Ferozepur News
ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਪ੍ਰਧਾਨਗੀ ਪਦ ਲਈ ਰਾਖਵਾਂਕਰਨ ਸਬੰਧੀ ਨੋਟੀਫ਼ਿਕੇਸ਼ਨ ਨੋਟਿਸ ਬੋਰਡਾਂ ਤੇ ਲਗਾਉਣ ਦੇ ਆਦੇਸ਼
ਫ਼ਿਰੋਜ਼ਪੁਰ 2 ਮਾਰਚ ( ਤਿਵਾੜੀ) ਵਧੀਕ ਡਿਪਟੀ ਕਮਿਸ਼ਨਰ (ਜਨ:) ਸ੍ਰੀ ਅਮਿਤ ਕੁਮਾਰ ਨੇ ਨੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫ਼ਿਰੋਜ਼ਪੁਰ ਨੂੰ ਆਦੇਸ਼ ਦਿੱਤੇ ਹਨ ਕਿ ਜ਼ਿਲੇ• ਦੀਆਂ ਕਲਾਸ 1,2, 3 ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨਗੀ ਪਦ ਲਈ ਸਥਾਨਕ ਸਰਕਾਰ ਵਿਭਾਗ, ਪੰਜਾਬ ਦੇ (ਮਿÀੂਂਸੀਪਲ ਚੋਣਾਂ ਸੈੱਲ ਦੇ ਪਿੱਠ ਅੰਕਣ ਨੰ: 3/3/2015/ ਐਮ.ਈ.ਓ/ ਡੀ.ਏ/1514-1728 ਮਿਤੀ 26/02/2015 ਦੇ ਸਬੰਧ ਵਿਚ ਕੀਤੇ ਗਏ ਰਾਖਵਾਂਕਰਨ ਸਬੰਧੀ ਮੁੱਢਲੇ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਮੂੰਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਦਫ਼ਤਰਾਂ ਦੇ ਨੋਟਿਸ ਬੋਰਡਾਂ ਤੇ ਚਿਪਕਾਉਣਾ ਯਕੀਨੀ ਬਣਾਇਆਂ ਜਾਵੇ ਤਾਂ ਜੋ ਆਮ ਲੋਕਾਂ, ਚੁਣੇ ਹੋਏ ਕੌਂਸਲਰਾਂ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਸ ਸਬੰਧੀ ਜਾਣੂ ਕਰਵਾਇਆਂ ਜਾ ਸਕੇ ਅਤੇ ਨਿਰਧਾਰਿਤ ਸਮੇਂ ਵਿਚ ਉਨ•ਾਂ ਦੇ ਰਾਖਵਾਂਕਰਨ ਸਬੰਧੀ ਇਤਰਾਜ਼ ਪ੍ਰਾਪਤ ਕੀਤੇ ਜਾ ਸਕਣ।