ਨਾਰਦਨ ਜੋਨਲ ਕੋਆਪਰੇਟਿਵ ਸੋਸਾਇਟੀ ਦੇ ਇਲੈਕਸ਼ਨ 10 ਨੂੰ
ਫਿਰੋਜ਼ਪੁਰ 4 ਜੂਨ (ਏ.ਸੀ.ਚਾਵਲਾ) ਨਾਰਦਰਨ ਜੋਨਲ ਕੋਆਪਰੇਟਿਵ ਸੋਸਾਇਟੀ ਦੇ ਇਲੈਕਸ਼ਨ ਜੋ ਕਿ 10 ਜੂਨ 2015 ਨੂੰ ਹੋ ਰਹੇ ਹਨ ਉਸ ਦੇ ਸਬੰਧ ਵਿਚ ਅੱਜ ਵੱਖ ਵੱਖ ਸੀਟਾਂ ਤੇ ਖੜੇ ਉਨ•ਾਂ ਦੇ ਸਾਥੀ ਸ਼ਤੀਸ਼ ਕੁਮਾਰ, ਹਰਬੰਸ ਲਾਲ ਗੁਲੇਰੀਆ, ਸੰਦੀਪ ਕੁਮਾਰ, ਅਰਜਨ ਅਤੇ ਸਤਪਾਲ ਕੋਟਕਪੂਰਾ ਨੇ ਆਪਣਾ ਚੋਣ ਪ੍ਰਚਾਰ ਕੀਤਾ। ਇਸ ਦੇ ਸਬੰਧ ਵਿਚ ਅੱਜ ਫਾਜ਼ਿਲਕਾ ਵਿਖੇ ਇਕ ਮੀਟਿੰਗ ਵੀ ਰੱਖੀ ਗਈ ਸੀ। ਇਸ ਮੌਕੇ ਉਚੇਚੇ ਤੌਰ ਤੇ ਕਾਮਰੇਡ ਦਲਜੀਤ ਸਿੰਘ ਡਵੀਜ਼ਨਲ ਸੈਕਟਰੀ ਲੁਧਿਆਣਾ ਐਨ. ਆਰ. ਐਮ. ਯੂ. ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ•ਾਂ ਨੇ ਆਪਣੀਆਂ ਮੰਗਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵੱਖ ਵੱਖ ਪੰਜ ਸੀਟਾਂ ਤੇ ਖੜੇ ਉਮੀਦਵਾਰਾਂ ਨੇ ਆਪਣੇ ਹੱਕ ਵਿਚ ਚੋਣ ਪ੍ਰਚਾਰ ਕੀਤਾ, ਉਨ•ਾਂ ਨੇ ਆਪਣੀਆਂ ਸਾਥੀਆਂ ਨੂੰ ਵਿਸਵਾਸ਼ ਦੁਆਇਆ ਕਿ ਉਹ ਉਨ•ਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਹਰ ਹੀਲੇ ਯਤਨ ਕਰਨਗੇ। ਐਨ. ਆਰ. ਐਮ. ਯੂ. ਯੂਨੀਅਨ ਦੇ ਕੁਝ ਸਾਥੀ ਜਿੰਨ•ਾਂ ਵਿਚ ਸ਼ੁਸੀਲ ਕੁਮਾਰ, ਕਾਮਰੇਡ ਰਣਜੀਤ ਸਿੰਘ ਬਾਵਾ, ਸੁਨੀਲ ਦੱਤ, ਸੁਨੀਲ ਕੁਮਾਰ ਜੋ ਪਿਛਲੇ ਇਲੈਕਸ਼ਨ ਵਿਚ ਦੂਜੀ ਯੂਨੀਅਨ ਵਿਚ ਚਲੇ ਗਏ ਸਨ, ਅੱਜ ਫਿਰ ਉਹ ਨਾਰਦਰਨ ਰੇਲਵੇ ਯੂਨੀਅਨ ਵਿਚ ਸ਼ਾਮਲ ਹੋ ਗਏ। ਜਿੰਨ•ਾਂ ਦਾ ਕਾਮਰੇਡ ਦਲਜੀਤ ਸਿੰਘ ਨੇ ਉਨ•ਾਂ ਨੂੰ ਮਾਨ ਸਨਮਾਨ ਦੇ ਕੇ ਪਾਰਟੀ ਵਿਚ ਆਉਣ ਤੇ ਸਨਮਾਨਿਤ ਕੀਤਾ। ਕਾਮਰੇਡ ਦਲਜੀਤ ਸਿੰਘ ਨੇ ਆਖਿਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਐਨ. ਆਰ. ਐਮ. ਯੂ. ਯੂਨੀਅਨ ਉਨ•ਾਂ ਨਾਲ ਖੜੀ ਹੈ ਅਤੇ ਉਨ•ਾਂ ਦੀਆਂ ਮੁਸ਼ਕਲਾਂ ਹੱਲ ਕਰੇਗੀ। ਇਸ ਤੋਂ ਇਲਾਵਾ ਹੋਰ ਸੈਕਸ਼ਨ ਦੇ ਸਾਥੀ ਸੰਦੀਪ ਕੁਮਾਰ ਅਤੇ 35 ਹੋਰ ਸਾਥੀ ਐਨ. ਆਰ. ਐਮ. ਯੂ. ਵਿਚ ਸ਼ਾਮਲ ਹੋਏ। ਇਸ ਮੌਕੇ ਜਨਕ ਰਾਜ, ਅਸ਼ੋਕ ਸੇਤੀਆ, ਇੰਦਰ ਸਿੰਘ, ਅਮਰਨਾਥ, ਸੁਭਾਸ਼ ਅਤੇ ਸੁਰਿੰਦਰ ਹੋਰ ਵੀ ਹਾਜ਼ਰ ਸਨ।