ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਥਾਣੇ ਅੱਗੇ ਕੀਤੀ ਨਾਅਰੇਬਾਜੀ
ਗੁਰੂਹਰਸਹਾਏ, 7 ਅਗਸਤ (ਪਰਮਪਾਲ ਗੁਲਾਟੀ)- ਪਿਛਲੇ ਦਿਨੀ ਕ੍ਰਿਕੇਟ ਟੂਰਨਾਮੈਂਟ ਦੌਰਾਨ ਖੇਡ ਸਟੇਡੀਅਮ ਵਿਚ ਹੋਏ ਲੜਾਈ ਝਗੜੇ ਨੂੰ ਲੈ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸੀ.ਪੀ.ਆਈ. ਦੇ ਜਿਲ•ਾ ਕੌਸਲ ਮੈਂਬਰ ਕਾਮਰੇਡ ਵਿਕਟਰ ਵਿੱਕੀ ਦੀ ਅਗਵਾਈ ਹੇਠ ਪ੍ਰਦੀਪ ਕ੍ਰਾਂਤੀਕਾਰੀ ਜਥੇਬੰਦੀ ਆਗੂ, ਨੀਲਮ ਰਾਣੀ ਸਾਬਕਾ ਪ੍ਰਧਾਨ ਨਗਰ ਕੌਸਲ, ਪਾਸਟਰ ਮਾਈਕਲ, ਰੋਬਿਨ ਤੇਜੀ, ਵਿਕਰਮ, ਪਾਸਟਰ ਵਿਜੈ ਸੁਦਾਮਾ, ਪਾਸਟਰ ਵਜੀਰ ਆਦਿ ਆਗੂਆਂ ਦਾ ਇੱਕ ਵਫ਼ਦ ਪੁਲਸ ਥਾਣਾ ਗੁਰੂਹਰਸਹਾਏ ਵਿਖੇ ਪਹੁੰਚਿਆ ਅਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜੀ ਵੀ ਕੀਤੀ।
ਇਸ ਮੌਕੇ ਸੀ.ਪੀ.ਆਈ. ਦੇ ਜਿਲ•ਾ ਕੌਸਲ ਮੈਂਬਰ ਕਾਮਰੇਡ ਵਿਕਟਰ ਵਿੱਕੀ ਨੇ ਦੱਸਿਆ ਕਿ ਇਸ ਸਬੰਧੀ ਥਾਣੇ ਦੇ ਮੁੱਖ ਅਫਸਰ ਕੋਲ ਉਹ ਗਏ ਸਨ ਪਰ ਉਹ ਗੈਰ-ਹਾਜਰ ਸਨ। ਉਹਨਾਂ ਕਿਹਾ ਕਿ ਪੁਲਿਸ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕਰੇ ਜੇਕਰ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਤੇ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰੂਹਰਸਹਾਏ ਵਿਖੇ ਬਣੇ ਖੇਡ ਸਟੇਡੀਅਮ ਵਿੱਚ ਕੁਝ ਦਿਨ ਪਹਿਲਾਂ ਕ੍ਰਿਕੇਟ ਦੇ ਟੂਰਨਾਮੈਂਟ ਹੋ ਰਹੇ ਹਨ ਅਤੇ ਬੀਤੀ 3 ਅਗਸਤ ਨੂੰ ਪਾਰਸ ਪੁੱਤਰ ਸੋਨੂੰ ਵਾਸੀ ਬਸਤੀ ਕਰਮ ਸਿੰਘ ਵਾਲੀ ਗੁਰੂਹਰਸਹਾਏ ਨਾਲ ਟੂਰਨਾਮੈਂਟ ਵਿੱਚ ਆਏ ਲੜਕਿਆਂ ਨਾਲ ਝਗੜਾ ਹੋ ਗਿਆ ਸੀ। ਜਿਸ ਸਬੰਧੀ ਉਸੇ ਦਿਨ ਹੀ ਪੰਚਾਇਤ ਅਤੇ ਮੋਹਤਬਾਰ ਆਦਮੀਆਂ ਨੇ ਮਿਲ ਕੇ ਆਪਸ ਵਿੱਚ ਰਾਜੀਨਾਮਾ ਵੀ ਕਰਵਾ ਦਿੱਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ 4 ਅਗਸਤ ਨੂੰ ਸੰਜੂ ਪੁੱਤਰ ਐਲਬਟ ਵਾਸੀ ਬਸਤੀ ਗੁਰੂ ਕਰਮ ਸਿੰਘ ਟੂਰਨਾਮੈਂਟ ਦੇਖਣ ਲਈ ਗਿਆ ਸੀ ਤਾਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਦੇ ਪ੍ਰਿੰਸੀਪਲ ਨੇ ਬਾਹਰ ਤੋਂ ਗੁੰਡੇ ਮੰਗਵਾ ਲਏ ਜਿਹਨਾਂ ਕੋਲ ਤੇਜਧਾਰ ਹਥਿਆਰ ਅਤੇ ਕੁਝ ਵਿਅਕਤੀਆਂ ਕੋਲ ਰਿਵਾਲਵਰ ਵੀ ਸੀ। ਇਹਨਾਂ ਗੁੰਡਿਆਂ ਨੇ ਸੰਜੂ ਨਾਲ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀ ਨੀਅਤ ਨਾਲ ਉਸ ਉਪਰ ਸਿੱਧੇ ਫਾਇਰ ਵੀ ਕੀਤੇ ਜਿਸ ਦੌਰਾਨ ਗੋਲੀ ਸੰਜੂ ਦੀ ਗਰਦਨ ਨੂੰ ਛੂਹ ਕੇ ਲੰਘ ਗਈ, ਜਿਸ ਕਾਰਨ ਸੰਜੂ ਉਥੇ ਹੀ ਡਿੱਗ ਪਿਆ। ਪ੍ਰਿੰਸੀਪਲ ਗੁਰਮੇਜ ਸਿੰਘ ਲਲਕਾਰੇ ਮਾਰਦਾ ਰਿਹਾ ਕਿ ਇਸ ਨੂੰ ਜਿਉਂਦਾ ਵਾਪਿਸ ਨਹੀਂ ਜਾਣ ਦੇਣਾ। ਇਸ ਨੂੰ ਅੱਜ ਜਾਨੋਂ ਮਾਰ ਦਿਓ ਪਰੂੰਤ ਸੰਜੂ ਕਿਸੇ ਤਰ•ਾਂ ਆਪਣੀ ਜਾਨ ਬਚਾ ਕੇ ਉਥੋਂ ਭੱਜ ਨਿਕਲਿਆ। ਪ੍ਰਿੰਸੀਪਲ ਗੁਰਮੇਜ ਸਿੰਘ ਸੰਜੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਸਕੂਲ ਦਾ ਪਿੰ੍ਰਸੀਪਲ ਹਾਂ ਤੁਹਾਡੇ ਖਿਲਾਫ਼ ਪੁਲਿਸ ਨੂੰ ਦਰਖਾਸਤ ਦੇ ਕੇ ਤੁਹਾਨੂੰ ਫਸਾ ਦੇਵਾਂਗਾ। ਮੇਰਾ ਤੁਸੀ ਕੁਝ ਵੀ ਨਹੀਂ ਵਿਗਾੜ ਸਕਦੇ। ਪ੍ਰਿੰਸੀਪਲ ਅਤੇ ਇਹਨਾਂ ਵਿਅਕਤੀਆਂ ਖਿਲਾਫ਼ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਪਰੰਤੂ ਪੁਲਿਸ ਉਲਟਾ ਜਖਮੀ ਹੋਏ ਸੰਜੂ ਅਤੇ ਤਿੰਨ-ਚਾਰ ਹੋਰ ਲੜਕਿਆਂ ਨੂੰ ਧਮਕੀਆਂ ਦੇ ਰਹੀ ਹੈ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।