Ferozepur News

ਦੇਵ ਸਮਾਜ ਕਾਲਜ਼ ਫਾਰ ਵੂਮੈਨ ਵਿਚ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਦਾ 57ਵਾਂ ਅੰਤਰ ਜੋਨਲ ਯੁਵਕ ਮੇਲਾ ਦੂਜੇ ਦਿਨ ਵਿਚ ਪ੍ਰਵੇਸ਼

ਦੇਵ ਸਮਾਜ ਕਾਲਜ਼ ਫਾਰ ਵੂਮੈਨ ਵਿਚ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਦਾ 57ਵਾਂ ਅੰਤਰ ਜੋਨਲ ਯੁਵਕ ਮੇਲਾ ਦੂਜੇ ਦਿਨ ਵਿਚ ਪ੍ਰਵੇਸ਼

ZONAL FESTIVAL PHOTO

ਫਿਰੋਜ਼ਪੁਰ 6 ਨਵੰਬਰ (ਰਾਜੇਸ਼ ਕਟਾਰੀਆ): ਦੇਵ ਸਮਾਜ ਕਾਲਜ਼ ਫਾਰ ਵੂਮੈਨ ਵਿਚ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਦਾ 57ਵਾਂ ਅੰਤਰ ਜੋਨਲ ਯੁਵਕ ਮੇਲਾ ਅੱਜ ਆਪਣੇ ਦੂਜੇ ਦਿਨ ਵਿਚ ਪ੍ਰਵੇਸ਼ ਕਰ ਗਿਆ। ਇਸ ਯੁਵਕ ਮੇਲੇ ਦਾ ਪ੍ਰਬੰਧ ਨਿਰਮਲ ਸਿੰਘ ਜੌੜਾ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਦੀ ਨਿਗਰਾਨੀ ਹੇਠ ਦੇਵ ਸਮਾਜ ਕਾਲਜ਼ ਫਾਰ ਵੂਮੈਨ ਫਿਰੋਜ਼ਪਰੁ ਵਿਚ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਕਨਵੀਨਰ, ਮੈਡਮ ਪਲਵਿੰਦਰ ਕੌਰ ਸੈਕਟਰੀ ਦੀ ਦਿਸ਼ਾ ਨਿਰਦੇਸ਼ਣਾ ਹੇਠ ਹੋ ਰਿਹਾ ਹੈ। ਇਸ ਕਾਲਜ ਦੀ ਖਾਸੀਅਤ ਹੈ ਕਿ ਜਿਥੇ ਇਹ ਕਾਲਜ਼ ਵਿਦਿਆਰਥਣਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ ਉਥੇ ਕਲਾ ਦੇ ਖੇਤਰ ਵਿਚ ਵੀ ਮੱਲਾਂ ਮਾਰਨ ਲਈ ਹਮੇਸ਼ਾਂ ਪ੍ਰੇਰਦਾ ਹੈ।

ਯੁਵਕ ਮੇਲੇ ਦੇ ਦੂਜੇ ਦਿਨ ਅਸ਼ੋਕ ਗੋਇਲ ਸਿੰਡੀਕੇਟ ਮੈਂਬਰ ਪੰਜਾਬ ਯੂਨੀਵਰਸਿਟੀ ਅਤੇ ਪ੍ਰੋ. ਨਵਲ ਕਿਸੋਰ ਡੀਨ ਕਾਲਜ਼ ਡਿਵੈਲਪਮੈਂਟ ਕਾਉਸਲ ਮੁੱਖ ਮਹਿਮਾਨ ਵਜੋਂ ਪਹੁੰਚੇ। ਮੈਡਮ ਪ੍ਰਿੰਸੀ. ਡਾ. ਮਧੂ ਪਰਾਸ਼ਰ, ਡੀਨ ਡਿਵੈਲਪਮੈਂਟ ਪ੍ਰਤੀਕ ਪਰਾਸ਼ਰ , ਮੈਡਮ ਅਜਨੀਜ਼ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਾਲਜ਼ ਦੇ ਵਿਕਾਸ ਲਈ ਉਨ•ਾਂ ਵਲੋਂ ਪਾਏ ਯੋਗਦਾਨ ਲਈ ਉਨ•ਾਂ ਦਾ ਧੰਨਵਾਦ ਕੀਤਾ। ਪ੍ਰੋ. ਨਵਲ ਕਿਸੋਰ ਅਤੇ ਅਸ਼ੋਕ ਗੋਇਲ ਨੇ ਯੁਵਕ ਮੇਲਿਆਂ ਦੀ ਸਾਰਥਕਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਅੰਤਰ ਜੋਨਲ ਮੇਲੇ ਦੇ ਯੋਗ ਪ੍ਰਬੰਧਾਂ ਲਈ ਕਾਲਜ਼ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।

ਯੁਵਕ ਮੇਲੇ ਦੇ ਦੂਜੇ ਦਿਨ ਭੰਗੜਾ, ਗਿੱਧਾ, ਕਲਾਸੀਕਲ ਵੋਕਲ, ਗੀਤ, ਗਜ਼ਲ, ਲੋਕ ਗੀਤ, ਪ੍ਰਕਸ਼ਨ, ਨੋਨ ਪ੍ਰਕਸ਼ਨ, ਇੰਡੀਅਨ ਔਰਕੈਸ਼ਟਰਾਂ, ਰੰਗੋਲੀ, ਫੁਲਕਾਰੀ ਕੱਢਣੀ, ਕਢਾਈ, ਨੀਟਿੰਗ, ਮਹਿੰਦੀ ਡਿਜਾਈਨਿੰਗ, ਡੀਬੇਟ, ਐਲੂਕੇਸ਼ਨ, ਕਵਿਤਾ ਉਚਾਰਣ ਆਦਿ ਦੇ ਮੁਕਾਬਲੇ ਹੋਣਗੇ। ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਫੌਕ ਔਰਕੇਸਟਰਾਂ ਵਿਚ ਦੇਵ ਸਮਾਜ ਕਾਲਜ਼ ਫਾਰ ਵੂਮੈਨ ਫਿਰੋਜ਼ਪੁਰ ਨੇ ਪਹਿਲਾ ਸਥਾਨ, ਬਾਬਾ ਕੁੰਦਨ ਸਿੰਘ ਕਾਲਜ਼ ਮੁਹਾਰ ਨੇ ਦੂਜਾ ਅਤੇ ਐਸ ਡੀ ਕਾਲਜ਼ ਚੰਡੀਗੜ ਨੇ ਤੀਜਾ,  ਗਰੁੱਪ ਡਾਂਸ ਜਨਰਲ ਵਿਚ ਦੇਵ ਸਮਾਜ ਕਾਲਜ਼ ਨੇ ਪਹਿਲਾ, ਗੁਰੂ ਨਾਨਕ ਗਰਲਜ਼ ਕਾਲਜ਼ ਲੁਧਿਆਣਾ ਨੇ ਦੂਜਾ, ਪੀ ਜੀ ਜੀ ਸੀ ਗਰਲਜ ਕਾਲਜ ਨੇ ਤੀਜਾ ਸਥਾਨ, ਗਰੁੱਪ ਸਿੰਗਿੰਗ ਵਿਚ ਦੇਵ ਸਮਾਜ ਕਾਲਜ਼ ਫਾਰ ਵੂਮੈਨ ਫਿਰੋਜ਼ਪੁਰ ਨੇ ਪਹਿਲਾ, ਗੋਪੀ ਚੰਦ ਆਰੀਆ ਮਹਿਲਾ ਕਾਲਜ ਅਬੋਹਰ ਨੇ ਦੂਜਾ, ਡੀ ਏ ਵੀ ਕਾਲਜ ਚੰਡੀਗੜ ਨੇ ਤੀਜਾ , ਸ਼ਬਦ ਭਜਨ ਵਿਚ ਪੀ ਜੀ ਸੀ ਜੀ ਚੰਡੀਗੜ ਨੇ ਪਹਿਲਾ ਰਾਮਗੜੀਆਂ ਗਰਲਜ਼ ਕਾਲਜ ਲੁਧਿਆਣਾ ਨੇ ਦੂਜਾ , ਐਸ ਬੀ ਬੀ ਐਸ ਗਰਲਜ ਕਾਲਜ ਸੁਖਾਨੰਦ ਨੇ ਤੀਜਾ, ਫੌਕ ਇਸਟਰੂਮੈਂਟ ਵਿਚ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਪਹਿਲਾ, ਪੀ. ਜੀ. ਆਈ. ਸੀ. ਚੰਡੀਗੜ• ਨੇ ਸਾਂਝੇ ਤੌਰ ਤੇ ਤੀਜਾ ਸਥਾਨ, ਖਿੱਦੋ ਬਨਾਉਣ ਵਿਚ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਨੇ ਪਹਿਲਾ, ਜੀ. ਜੀ. ਐੋਸ ਖਾਲਸਾ ਕਾਲਜ ਫਾਰ ਲੁਧਿਆਣਾ ਅਤੇ ਲਾਲਾ ਜਗਤ ਨਰਾਇਣ ਕਾਲਜ ਆਫ ਐਜੂਕੇਸ਼ਨਲ ਨੇ ਸੰਯੁਕਤ ਰੂਪ ਵਿਚ ਦੂਜਾ, ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਮੋਗਾ ਨੇ ਸਾਂਝੇ ਤੌਰ ਤੇ ਤੀਜਾ, ਗੁੱਡੀਆਂ ਪਟੋਲੇ ਬਨਾਉਣ ਵਿਚ ਐਮ. ਅੇਮ. ਡੀ. ਡੀ. ਏ. ਵੀ. ਗਿੱਦੜਬਾਹਾ ਨੇ ਪਹਿਲਾ, ਦੇਵ ਸਮਾਜ ਕਾਲਜ ਫਾਰ ਵੂਮੇਨ ਨੇ ਦੂਜਾ, ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵੂਮੈਨ ਲੁਧਿਆਣਾ ਅਤੇ ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਨੇ ਸਾਂਝੇ ਤੌਰ ਤੇ ਤੀਜਾ, ਛਿੱਕੂ ਬਨਾਉਣ ਵਿਚ ਐਮ. ਆਰ ਕਾਲਜ ਮਲੋਟ ਨੇ ਪਹਿਲਾ, ਐਸ. ਬੀ. ਐਸ. ਮੈਮੋਰੀਅਲ ਕਾਲਜ ਫਾਰ ਵੂਮੈਨ ਸੁਖਾਨੰਦ ਨੇਦ ੂਜਾ, ਡੀ. ਏ. ਪੀ. ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਪੀੜ•ੀ ਬਨਾਉਣ ਵਿਚ ਜੋਨ ਐਚ. ਨੇ ਪਹਿਲਾ, ਟੈਗੋਰ ਕਾਲਜ ਆਫ ਐਜੂਕੇਸ਼ਨ ਮੋਗਾ ਅਤੇ ਨੈਸ਼ਨਲ ਗਰਲਜ਼ ਕਾਲਜ ਲੁਧਿਆਣਾ ਅਤੇ ਜੋਨ ਸੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ। ਰੱਸਾ ਵੱਟਣ ਵਿਚ ਸੀ. ਸੀ. ਜੀ. ਐਮ. ਕਾਲਜ ਮੋਹਲਾ ਨੇ ਪਹਿਲਾ, ਮਿੱਟੀ ਦੇ ਖਿਡੌਣੇ ਬਨਾਉਣ ਵਿਚ ਜੋਨ ਐਲ. ਨੇ ਪਹਿਲਾ, ਰਾਜ ਕਾਲਜ ਡੱਲਾ ਨੇ ਅਤੇ ਪੋਸਟ ਗਰੈਜੂਏਟ ਕਾਲਜ ਝੰਡੀਗੜ• ਨੇ ਸਾਂਝੇ ਤੌਰ ਤੇ ਦੂਜਾ ਸਥਾਨ, ਨਾਲ ਮੇਕਿੰਗ ਵਿਚ ਬੀ. ਸੀ. ਐਸ. ਕਾਲਜ ਆਫ ਐਜੂਕੇਸ਼ਨ ਲੁਧਿਆਣਾ ਨੇ ਪਹਿਲਾ, ਗੁਰੂ ਨਾਨਕ ਕਾਲਜ ਖਾਲਸਾ ਕਾਲਜ ਲੁਧਿਆਣਾ ਨੇ ਦੂਜਾ, ਟੌਕਰੀ ਬਨਾਉਣ ਵਿਚ ਜੀ. ਜੀ. ਐਸ. ਖਾਲਸਾ ਕਾਲਜ ਫਾਰ ਵੂਮੈਨ ਨੇ ਪਹਿਲਾ, ਇੰਨੂ ਮੇਕਿੰਗ ਵਿਚ ਪੋਸਟ ਗਰੈਜੂਏਟ ਕਾਲਜ ਆਫ ਗਰਲਜ਼ ਚੰਡੀਗÎੜ• ਨੇ ਪਹਿਲਾ, ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਨੇ ਦੂਜਾ ਹਾਸਲ ਕਾਰ। ਪਹਿਲੇ ਦਿਨ ਦੇ ਮੁਕਾਬਿਲਆਂ ਦੇ ਅਖੀਰ ਵਿਚ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਪੰਜਾਬ ਯੂਨੀਵਰਸਿਟੀ ਨੇ ਇਕ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕੀਤੀ ਹੈ ਜੋ ਵੱਖ ਵੱਖ ਟੀਮਾਂ ਦੇ ਪ੍ਰਤੀਯੋਗਾਂ ਨੂੰ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਚ ਪਹੁੰਚਾ ਰਹੀ ਹੈ।

Related Articles

Check Also
Close
Back to top button