ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਅਸੈਂਬਲੀ ਦਾ ਆਯੋਜਨ ਕਰਕੇ ਵਿਦਿਆਰਥਣਾਂ ਨੂੰ ਸਮਾਜਿਕ ਕਦਰਾ-ਕੀਮਤਾਂ, ਜੀਵਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ ਗਿਆ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਅਸੈਂਬਲੀ ਦਾ ਆਯੋਜਨ ਕਰਕੇ ਵਿਦਿਆਰਥਣਾਂ ਨੂੰ ਸਮਾਜਿਕ ਕਦਰਾ-ਕੀਮਤਾਂ, ਜੀਵਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਬਾਰੇ ਦੱਸਿਆ ਗਿਆ
ਫਿਰੋਜਪੁਰ, 11-2-2025: ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਏ+ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ ਛਾਇਆ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੇ ਯਤਨਾਂ ਦੇ ਕਾਰਨ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਕਾਲਜ ਵਿੱਚ ਅਸੈਂਬਲੀ ਦੀ ਸ਼ੁਰੂਆਤ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਪੂਜਨੀਯ ਭਗਵਾਨ ਦੇਵਾਤਮਾ ਜੀ ਦੁਆਰਾ ਰਚਿਤ ਭਜਨ ”ਭਲਾ ਚਾਹਨਾ ਮਨੁਸ਼ ਮਾਤਰ ਕਾ ਏ ਇਨਸਾਨ ਵਾਜਿਬ ਏ” ਨਾਲ ਕੀਤੀ ਗਈ । ਡਾ. ਸੰਗੀਤਾ, ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਦੇਵ ਸਮਾਜ ਦੇ ਸੰਸਥਾਪਕ ਪੂਜਨੀਯ ਭਗਵਾਨ ਦੇਵਾਤਮਾ ਜੀ ਦੇ ਉੱਚ-ਜੀਵਣ ਅਤੇ ਉਸ ਸਮੇਂ ਦੇ ਨਾਰੀ ਸਿੱਖਿਆ ਲਈ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਦੇਵ ਸਮਾਜ ਦੀਆਂ 22 ਨਾਰੀ ਸਿੱਖਿਆ ਵਿੱਦਿਅਕ ਸੰਸਥਾਵਾਂ ਪਰਮ ਪੂਜਨੀਕ ਭਗਵਾਨ ਦੇਵਾਤਮਾ ਜੀ ਵੱਲੋਂ ਨਾਰੀ ਸਿੱਖਿਆ ਲਈ ਚੁੱਕੇ ਗਏ ਕਦਮਾਂ ਦਾ ਜਿਉਂਦਾ ਜਾਗਦਾ ਸਬੂਤ ਹਨ।
ਉਨ੍ਹਾਂ ਅਸੈਂਬਲੀ ਵਿੱਚ ਵਿਦਿਆਰਥਣਾਂ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆ ਤੇ ਗੱਲਬਾਤ ਤੇ ਉਹਨਾਂ ਨੂੰ ਛਿਮਾਹੀ ਪ੍ਰੀਖਿਆਵਾਂ ਲ਼ਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਵਿਦਿਆਰਥਣਾਂ ਨੂੰ ਆਪਣੇ ਜੀਵਨ ਵਿੱਚ ਅਨੁਸ਼ਾਸਨ ਦੀ ਮਹੱਤਤਾ ਨੂੰ ਵੀ ਬਰਕਰਾਰ ਰੱਖਣ ਲਈ ਕਿਹਾ । ਉਹਨਾ ਕਿਹਾ ਕਿ ਅਨੁਸ਼ਾਸਨਹੀਣ ਜੀਵਨ ਕੋਈ ਸੇਧ ਪ੍ਰਦਾਨ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਸਾਨੂੰ ਨੈਤਿਕ-ਕਦਰਾਂ ਕੀਮਤਾਂ ਦੀ ਜੀਵਣ ਵਿੱਚ ਪਾਲਣਾ ਕਰਨੀ ਚਾਹੀਦੀ ਹੈ। ਇਸ ਅੰਸੈਬਲੀ ਦੇ ਦੌਰਾਨ ਕਾਲਜ ਦੀ ਸੈਂਟਰਲ ਐਸੋਸਿਏਸਨ ਵੱਲੋਂ ਅਨੁਸ਼ਾਸਨ ਦੀ ਡਿਊਟੀ ਨਿਭਾਈ ਗਈ । ਇਸ ਦੇ ਨਾਲ ਹੀ ਮੰਚ ਸੰਚਾਲਕ ਮੈਡਮ ਪਲਵਿੰਦਰ ਕੌਰ, ਡਾ. ਪਰਮਵੀਰ ਕੌਰ ਵੱਲੋਂ ਮਿਤੀ 16 ਫਰਵਰੀ 2025 ਨੂੰ ਕਾਲਜ ਵਿੱਚ ਕਰਵਾਏ ਜਾਣ ਵਾਲੇ ਮੇਲੇ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਲਈ ਵੀ ਸੱਦਾ ਦਿੱਤਾ ਗਿਆ ।