਹਾ ਕਿ ਤੂੜੀ ਬਨਾਉਣ ਲਈ 03 ਬੰਦੇ ਆਏ ਹਨ, ਅਵਾਜ ਸੁਣ ਕੇ ਉਸ ਦਾ ਪਤੀ ਵੇਹੜੇ ਵਿੱਚ ਆ ਕੇ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ ਤਾਂ ਉਹਨਾਂ ਤਿੰਨਾਂ ਵਿਅਕਤੀਆਂ ਨੇ ਕਿਹਾ ਕੇ ਉਹਨਾਂ ਨੇ ਰੋਟੀ ਖਾਣੀ ਹੈ ਜਦੋ ਮੁੱਦਈਆ ਰੋਟੀ ਬਨਾਉਣ ਲਈ ਪੌੜੀਆ ਚੜ ਕੇ ਚੁਬਾਰੇ ਵਿੱਚ ਗਈ ਤਾਂ ਹੇਠਾ ਰੌਲੇ ਦੀ ਅਵਾਜ ਸੁਣੀ ਤੇ ਤਿੰਨਾਂ ਵਿਅਕਤੀਆਂ ਤੇਜਧਾਰ ਹਥਿਆਰਾਂ ਨਾਲ ਉਸ ਦੇ ਪਤੀ ਦੇ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੇ ਘਰ ਵਾਲੇ ਨੇ ਦੌੜ ਕੇ ਅੰਦਰ ਵੜ ਕੇ ਬੂਹਾ ਲਾ ਲਿਆ । ਉਸ ਨੇ ਪਿੰਡ ਵਿੱਚੋ ਵਿਅਕਤੀਆਂ ਨੂੰ ਬੁਲਾ ਕੇ ਆਪਣੇ ਪਤੀ ਅਮਰੀਕ ਸਿੰਘ ਨੂੰ ਬਾਰੀ ਪੁੱਟ ਕਮਰੇ ਅੰਦਰੋ ਕੱਢਿਆ ਤੇ ਸਿਵਲ ਹਸਪਤਾਲ ਫਰੀਦਕੋਟ ਦਾਖਲ ਕਰਾਇਆ ਜਿੱਥੇ ਉਸ ਦੀ ਮੌਤ ਹੋ ਗਈ। ਜਿਸ ਤੇ ਮੁਕੱਦਮਾ ਨੰਬਰ 69 ਮਿਤੀ 25-04-15 ਅ/ਧ 302/34 ਭ:ਦ: ਥਾਣਾ ਗੁਰੂਹਰਸਹਾਏ ਦਰਜ ਰਜਿਸਟਰ ਕੀਤਾ ਗਿਆ। ਉਕਤ ਮੁਕੱਦਮਾ ਦੀ ਤਫਤੀਸ਼ ਸ੍ਰੀ ਅਮਰਜੀਤ ਸਿੰਘ ਕਪਤਾਨ ਪੁਲਿਸ (ਇੰਨਵੈ:) ਫਿਰੋਜਪੁਰ ਦੀ ਨਿਗਰਾਨੀ ਹੇਠ ਸ੍ਰੀ ਸੁਲੱਖਣ ਸਿੰਘ ਉਪ ਕਪਤਾਨ ਪੁਲਿਸ, ਗੁਰੂਹਰਸਹਾਏ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਗੁਰੂਹਰਸਹਾਏ ਵੱਲੋ ਡੂੰਘਿਆਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਅਮਰੀਕ ਸਿੰਘ ਪਾਸ 21 ਕਿੱਲੇ ਜਮੀਨ ਹੈ ਤੇ ਅਮਰੀਕ ਸਿੰਘ ਦੇ ਦੋ ਲੜਕੇ ਮੇਹਰ ਸਿੰਘ ਤੇ ਬੂਟਾ ਸਿੰਘ, ਸਨ ਜੋ ਬੂਟਾ ਸਿੰਘ ਦੀ ਮੌਤ ਹੋ ਚੁੱਕੀ ਹੈ ਇਹ ਪਹਿਲਾ ਇਕੱਠੇ ਰਹਿੰਦੇ ਸੀ ਤੇ ਬਾਅਦ ਵਿੱਚ ਬੂਟਾ ਸਿੰਘ ਦਾ ਲੜਕਾ ਗੁਰਲਾਲ ਸਿੰਘ ਅਮਰੀਕ ਸਿੰਘ ਪਾਸ ਰਹਿਣ ਲੱਗ ਪਿਆ ਸੀ, ਅਮਰੀਕ ਸਿੰਘ ਨੇ 21 ਕਿੱਲੇ ਜਮੀਨ ਵਿੱਚੋ 7/7 ਕਿੱਲੇ ਜਮੀਨ ਦੀ ਵਸੀਅਤ ਗੁਰਲਾਲ ਸਿੰਘ ਅਤੇ ਮੇਹਰ ਸਿੰਘ ਦੇ ਲੜਕੇ ਦੇ ਨਾਮ ਕਰਾਈ ਸੀ ਤੇ 7 ਕਿੱਲੇ ਜਮੀਨ ਅਮਰੀਕ ਸਿੰਘ ਦੇ ਨਾਮ ਪਰ ਸੀ। ਅਮਰੀਕ ਸਿੰਘ ਮੇਹਰ ਸਿੰਘ ਨੂੰ ਜਮੀਨ ਵਾਹੁਣ ਤੋ ਬੀਜਣ ਤੋ ਰੋਕਦਾ ਸੀ ਅਤੇ ਵਸੀਅਤ ਨਾਮਾ ਵੀ ਤੜਾਉਣ ਨੂੰ ਫਿਰਦਾ ਸੀ ਤੇ ਸਾਰੀ ਜਮੀਨ ਆਪਣੇ ਨਾਮ ਕਰਾਉਣੀ ਚਾਹੁੰਦਾ ਸੀ। ਜੋ ਮੇਹਰ ਸਿੰਘ ਨੇ ਹਰਨੇਕ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਦਿਲਾਰਾਮ ਥਾਣਾ ਲੱਖੋਕੇ ਬਹਿਰਾਮ ਜੋ ਸਾਬਕਾ ਮਾਓਵਾਦੀ ਹੈ ਜਿਸ ਦਾ ਮੇਹਰ ਸਿੰਘ ਵਾਸੀ ਸਾਹਨ ਦੇ ਘਰ ਆਉਣਾ ਜਾਣਾ ਸੀ, ਮੇਹਰ ਸਿੰਘ ਤੇ ਉਸ ਦੇ ਘਰ ਵਾਲੀ ਲਖਵਿੰਦਰ ਕੌਰ ਨੇ ਹਰਨੇਕ ਸਿੰਘ ਨਾਲ ਗੱਲਬਾਤ ਕੀਤੀ ਕਿ ਅਮਰੀਕ ਸਿੰਘ ਉਹਨਾਂ ਦੀ ਜਮੀਨ ਦਾ ਵਸੀਅਤ ਨਾਮਾ ਕੈਂਸਲ ਕਰਵਾ ਕੇ ਜਮੀਨ ਉਹਨਾਂ ਪਾਸੋ ਲੈਣੀ ਚਾਹੁੰਦਾ ਹੈ। ਜੋ ਹਰਨੇਕ ਸਿੰਘ ਨੇ ਕਿਹਾ ਕਿ ਉਹਨਾਂ ਨੇ ਤਾਂ ਸੁਰਜੀਤ ਸਿੰਘ ਵਾਸੀ ਫੂਲ ਪ੍ਰਧਾਨ, ਮਾਸਟਰ ਬਲਵਿੰਦਰ ਸਿੰਘ ਹੋਰਾਂ ਨਾਲ ਮਾਓਵਾਦੀ ਜੱਥੇਬੰਦੀ ਵਿੱਚ ਰਲ ਕੇ ਵੱਡੇ-2 ਕੰਮ ਕੀਤੇ ਜੋ ਇਸ ਕੰਮ ਬਦਲੇ ਹਰਨੇਕ ਸਿੰਘ ਨੇ ਅਮਰੀਕ ਸਿੰਘ ਦਾ ਕਤਲ ਕਰਨ ਲਈ 8 ਲੱਖ ਰੁਪਏ ਦੀ ਮੰਗ ਕੀਤੀ ਤੇ ਇਹਨਾਂ ਦਾ 6 ਲੱਖ ਰੁਪਏ ਵਿੱਚ ਸੌਦਾ ਤਹਿ ਹੋ ਗਿਆ ਤੇ 20,000/ਰੁ: ਹਰਨੇਕ ਸਿੰਘ ਨੇ ਅਡਵਾਂਸ ਲੈ ਲਏ ਅਤੇ ਇਸ ਕੰਮ ਲਈ ਹਰਨੇਕ ਸਿੰਘ ਨੇ ਆਪਣੇ ਦੋ ਸਾਥੀਆਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਿਆਰਾ ਸਿੰਘ ਵਾਸੀ ਚਪਾਤੀ ਅਤੇ ਸੁਖਮਿੰਦਰ ਸਿੰਘ ਉਰਫ ਮੰਦਰ ਪੁੱਤਰ ਦਲਜੀਤ ਸਿੰਘ ਵਾਸੀ ਕਰੀ ਕਲਾਂ ਨਾਲ ਮਿਲ ਕੇ ਅਮਰੀਕ ਸਿੰਘ ਦਾ ਕਤਲ ਕਰਨ ਦੀ ਗੱਲਬਾਤ ਕਰ ਲਈ ਤੇ ਦੋਨਾਂ ਨੂੰ 2/2 ਲੱਖ ਰੁਪਏ ਦੇਣ ਦਾ ਵਾਅਦਾ ਕਰ ਲਿਆ ਅਤੇ ਗਿਣੀ ਮਿਥੀ ਸਾਜਿਸ ਤਹਿਤ ਮਿਤੀ 24-04-15 ਨੂੰ ਤੂੜੀ ਬਨਾਉਣ ਦਾ ਬਹਾਨਾ ਬਣਾ ਕੇ ਅਮਰੀਕ ਸਿੰਘ ਦੇ ਘਰ ਆ ਗਏ ਤੇ ਤੇਜਧਾਰ ਹਥਿਆਰਾਂ ਨਾਲ ਅਮਰੀਕ ਸਿੰਘ ਦੇ ਸੱਟਾਂ ਮਾਰੀਆਂ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਜੋ ਦੌਰਾਨੇ ਤਫਤੀਸ਼ ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਸੁਖਮਿੰਦਰ ਸਿੰਘ, ਅਮਰੀਕ ਸਿੰਘ ਦੇ ਲੜਕੇ ਮੇਹਰ ਸਿੰਘ ਅਤੇ ਮੇਹਰ ਸਿੰਘ ਦੀ ਪਤਨੀ ਲਖਵਿੰਦਰ ਕੌਰ ਨੂੰ ਮੁਕੱਦਮਾ ਵਿੱਚ ਮਿਤੀ 05-05-15 ਨੂੰ ਪੁਲ ਜੁਆਏ ਸਿੰਘ ਵਾਲਾ ਗੁੱਦੜ ਢੰਡੀ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਹਰਨੇਕ ਸਿੰਘ ਅਤੇ ਉਸ ਦੇ ਸਾਥੀਆਂ ਪਾਸੋ ਪੁੱਛਗਿੱਛ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਹਰਨੇਕ ਸਿੰਘ ਜਿਸ ਦੇ ਸਬੰਧ ਸੁਰਜੀਤ ਸਿੰਘ ਫੂਲ, ਹੈਡ ਮਾਸਟਰ ਬਲਵਿੰਦਰ ਸਿੰਘ, ਜਰਨੈਲ ਸਿੰਘ ਚੱਪਾ ਅੜਿੱਕੀ, ਮਾਸਟਰ ਬਖਸੀਸ ਸਿੰਘ, ਮਾਸਟਰ ਕੁਲਦੀਪ ਸਿੰਘ ਸੀ.ਪੀ.ਆਈ. ਮਾਓਵਾਦੀ ਪਾਰਟੀ ਨਾਲ ਰਹੇ ਹਨ। ਹਰਨੇਕ ਸਿੰਘ ਵੀ ਸਰਗਰਮ ਮੈਂਬਰ ਰਿਹਾ ਹੈ ਇਸ ਵੱਲੋ ਪਿੰਡ ਮੋਠਾਂਵਾਲਾ ਦੇ ਕਾਲਾ ਸਿੰਘ ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਸੀ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 205 ਮਿਤੀ 09-12-09 ਅ/ਧ 307/148/149 ਭ:ਦ:,25/27/54/59 ਅਸਲਾ ਐਕਟ ਥਾਣਾ ਗੁਰੂਹਰਸਹਾਏ ਦਰਜ ਰਜਿਸਟਰ ਹੋਇਆ ਸੀ।ਇਸ ਪਾਸੋ ਇੱਕ ਨਜਾਇਜ ਰਿਵਾਲਵਰ ਫੜਿਆ ਸੀ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 152 ਮਿਤੀ 25-11-2009 ਅ/ਧ 10/13 ਓਅ; ਂਫਵਜਡਜਵਜਕਤ ੍ਵਗਕਡਕਅਵਜਰਅ ਂਫਵ-1967, 25/54/59 ਅਸਲਾ ਐਕਟ ਥਾਣਾ ਮਮਦੋਟ ਦਰਜ ਰਜਿਸਟਰ ਹੋਇਆ ਸੀ। ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਫਿਰੋਜਪੁਰ ਗੁਰੂ ਨਾਨਕ ਕਾਲਜ ਵਿੱਚ ਪੜਦਾ ਹੈ ਜੋ ਵੀ ਕਾਲਜ ਵਿੱਚ ਆਪਸੀ ਮੁੰਡਿਆਂ ਦੀ ਖਹਿਬਾਜੀ ਕਰਕੇ ਹਰਨੇਕ ਸਿੰਘ ਤੇ ਸੁਖਮਿੰਦਰ ਸਿੰਘ ਨੂੰ ਬੁਲਾ ਲੈਦਾ ਸੀ ਤੇ ਹਰਨੇਕ ਸਿੰਘ ਆਪਣੇ ਆਪ ਨੂੰ ਮਾਓਵਾਦੀ ਦਾ ਸਰਗਰਮ ਮੈਬਰ ਦੱਸ ਕੇ ਆਮ ਲੋਕਾਂ ਨੇ ਦਬਾਅ ਪਾਉਦਾ ਸੀ ਤੇ ਇਹਨਾਂ ਤਿੰਨਾਂ ਦੀ ਆਪਸੀ ਜਾਣ-ਪਹਿਚਾਨ ਹੋਣ ਕਰਕੇ ਆਪਸ ਵਿੱਚ ਮਿਲ ਕੇ ਮੇਹਰ ਸਿੰਘ ਤੇ ਉਸ ਦੀ ਪਤਨੀ ਲਖਵਿੰਦਰ ਕੌਰ ਨਾਲ ਸਾਜਬਾਜ ਹੋ ਕੇ ਜਮੀਨ ਦੀ ਖਾਤਰ ਅਮਰੀਕ ਸਿੰਘ ਦਾ ਕਤਲ ਕੀਤਾ ਹੈ ਤੇ ਵਕੂਆ ਸਮੇਂ ਇਹਨਾਂ ਵੱਲੋ ਵਰਤੇ ਗਏ ਹਥਿਆਰ ਕਾਪੇਂ, ਮੋਟਰ ਸਾਇਕਲ ਸੀ.ਡੀ. ਡੀਲਕਸ, ਇੱਕ ਇੰਡੀਕਾ ਕਾਰ ਨੰਬਰ ਡੀ.ਐਲ-3-ਸੀ.ਯੂ-5135 ਵੀ ਬ੍ਰਾਮਦ ਕੀਤੇ ਗਏ ਹਨ।