ਨੂਰ ਪੁਰ ਸੇਠਾਂ ਦਾ ਕਿਸਾਨ ਹਰਚਰਨ ਸਿੰਘ ਸਾਮਾ ਨੇ ਸਰਕਾਰ ਪਾਸੋਂ ਮੰਗ ਕੀਤੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਆਰਥਿਕ ਮਦਦ ਵੀ ਦਿੱਤੀ ਜਾਵੇ
ਨੂਰ ਪੁਰ ਸੇਠਾਂ ਦਾ ਕਿਸਾਨ ਹਰਚਰਨ ਸਿੰਘ ਸਾਮਾ ਨੇ ਸਰਕਾਰ ਪਾਸੋਂ ਮੰਗ ਕੀਤੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਆਰਥਿਕ ਮਦਦ ਵੀ ਦਿੱਤੀ ਜਾਵੇ
ਫਿਰੋਜ਼ਪੁਰ, 20.10.2021: ਅੱਜ ਦੇ ਕ੍ਰਾਂਤੀਕਾਰੀ ਯੁੱਗ ਵਿੱਚ ਮਸ਼ੀਨਰੀ ਦੀ ਮਹੱਤਤਾ ਇੰਨੀ ਜ਼ਿਆਦਾ ਵਧ ਗਈ ਹੈ ਕਿ ਸਾਡਾ ਦਿਨਾਂ ਦਾ ਕੰਮ ਘੰਟਿਆਂ ਵਿੱਚ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਅਤੇ ਮਿੰਟਾਂ ਦਾ ਕੰਮ ਸੈਕਿਡਾਂ ਵਿੱਚ ਹੋ ਜਾਂਦਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਅਸੀਂ ਡੂਬ ਹਾਲੇ ਵੀ ਜਲਦਬਾਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਬਿਲਕੁਲ ਅਜਿਹਾ ਹਾਲ ਹੈ ਕੁਝ ਕਿਸਾਨਾਂ ਦਾ ਅੱਜ ਅਸੀਂ ਝੋਨੇ ਦੀ ਫਸਲ ਵੱਢ ਕੇ ਉਸ ਤੇ ਰੀਪਰ ਚਲਾਉਂਦੇ ਹਨ ਅਤੇ ਇੱਕ ਤੀਲ੍ਹੀ ਝਰੀਟ ਕੇ ਸਾਰੇ ਨੂੰ ਅਗਨ ਭੇਟ ਕਰ ਦਿੰਦੇ ਹਾਂ ਪਰ ਅਸੀਂ ਇਹ ਕਦੇ ਵੀ ਨਹੀਂ ਸੋਚਦੇ ਕਿ ਜੋ ਅਸੀਂ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਹਾਂ ਉਸ ਦੇ ਨਤੀਜੇ ਕੀ ਹੋਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਕਿੰਨਾ ਕੁ ਸਾਫ ਸੁਥਰਾ ਵਾਤਾਵਰਣ ਛੱਡ ਕੇ ਜਾਵਾਂਗੇ ਪੰਜਾਬ ਦੇ ਪਾਣੀਆਂ ਨੂੰ ਅਸੀਂ ਪਹਿਲਾਂ ਹੀ ਗੰਧਲਾ ਕਰ ਚੁੱਕੇ ਹਾਂ ਹੁਣ ਪੰਜਾਬ ਦੀ ਆਬੋ ਹਵਾ ਵਿੱਚ ਧੂੰਏ ਨਾਲ ਅਤੇ ਹੋਰ ਕੈਮੀਕਲਾਂ ਨਾਲ ਜੋ ਜ਼ਹਿਰਾਂ ਅਸੀਂ ਵਾਤਾਵਰਨ ਵਿੱਚ ਘੁਲ ਘੁਲ ਰਹੇ ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ |
ਜੁੱਗ ਬਦਲ ਗਿਆ ਹੈ ਸਾਇੰਸ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਅੱਜ ਝੋਨੇ ਦੀ ਪਰਾਲੀ ਦਾ ਕੁਤਰਾ ਕਰ ਕੇ ਉਸ ਦੀਆਂ ਗੱਠਾਂ ਬੰਨ੍ਹਿਆ ਜਾ ਰਹੀਆਂ ਹਨ ਇਨ੍ਹਾਂ ਪਰਾਲੀ ਦੀਆਂ ਗੱਠਾਂ ਤੋਂ ਬਿਜਲੀ ਪੈਦਾ ਹੋ ਕੇ ਸਾਨੂੰ ਇਕ ਵੱਡੀ ਸਹੂਲਤ ਮੁਹੱਈਆ ਕਰਵਾਉਣਾ ਸਾਇੰਸ ਦਾ ਬਹੁਤ ਵੱਡਾ ਉਪਰੋਕਤ ਉਪਰਾਲਾ ਹੈ ਪਰ ਅਸੀਂ ਆਪਣੇ ਨਿੱਜੀ ਮੁਫ਼ਾਦਾਂ ਕਰਕੇ ਥੋੜ੍ਹੀ ਜਲਦਬਾਜ਼ੀ ਕਰਕੇ ਪਰਾਲੀ ਨੂੰ ਅੱਗ ਲਾ ਦਿੰਨੇ ਹਾਂ ਔਰ ਵਾਤਾਵਰਨ ਨੂੰ ਗੰਧਲਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਉੱਥੇ ਦੂਜੇ ਪਾਸੇ ਕੁਝ ਸੂਝਵਾਨ ਕਿਸਾਨ ਵੀ ਹਨ ਜੋ ਕਿ ਆਪਣੇ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਝੋਨੇ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਇ ਕੁਝ ਕੁ ਪੈਸੇ ਖਰਚ ਕਰਕੇ ਵਾਤਾਵਰਨ ਨੂੰ ਬਚਾਉਣ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ ਇਸ ਸਬੰਧੀ ਅਗਾਂਹਵਧੂ ਕਿਸਾਨ ਹਰਚਰਨ ਸਿੰਘ ਸਾਮਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਝੋਨੇ ਦੀ ਫ਼ਸਲ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਇ ਉਸ ਦੀਆਂ ਗੱਠਾਂ ਬਣਵਾ ਕੇ ਚੁਕਵਾ ਦਿੰਦੇ ਹਨ ਅਤੇ ਵਾਤਾਵਰਣ ਮੀਂਹ ਬਚਾਉਣ ਲਈ ਯੋਗ ਉਪਰਾਲਾ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਮਹਿਜ਼ ਕੁਝ ਕੁ ਪੈਸੇ ਦੇ ਕੇ ਅਸੀਂ ਆਪਣਾ ਵਾਤਾਵਰਨ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਸਭ ਤੋਂ ਪਹਿਲੀ ਝੋਨੇ ਦੀ ਕਟਾਈ ਕਰਵਾਈ ਉਸ ਉਪਰੰਤ ਰੀਪਰ ਨਾਲ ਝੋਨੇ ਦੇ ਨਾੜ ਦੇ ਕਚਰੇ ਕੀਤੀ ਫਿਰ ਸਟੈਗਰ ਮਸ਼ੀਨ ਰਾਹੀਂ ਇਸ ਦੀਆਂ ਰਾਲ਼ਾਂ ਬਣਾਈ ਅਤੇ ਉਸ ਉਪਰੰਤ ਬੇਲਰ ਮਸ਼ੀਨ ਦੀ ਮਦਦ ਨਾਲ ਸਾਰੀ ਪਰਾਲੀ ਦੀਆਂ ਗੱਠਾਂ ਬਣ ਚੁੱਕੀਆਂ ਹਨ ਇਸ ਉਪਰੰਤ ਸਬੰਧਤ ਠੇਕੇਦਾਰ ਇਸ ਪਰਾਲੀ ਨੂੰ ਬਿਜਲੀ ਬਣਾਉਣ ਵਾਲੀ ਫੈਕਟਰੀ ਤੱਕ ਪਹੁੰਚ ਦਾ ਕਰੇਗਾ ਅਤੇ ਉਥੋਂ ਬਣਦੀ ਰਕਮ ਹਾਸਲ ਕਰੇਗਾ ਇਸ ਪ੍ਰਕਿਰਿਆ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਹੋ ਗਿਆ ਹੈ ਇਕ ਪਾਸੇ ਫੈਕਟਰੀ ਵਾਲੀ ਜਿੱਥੇ ਸਰਕਾਰ ਨੂੰ ਬਿਜਲੀ ਦੀ ਸਪਲਾਈ ਦੇ ਰਹੇ ਹਨ ਅਤੇ ਵੱਡੇ ਮੁਨਾਫ਼ੇ ਕਮਾ ਰਹੇ ਹਨ ਉਥੇ ਦੂਜੇ ਪਾਸੇ ਮਿਹਨਤਕਸ਼ ਲੋਕਾਂ ਨੂੰ ਉਨ੍ਹਾਂ ਦੀ ਪਰਾਲੀ ਦਾ ਪੂਰਾ ਮੁੱਲ ਦੇ ਰਹੇ ਹਨ ਉੱਧਰ ਬੇਲਰ ਮਸ਼ੀਨਾਂ ਵਾਲੇ ਕਿਸਾਨਾਂ ਤੋਂ ਪੰਦਰਾਂ ਸੌ ਤੋਂ ਦੋ ਹਜ਼ਾਰ ਰੁਪਿਆ ਪ੍ਰਤੀ ਏਕੜ ਦੀ ਰਕਮ ਲੈ ਰਹੇ ਹਨ ਅਤੇ ਅਤੇ ਕਮਾਈਆਂ ਕਰ ਰਹੇ ਹਨ ਇਸ ਪ੍ਰਕਿਰਿਆ ਵਿਚ ਰਿਪਲ ਵਾਲਾ ਟਰੈਕਟਰ ਤੋਂ ਲੈ ਕੇ ਗੱਠਾਂ ਬਣਾਉਣ ਵਾਲੇ ਟਰੈਕਟਰ-ਮਸ਼ੀਨ ਸੁਮੇਤ ਟਰੈਕਟਰ ਟਰਾਲੀ ਰਾਹੀਂ ਤੂੰ ਢੁਆਈ ਦੀ ਪੂਰੀ ਹੁੰਦੀ ਪ੍ਰਕਿਰਿਆ ਦੌਰਾਨ ਕਈਆਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਅਤੇ ਇਸ ਕਮਾਈ ਰਾਹੀਂ ਉਨ੍ਹਾਂ ਨੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕੀਤਾ।
ਕਿਸਾਨ ਹਰਚਰਨ ਸਿੰਘ ਸਾਮਾ ਨੇ ਕਿਹਾ ਕਿ ਕੁਝ ਲੋਕ ਕਿਸਾਨ ਅੰਦੋਲਨ ਦਾ ਆੜ ਹੇਠ ਝੋਨੇ ਦੇ ਨਾੜ ਨੂੰ ਅੱਗ ਲਾ ਰਹੇ ਹਨ ਜੋ ਕਿ ਬਹੁਤ ਨਿੰਦਣਯੋਗ ਗੱਲ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰਨ ਵਾਸਤੇ ਯੋਗ ਉਪਰਾਲੇ ਕੀਤੇ ਜਾਣ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਆਰਥਿਕ ਮਦਦ ਵੀ ਦਿੱਤੀ ਜਾਵੇ ।