ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਵਿਸ਼ਵ ਜੰਗਲੀ ਜੀਵ ਹਫ਼ਤਾ ਮੌਕੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
ਪ੍ਰੌਗਰਾਮ ਵਿੱਚ ਕਰਵਾਏ ਗਏ ਪੋਸਟਰ ਮੇਕਿੰਗ, ਪੀ-ਪੀ-ਟੀ ਪੇਸ਼ਕਾਰੀ, ਬੇਸਟ ਆਊਟ ਆਫ਼ ਵੇਸਟ (ਪ੍ਰਦਰਸ਼ਨੀ) ਮੁਕਾਬਲੇ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਵਿਸ਼ਵ ਜੰਗਲੀ ਜੀਵ ਹਫ਼ਤਾ ਮੌਕੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
- ਪ੍ਰੌਗਰਾਮ ਵਿੱਚ ਕਰਵਾਏ ਗਏ ਪੋਸਟਰ ਮੇਕਿੰਗ, ਪੀ-ਪੀ-ਟੀ ਪੇਸ਼ਕਾਰੀ, ਬੇਸਟ ਆਊਟ ਆਫ਼ ਵੇਸਟ (ਪ੍ਰਦਰਸ਼ਨੀ) ਮੁਕਾਬਲੇ
ਫਿਰੋਜ਼ਪੁਰ, 26-9-2024: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਛਤਰ-ਛਾਇਆ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਨਿਰੰਤਰ ਤਰੱਕੀ ਦੀ ਰਾਹ ਤੇ ਅਗਰਸਰ ਹੈ । ਇਸੇ ਲ਼ੜੀ ਤਹਿਤ ਪੰਜਾਬ ਅਕੈਡਮੀ ਆਫ਼ ਸਾਇੰਸਜ਼ ਅਤੇ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ‘ਸਪੋਂਸਰ ਵਿਸ਼ਵ ਜੰਗਲੀ ਜੀਵ ਹਫ਼ਤਾ ਮੌਕੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਭਵਿੱਖ ਦੇ ਰੁਝਾਨ’ ਵਿਸ਼ੇ ਤੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ।
ਪੋਸਟ-ਗ੍ਰੇਜੂਏਟ ਜੀਵ-ਵਿਗਿਆਨ ਵਿਭਾਗ ਨੇ ‘ਵਿਗਿਆਨ ਅਤੇ ਤਕਨਾਲੋਜੀ ਵਿੱਚ ਭਵਿੱਖ ਦੇ ਰੁਝਾਨ’ ਵਿਸ਼ੇ ਤੇ ਪੋਸਟਰ ਮੇਕਿੰਗ, ਪੀ-ਪੀ-ਟੀ ਪੇਸ਼ਕਾਰੀ, ਬੇਸਟ ਆਊਟ ਆਫ਼ ਵੇਸਟ (ਪ੍ਰਦਰਸ਼ਨੀ) ਮੁਕਾਬਲੇ ਕਰਵਾ ਕੇ ਵਿਸ਼ਵ ਜੰਗਲੀ ਜੀਵ ਹਫ਼ਤਾ ਮਨਾਇਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਸਾਇੰਸ ਅਕੈਡਮੀ ਦੇ ਪ੍ਰਧਾਨ ਪ੍ਰੋਫੈਸਰ ਤਰਲੋਕ ਸਿੰਘ, ਸਕੱਤਰ- ਐਨ.ਆਰ.ਧਾਮੀਵਾਲ, ਖਜਾਨਚੀ- ਪਵਨ ਕ੍ਰਿਸ਼ਨ, ਮੈਂਬਰ- ਡਾ. ਨਿਰੰਜਨ ਸਿੰਘ, ਡਾ. ਸਵਰਨਦੀਪ ਸਿੰਘ, ਮੁਖੀ ਜੀਵ ਵਿਗਿਆਨ ਵਿਭਾਗ, ਪੀ-ਏ-ਯੂ ਲੁਧਿਆਣਾ, ਕਮਲਜੀਤ ਸਿੰਘ, ਜੰਗਲਾਤ ਰੇਜ਼ ਅਫਸਰ ਹਰੀਕੇ ਅਤੇ ਸ. ਸੁਖਪਾਲ ਸਿੰਘ, ਸੈਨੇਟਰੀ ਇੰਸਪੈਕਟਰ ਨਗਰ ਕੌਂਸਲ, ਫ਼ਿਰੋਜ਼ਪੁਰ ਨੇ ਸ਼ਿਰਕਤ ਕੀਤੀ । ਹਰੀਕੇ ਦੇ ਜੰਗਲੀ ਜੀਵ ਅਧਿਕਾਰੀਆਂ ਸਮੇਤ ਸ੍ਰੀ. ਹਰਮਿੰਦਰ ਸਿੰਘ, ਸ਼੍ਰੀ ਧਰਮ ਸਿੰਘ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪਹੁੰਚੇ। ਡਾ. ਸੰਗੀਤਾ, ਪ੍ਰਿੰਸੀਪਲ ਵੱਲੋਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਪਲਾਂਟਰ, ਮੋਮੈਂਟੋ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ । ਜੀਵ ਵਿਗਿਆਨ ਵਿਭਾਗ ਦੇ ਮੁਖੀ ਡਾ. ਮੌਕਸ਼ੀ ਨੇ ਆਯੋਜਕ ਸਕੱਤਕ, ਜੁਆਇੰਟ ਆਯੋਜਕ ਸਕੱਤਰ, ਮੈਡਮ ਸਪਨਾ ਬਧਵਾਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ ।
ਪੰਜਾਬ ਅਕੈਡਮੀ ਆਫ਼ ਸਾਇੰਸਜ਼ ਵੱਲੋਂ ਸਪਾਂਸਰ ਵਿਗਿਆਨ ਅਤੇ ਤਕਨਾਲੋਜੀ ਵਿੱਚ ਭਵਿੱਖ ਦੇ ਰੁਝਾਨ’ ਵਿਸ਼ੇ ਤੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ’ ਵਿੱਚ ਭਾਰਤ ਦੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਅਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਬਾਰੇ ਦੱਸਿਆ ਗਿਆ ।
ਮੁੱਖ ਮਹਿਮਾਨਾਂ ਨੇ ਦੱਸਿਆ ਕਿ ਵਿਸ਼ਵ ਜੰਗਲੀ ਜੀਵ ਹਫ਼ਤਾ ਵਿਦਿਆਰਥੀਆਂ ਵਿੱਚ ਜੰਗਲੀ ਜੀਵਾਂ ਅਤੇ ਇਸ ਨੂੰ ਸੰਭਾਲਣ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਟਿਕਾਊ ਭਵਿੱਖ ਲਈ ‘ਵਿਗਿਆਨ ਅਤੇ ਤਕਨਾਲੋਜੀ ਵਿੱਚ ਭਵਿੱਖ ਦੇ ਰੁਝਾਨ’ ਵਿਸ਼ੇ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਇਸ ‘ਤੇ ਸਾਡੇ ਪ੍ਰਭਾਵ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਇਹ ਸਾਨੂੰ ਜਲਵਾਯੂ ਤਬਦੀਲੀ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਦੇ ਹੱਲ ਲੱਭਣ ਅਤੇ ਸਾਰਿਆਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ। ਇਹਨਾਂ ਗਤੀਵਿਧੀਆਂ ਰਾਹੀਂ, ਪ੍ਰੋਗਰਾਮ ਦਾ ਉਦੇਸ਼ ਭਾਗੀਦਾਰਾਂ ਨੂੰ ਗਿਆਨ ਅਤੇ ਹੁਨਰ ਦੇ ਨਾਲ ਸ਼ਕਤੀ ਪ੍ਰਦਾਨ ਕਰਨਾ ਹੈ, ਜਿਸ ਨਾਲ ਜੰਗਲੀ ਜੀਵ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਵਿਗਿਆਨ ਅਤੇ ਤਕਨਾਲੋਜੀ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਵਿੱਚ ਜੋੜ ਕੇ, ਇਹ ਪਹਿਲਕਦਮੀ ਇੱਕ ਅਜਿਹੇ ਸਮਾਜ ਨੂੰ ਵਿਕਸਤ ਕਰਨ ਦੀ ਇੱਛਾ ਰੱਖਦੀ ਹੈ ਜੋ ਸਾਡੀ ਕੁਦਰਤੀ ਵਿਰਾਸਤ ਦੀ ਰੱਖਿਆ ਲਈ ਸਰਗਰਮ ਹੈ। ਪੋਸਟਰ ਮੇਕਿੰਗ ਵਿੱਚ ਸਿਮਰਨਜੀਤ ਕੌਰ ਪਹਿਲੇ ਸਥਾਨ ’ਤੇ ਰਹੀ । ਪਾਵਰ ਪੁਆਇੰਟ ਪੇਸ਼ਕਾਰੀ ਵਿੱਚ ਅੰਕਿਤਾ ਪਹਿਲੇ ਅਤੇ ਗਗਨਦੀਪ ਕੌਰ ਬੇਸਟ ਆਊਟ ਆਫ ਵੇਸਟ ਪ੍ਰਦਰਸ਼ਨੀ ਵਿੱਚ ਪਹਿਲੇ ਸਥਾਨ ’ਤੇ ਰਹੀ। ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ । ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ‘ਵਿਗਿਆਨ ਅਤੇ ਤਕਨਾਲੋਜੀ ਵਿੱਚ ਭਵਿੱਖ ਦੇ ਰੁਝਾਨ ’ਚ ਭਾਰਤ ਦੀ ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਅਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਬਾਰੇ ਵੀ ਜਾਗਰੂਕਤਾ ਭਾਸ਼ਣ ਦਿੱਤਾ ਗਿਆ ।
ਇਸ ਦੇ ਨਾਲ ਹੀ ਉਹਨਾਂ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮਹਿਮਾਨਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ । ਇਸ ਦੇ ਨਾਲ ਹੀ ਉਹਨਾਂ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਜੀਵ ਵਿਭਾਗ ਦੇ ਮੁਖੀ ਡਾ. ਮੌਕਸ਼ੀ, ਡਾ. ਰਮਨੀਕ ਕੌਰ ਅਤੇ ਜੀਵ ਵਿਗਿਆਨ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।