ਨਹਿਰੂ ਯੂਵਾਂ ਕੇਂਦਰ ਫਿਰੋਜ਼ਪੁਰ ਵੱਲੋਂ ਯੂਵਾਂ ਸੰਸਦ ਦਾ ਆਯੋਜਨ
ਫਿਰੋਜ਼ਪੁਰ 6 ਅਪ੍ਰੈਲ (ਏ. ਸੀ. ਚਾਵਲਾ) ਨਹਿਰੂ ਯੂਵਾ ਕੇਂਦਰ ਫਿਰੋਜਪੁਰ ਵਲੋਂ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਨਵੀ ਦਿੱਲੀ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਦੀ ਰਹਿਨੁਮਾਈ ਹੇਠ ਸ਼ਹੀਦ ਉਧਮ ਸਿੰਘ ਯੂਥ ਕਲੱਬ ਪਿੰਡ ਪੋਜੋ ਕੇ ਉਤਾੜ ਬਲਾਕ ਮਮਦੋਟ ਅਤੇ ਗੁਰੂ ਗੋਬਿੰਦ ਸਿੰਘ ਨੌਜਵਾਨ ਸਭਾ ਪਿੰਡ ਗੱਟੀ ਰਾਜੋ ਕੀ ਬਲਾਕ ਫਿਰੋਜਪੁਰ ਵਿਖੇ ਗੁਆਂਢ ਯੁਵਾ ਸੰਸਦ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਸ. ਸੁਰਿੰਦਰ ਸਿੰਘ ਬੱਬੂ ਵਾਈਸ ਪ੍ਰਧਾਨ ਕੰਨਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫਿਰੋਜਪੁਰ ਨੇ ਕੀਤੀ। ਇਸ ਸਮਾਗਮ ਵਿਚ ਸ. ਰੋਸ਼ਨ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਮਮਦੋਟ, ਸ਼੍ਰੀਮਤੀ ਰਾਜਬਿੰਦਰ ਕੌਰ ਸਰਪੰਚ ਪਿੰਡ ਪੋਜੋ ਕੇ, ਸ. ਹੰਸਾ ਸਿੰਘ ਕਾਮਰੇਡ, ਸ਼੍ਰੀ ਅਸ਼ਵਨੀ ਕੁਮਾਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਮਮਦੋਟ, ਸ਼੍ਰੀ ਸੰਦੀਪ ਕੁਮਾਰ ਅਸੀਸਟੈਂਡ ਪ੍ਰੋਜੈਕਟਰ ਅਫਸਰ ਬਲਾਕ ਅਤੇ ਪੰਚਾਇਤ ਵਿਕਾਸ ਵਿਭਾਗ ਮਮਦੋਟ, ਸ. ਇੰਦਰਪਾਲ ਸਿੰਘ ਸਕੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਡਾ. ਅਮਨਪ੍ਰੀਤ ਕੋਰ ਮੈਡੀਕਲ ਅਫਸਰ ਗੱਟੀ ਰਾਜੋ ਕੇ, ਸ੍ਰ.ਜਗਤਾਰ ਸਿੰਘ ਜਿਲ•ਾ ਪ੍ਰੋਜੈਕਟ ਅਫਸਰ, ਸ. ਵਿਕਰਮਜੀਤ ਸਿੰਘ ਅਤੇ ਹਰਨਾਮ ਸਿੰਘ ਕਲੱਬ ਪ੍ਰਧਾਨ, ਸ. ਲਖਵੀਰ ਸਿੰਘ ਟ੍ਰੈਫ਼ਿਕ ਇੰੰਚਾਰਜ ਐਸ.ਐਸ.ਪੀ. ਦਫਤਰ ਫਿਰੋਜਪੁਰ, ਸ਼੍ਰੀਮਤੀ ਨਰਿੰਦਰ ਕੌਰ ਪ੍ਰਿੰਸੀਪਲ, ਸੀਨੀਅਰ ਸਕੈਂਡਰੀ ਸਕੂਲ ਗੱਟੀ ਰਾਜੋ ਕੇ ਵਿਸ਼ੇਸ਼ ਮਹਿਮਾਨ ਅਤੇ ਵਿਸ਼ੇਸ਼ ਬੁਲਾਰੇ ਦੇ ਰੂਪ ਵਿਚ ਸ਼ਾਮਲ ਹੋਏ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਵਲੋਂ ਸਵੈ-ਰੋਜਗਾਰ ਦੀਆਂ ਸਕੀਮਾਂ, ਸਿਹਤ ਵਿਭਾਗ ਦੀਆਂ ਸਕੀਮਾਂ, ਭਰੂਣ ਹੱਤਿਆ, ਨਸ਼ੇ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਸਵੱਛ ਭਾਰਤ ਅਭਿਆਨ, ਟ੍ਰੈਫ਼ਿਕ ਨਿਯਮਾਂ ਆਦਿ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਅਤੇ ਨੌਜਵਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਮੁੱਦਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪ੍ਰੇਰਿਤ ਵੀ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਸੁਰਿੰਦਰ ਸਿੰਘ ਬੱਬੂ ਨੇ ਕਿਹਾ ਕਿ ਨੌਜਵਾਨਾ ਵਲੋਂ ਪਿੰਡਾਂ ਦੇ ਵਿਕਾਸ ਲਈ ਹਰ ਤਰ•ਾਂ ਦੀ ਮਦਦ ਕੀਤੀ ਜਾਵੇਗੀ, ਜਿਸ ਨਾਲ ਇਹ ਨੌਜਵਾਨ ਵਧੀਆ ਸਮਾਜ ਦੀ ਸਿਰਜਨਾ ਕਰ ਸਕਣ। ਸ. ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਵਲੋਂ ਗੁਆਂਢ ਯੁਵਾ ਸੰਸਦ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਨੈਸ਼ਨਲ ਯੰਗ ਲੀਡਰ ਪ੍ਰੋਗਰਾਮ ਦੇ ਤਹਿਤ ਗੁਆਂਢ ਯੁਵਾ ਸੰਸਦ ਪ੍ਰੋਗਰਾਮ ਪੂਰੇ ਭਾਰਤ ਦੇ ਸਮੁੱਚੇ ਬਲਾਕ ਪੱਧਰ ਤੇ ਇਹ ਪ੍ਰੋਗਰਾਮ ਕਰਾਏ ਜਾ ਰਹੇ ਹਨ। ਇਨ•ਾਂ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਜਿਥੇ ਨੌਜਵਾਨਾਂ ਨੂੰ ਸਮਾਜਿਕ ਮੁੱਦਿਆਂ ਬਾਰੇ ਜਾਣਕਾਰੀ ਦੇਣਾ ਹੈ ਉਥੇ ਇਨ•ਾਂ ਦਾ ਹੱਲ ਕਰਨ ਬਾਰੇ ਵੀ ਪ੍ਰਰੇਤ ਕਰਨਾ ਹੈ ਅਤੇ ਸਵੱਛ ਭਾਰਤ ਨਾਲ ਜੋੜ ਕੇ ਸ਼੍ਰਮਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਪ੍ਰਸ਼ਾਸਨ ਦੇ ਵਿਕਾਸ ਦੇ ਕੰਮਾਂ ਵਿਚ ਯੋਗਦਾਨ ਪਾਉਣਾ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਰਜਨੀਤ ਕੌਰ, ਸੁਰਜੀਤ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।