Ferozepur News

ਧਾਰਮਿਕ ਦਰਸ਼ਨ ਦਿਦਾਰ ਯਾਤਰਾ ਨੇ ਨੌਜਵਾਨਾਂ ਨੂੰ ਜੋੜਿਆ ਵਿਰਸੇ–ਜਿੰਦੂ

linduਫਿਰੋਜ਼ਪੁਰ 16 ਮਈ (ਏ. ਸੀ. ਚਾਵਲਾ) ਪੰਜਾਬ ਭਰ ਦੀਆਂ ਸੰਗਤਾਂ ਨੂੰ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਦਿਦਾਰ ਯਾਤਰਾ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਵਿਸ਼ੇਸ਼ ਤੌਰ ਤੇ ਸਹਾਈ ਹੋ ਰਹੀ ਹੈ। ਜਿੱਥੇ ਜਿੱਥੇ ਵੀ ਇਹ ਯਾਤਰਾ ਜਾ ਰਹੀ ਹੈ ਖਾਸ ਕਰਕੇ ਨੌਜਵਾਨ ਵਰਗ ਵਿਚ ਆਪਣੇ ਧਰਮ, ਵਿਰਸੇ ਅਤੇ ਇਤਿਹਾਸ ਪ੍ਰਤੀ ਨਵੀਂ ਚੇਤਨਾ ਆ ਰਹੀ ਹੈ। ਇਹ ਗੱਲ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ: ਜੁਗਿੰਦਰ ਸਿੰਘ ਜਿੰਦੂ ਨੇ ਇੱਥੇ ਆਖੀ। ਇਸ ਮੌਕੇ ਉਨ•ਾਂ ਨਾਲ ਹਲਕਾ ਗੁਰੂ ਸਹਾਏ ਦੇ ਇੰਚਾਰਜ ਸ: ਵਰਦੇਵ ਸਿੰਘ ਮਾਨ, ਸ: ਅਵਤਾਰ ਸਿੰਘ ਮਿੰਨਾ ਚੇਅਰਮੈਨ ਪੰਜਾਬ ਲੈਂਡ ਮਾਰਗੇਜ਼ ਬੈਂਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕ੍ਰਮਵਾਰ ਸ: ਦਰਸ਼ਨ ਸਿੰਘ ਸੇਰ ਖਾਂ, ਸ: ਪ੍ਰੀਤਮ ਸਿੰਘ ਮਲਸੀਆਂ, ਸ: ਸਤਪਾਲ ਸਿੰਘ ਤਲਵੰਡੀ, ਸ: ਬਲਵਿੰਦਰ ਸਿੰਘ ਭੰਮਾ ਲੰਡਾ, ਸ: ਦਰਸ਼ਨ ਸਿੰਘ ਮੋਠਾਂਵਾਲਾ, ਮਾਸਟਰ ਗੁਰਨਾਮ ਸਿੰਘ ਮੈਂਬਰ ਜਨਰਲ ਕੋਂਸਲ,ਨਗਰ ਕੌਂਸਲ ਮੁੱਦਕੀ ਦੇ ਪ੍ਰਧਾਨ ਸ: ਗੁਰਮੀਤ ਸਿੰਘ, ਕੈਂਟ ਬੋਰਡ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਬੱਬੂ,ਭਗਵਾਨ ਸਿੰਘ ਨੂਰਪੁਰ ਸੇਠਾਂ ਆਦਿ ਵੀ ਹਾਜਰ ਸਨ। ਇਨ•ਾਂ ਆਗੂਆਂ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਸੰਗਤਾਂ ਲਈ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨੇ ਮੁਸ਼ਕਿਲ ਸਨ ਜਦ ਕਿ ਸਰਕਾਰ ਅਤੇ ਕਮੇਟੀ ਨੇ ਸਾਂਝਾ ਉਪਰਾਲਾ ਕਰਕੇ ਸਾਰੇ ਪੰਜਾਬ ਦੀਆਂ ਸੰਗਤਾਂ ਨੂੰ ਇਨ•ਾਂ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਦਿੱਤਾ ਹੈ। ਉਨ•ਾਂ ਕਿਹਾ ਕਿ ਪੰਜਾਬੀਆਂ ਦਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਹੈ ਅਤੇ ਉਹੀ ਕੌਮਾਂ ਤਰੱਕੀ ਕਰਦੀਆਂ ਹਨ ਜੋ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ। ਉਨ•ਾਂ ਨੇ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਦੇ ਦੂਰ ਗਾਮੀ ਨਤੀਜੇ ਨਿਕਲਨਗੇ ਅਤੇ ਸਾਡੀਆਂ ਅਗਲੀਆਂ ਪੀੜੀਆਂ ਵੀ ਗੁਰੂ ਸਹਿਬਾਨ ਦੇ ਇਤਿਹਾਸ ਬਾਰੇ ਜਾਣੂ ਹੋ ਰਹੀਆਂ ਹਨ। ਉਨ•ਾਂ ਨੇ ਯਾਤਰਾ ਦੇ ਫਿਰੋਜ਼ਪੁਰ ਜ਼ਿਲੇ• ਵਿਚ ਪ੍ਰਵਾਸ ਦੌਰਾਨ ਹਰ ਪ੍ਰਕਾਰ ਦੇ ਪ੍ਰਬੰਧਾਂ ਵਿਚ ਸਹਿਯੋਗ ਲਈ ਜ਼ਿਲ•ਾ ਪ੍ਰਸ਼ਾਸਨ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।

Related Articles

Back to top button