ਨਾਬਾਰਡ ਵੱਲੋਂ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਵਿਖੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ
ਨਾਬਾਰਡ ਵੱਲੋਂ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਵਿਖੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ
ਫਿਰੋਜ਼ਪੁਰ, 14 ਜੁਲਾਈ, 2022: ਨਾਬਾਰਡ ਵੱਲੋਂ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਵਿਖੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਡੀ.ਡੀ.ਐਮ. ਸ੍ਰੀ ਰਜਤ ਛਾਬੜਾ ਦੀ ਅਗਵਾਈ ਵਿਚ ਕੀਤਾ ਗਿਆ ਜਿਸ ਦਾ ਉਦਘਾਟਨ ਅਮਨਪ੍ਰੀਤ ਸਿੰਘ ਬਰਾੜ ਐਮ.ਡੀ. ਹੁਸ਼ਿਆਰਪੁਰ ਸੈਕਸ਼ਨ ਬੈਂਕ, ਤਰਸੇਮ ਸਿੰਘ ਪੁਰੇਵਾਲ ਚੀਫ ਐਲ.ਡੀ.ਐਮ., ਐਸ.ਕੇ. ਬੈਂਸ ਜ਼ਿਲ੍ਹਾ ਮੈਨੇਜਰ ਐਚ.ਸੀ.ਸੀ.ਬੀ. ਵੱਲੋਂ ਕੀਤਾ ਗਿਆ।
ਇਸ ਦੌਰਾਨ ਐਗਰੀ ਕਲੀਨਿਕ ਤੇ ਐਗਰੀ ਬਿਜ਼ਨਸ ਸੈਂਟਰ ਤੇ ਏ.ਆਈ.ਐਫ. ਸਕੀਮਾਂ ਬਾਰੇ ਚਰਚਾ ਕਰਦਿਆਂ ਪੀ.ਪੀ.ਈ. ਦੁਆਰਾ ਹਾਜਰ ਅਧਿਕਾਰੀਆਂ ਨੇ ਕਿਸਾਨਾਂ ਅਤੇ ਹੋਰ ਉਦਮੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਤਰਸੇਮ ਸਿੰਘ ਪੂਰੇਵਾਲ ਨੇ ਹਾਜਰ ਬੈਂਕ ਅਧਿਕਾਰੀਆਂ ਨੂੰ ਇਨ੍ਹਾਂ ਸਕੀਮਾਂ ਅਧੀਨ ਵੱਧ ਤੋਂ ਵੱਧ ਕਰਜੇ ਮੁਹੱਈਆ ਕਰਵਾਉਣ ਦੀ ਤਾਗੀਦ ਕਰਦਿਆਂ ਕਿਹਾ ਕਿ ਜ਼ਿਲੇ੍ਹ ਦੀ ਤਰੱਕੀ ਲਈ ਐਗਰੀਕਲਚਰ ਇਨਫਰਾਸਟਚਕਰ ਨੂੰ ਮਜ਼ਬੂਤ ਕਰਨਾ ਬੇਹਦ ਜ਼ਰੂਰੀ ਹੈ ਜੋ ਕਿ ਇਨ੍ਹਾਂ ਸਕੀਮਾਂ ਦੀ ਸਫਲਤਾ ਨਾਲ ਹੀ ਹੋ ਸਕਦਾ ਹੈ। ਇਸ ਮੌਕੇ ਜ਼ਿਲੇ੍ਹ ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਕਾਲੂਬਾਹਰ ਤੇ ਛਾਬੜਾ ਸੁਸਾਇਟੀ ਦੇ ਸਕੱਤਰ ਜਸਵਿੰਦਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।
<span;>ਇਸ ਮੌਕੇ ਕੇ.ਵੀ.ਕੇ ਬਾਰੋਵਾਲ ਤੋਂ ਡਾ. ਮਨਿੰਦਰ ਸਿੰਘ, ਪੰਜਾਬ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਿੰਦਰ ਕੁਮਾਰ ਡਾਇਰੈਕਟਰ ਆਫ ਸੈਟੀ, ਸੰਜੀਵ ਕੁਮਾਰ ਮੈਨੇਜਰ ਐਚ.ਸੀ.ਸੀ.ਬੀ., ਰਜਿੰਦਰ ਕੁਮਾਰ ਡੀ.ਐਮ. ਮੋਹਲ ਲਾਲ, ਜ਼ਿਲੇ੍ਹ ਦੇ ਬੈਂਕਾਂ ਦੇ ਸੀਨੀਅਰ ਅਧਿਕਾਰੀ, ਜ਼ਿਲ੍ਹਾ ਲੀਡ ਬੈਂਕ ਅਧਿਕਾਰੀ, ਤੋਂ ਇਲਾਵਾ ਸਾਰੇ ਬੈਂਕਾਂ ਦੇ ਡੀ.ਸੀ.ਓਜ ਸਾਹਿਬਾਨ ਮੌਜੂਦ ਸਨ। ਰਜਤ ਛਾਬੜਾ ਡੀ.ਡੀ.ਐਮ. ਨੇ ਆਏ ਹੋਏ ਸਾਰੇ ਅਧਿਕਾਰਾੀ ਤੇ ਪਤਵੰਤੇ ਸਜਨਾ ਦਾ ਧੰਨਵਾਦ ਕੀਤਾ।