ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੀ ਮੀਟਿੰਗ ਸਟੇਸ਼ਨ ਦੇ ਪਲੇਟ ਫਾਰਮ ਨੰਬਰ ਇਕ ਤੇ ਹੋਈ
ਫਿਰੋਜ਼ਪੁਰ 7 ਅਪ੍ਰੈਲ (ਏ.ਸੀ.ਚਾਵਲਾ) ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦੀ ਗੇਟ ਮੀਟਿੰਗ ਸਟੇਸ਼ਨ ਦੇ ਪਲੇਟ ਫਾਰਮ ਨੰਬਰ ਇਕ ਤੇ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਕਾਮਰੇਡ ਮੁਖਤਿਆਰ ਸਿੰਘ ਨੇ ਕੀਤੀ। ਮੀਟਿੰਗ ਵਿਚ ਸਟੇਜ ਸੈਕਟਰੀ ਕਾਮਰੇਡ ਜਨਕ ਰਾਜ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਆਰਥਿਕ ਨੀਤੀਆਂ ਬਾਰੇ ਦੱਸਿਆ। ਉਨ•ਾਂ ਨੇ ਦੱਸਿਆ ਕਿ ਉਨ•ਾਂ ਦੀਆਂ ਮੰਗਾਂ ਜਿਵੇਂ ਕਿ ਰੇਲਵੇ ਵਿਚ ਨਿੱਜੀ ਕਰਨ ਬੰਦ ਕੀਤਾ ਜਾਵੇ, ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਖਾਲੀ ਪਈਆਂ ਆਸਾਮੀਆਂ ਜਲਦੀ ਪੂਰੀਆਂ ਕੀਤੀਆਂ ਜਾਣ, ਰੇਲਵੇ ਵਿਚ ਐਲ. ਡੀ. ਆਈ. ਬੰਦ ਕੀਤਾ ਜਾਵੇ, ਹਰ ਰੇਲਵੇ ਕਰਮਚਾਰੀ ਦੇ ਬੱਚੇ ਨੂੰ ਯੋਗਤਾ ਦੇ ਆਧਾਰ ਤੇ ਭਰਤੀ ਕੀਤਾ ਜਾਵੇ, ਰੇਲਵੇ ਕੁਆਰਟਰਾਂ ਦੀ ਹਾਲਤ ਨੂੰ ਸੁਧਾਰਿਆ ਜਾਵੇ ਆਦਿ ਹਨ। ਮੀਟਿੰਗ ਵਿਚ ਜਨਕ ਰਾਜ ਨੇ ਦੱਸਿਆ ਕਿ 9 ਅਪ੍ਰੈਲ ਨੂੰ ਹੋਣ ਵਾਲੀ ਡੀ. ਆਰ. ਐਮ. ਦਫਤਰ ਸਾਹਮਣੇ ਰੈਲੀ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ ਗਿਆ। ਮੀਟਿੰਗ ਵਿਚ ਕਾਮਰੇਡ ਸੁਭਾਸ਼ ਸ਼ਰਮਾ, ਕਾਮਰੇਡ ਜਗਜੀਤ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਕਾਮਰੇਡ ਸ਼ਾਮ ਲਾਲ, ਕਾਮਰੇਡ ਅਨਿਲ ਸੈਠੀ, ਕਾਮਰੇਡ ਇੰਦਰ ਸਿੰਘ, ਕਾਮਰੇਡ ਗੁਰਮੇਜ ਸਿੰਘ, ਕਾਮਰੇਡ ਪਦਮ ਕੁਮਾਰ, ਕਾਮਰੇਡ ਅਰੁਣ ਕੁਮਾਰ ਆਦਿ ਵੀ ਹਾਜ਼ਰ ਸਨ।