ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਵਾਤਾਵਰਨ ਜੀਵਨ ਸ਼ੈਲੀ ਤੇ ਕਰਵਾਈ ਵਰਕਸ਼ਾਪ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਵਿਖੇ ਵਾਤਾਵਰਨ ਜੀਵਨ ਸ਼ੈਲੀ ਤੇ ਕਰਵਾਈ ਵਰਕਸ਼ਾਪ
ਫਿਰੋਜਪੁਰ, 10-2-2024: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ (ਸੈਕਟਰੀ, ਦੇਵ ਸਮਾਜ) ਦੀ ਯੋਗ ਅਗਵਾਈ ਅਧੀਨ ਇਹ ਸੰਸਥਾ ਕਾਰਜਸ਼ੀਲ ਹੈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੀ ਰਹਿਨੁਮਾਈ ਅਧੀਨ ਇਸ ਸੰਸਥਾ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਹਿੱਤ ਅਕਾਦਮਿਕ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਲੜੀ ਵਿੱਚ ਰਾਜ ਨੋਡਲ ਏਜੰਸੀ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ, ਵਰਟੀਵਰ ਸਸਟੇਨੇਬਿਲਟੀ ਫਾਊਂਡੇਸ਼ਨ, ਨਵੀਂ ਦਿੱਲੀ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਾਲਜ ਦੇ ਵਿਹੜੇ ਵਿੱਚ ਵਾਤਾਵਰਨ ਦੀ ਜੀਵਨ ਸ਼ੈਲੀ (ਲਾਇਫ ਸਟਾਇਲ ਫਾਰ ਇਨਵਾਇਰਨਮੈਂਟ ਐਕਸ਼ਨ ਵਰਕਸ਼ਾਪ) ‘ਤੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਟਿਕਾਊ ਵਿਕਾਸ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਵਰਕਸ਼ਾਪ ਵਿੱਚ ਮੈਡਮ ਅਪੂਰਵਾ ਕੋਹਲੀ (ਪ੍ਰੋਜੈਕਟ ਮੈਨੇਜਰ), ਡਾ. ਗੁਰਵਿੰਦਰ ਸਿੰਘ (ਮੈਨੇਜਰ-ਫੀਲਡ ਗਤੀਵਿਧੀਆਂ), ਸੰਦੀਪ ਸਿੰਘ (ਫੀਲਡ ਐਸੋਸੀਏਟ), ਅਮਨਦੀਪ ਸਿੰਘ (ਫੀਲਡ ਕੰਸਲਟੈਂਟ), ਅੰਗਦਜੀਤ ਸਿੰਘ ਅਤੇ ਗੁਰਜੋਤ ਸਿੰਘ (ਡਿਜੀਟਲ ਮੀਡੀਆ ਮੈਨੇਜਰ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਵਰਕਸ਼ਾਪ ਵਿੱਚ ਟਿਕਾਊ ਅਭਿਆਸਾਂ, ਵਾਤਾਵਰਣ-ਅਨੁਕੂਲ ਉਤਪਾਦਾਂ, ਅਤੇ ਰਹਿੰਦ-ਖੂੰਹਦ ਨੂੰ ਘਟਾਉਣਾ, ਪੌਦੇ-ਆਧਾਰਿਤ ਖੁਰਾਕਾਂ ਨੂੰ ਅਪਣਾਉਣ ਅਤੇ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਵਰਗੇ ਵਿਸ਼ੇ ਸ਼ਾਮਲ ਕੀਤੇ ਗਏ। ਵਿਦਿਆਰਥਣਾਂ ਨੇ ਵਾਤਾਵਰਣ ‘ਤੇ ਰੋਜ਼ਾਨਾ ਵਿਕਲਪਾਂ ਦੇ ਪ੍ਰਭਾਵ ਉੱਤੇ ਵਿਚਾਰ ਵਟਾਂਦਰੇ ਵਿੱਚ ਰੁਚੀ ਦਿਖਾਈ । ਡਾ. ਗੁਰਵਿੰਦਰ ਸਿੰਘ ਨੇ ਹਰਿਆਲੀ ਭਰੀ ਜੀਵਨ ਸ਼ੈਲੀ ਲਈ ਵਿਹਾਰਕ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ । ਵਾਤਾਵਰਨ ਸੰਭਾਲ ਪ੍ਰਤੀ ਵਚਨਬੱਧ ਭਾਈਚਾਰੇ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਿਆਰਥਣਾਂ ਦੀ ਰੁਚੀ ਨੂੰ ਵਧਾਉਣ ਲਈ ਅਤੇ ਵਿਸ਼ੇ ਪ੍ਰਤੀ ਜਗਿਆਸਾ ਉਪਜਾਉਣ ਲਈ ਦਿਲਚਸਪ ਖੇਡਾਂ ਵਰਕਸ਼ਾਪ ਵਿੱਚ ਸ਼ਾਮਲ ਕੀਤੀਆਂ ਤਾਂ ਜੋ ਖੇਡ-ਖੇਡ ਜ਼ਰੀਏ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਤੌਰ ਤੇ ਸਿਖਾਇਆ ਜਾ ਸਕੇ ।
ਡਾ. ਸੰਗੀਤਾ, ਪ੍ਰਿੰਸੀਪਲ ਨੇ ਇਸ ਮੌਕੇ ਮੁੱਖ ਮਹਿਮਾਨਾਂ ਦਾ ਵਿਦਿਆਰਥਣਾਂ ਨੂੰ ਵਾਤਾਵਰਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਵਰਕਸ਼ਾਪ ਦੇ ਕੋਆਰਡੀਨੇਟਰ ਡਾ.ਮਨੀਸ਼ ਕੁਮਾਰ (ਮੁਖੀ ਪੋਸਟ ਗ੍ਰੇਜੂਏਟ, ਬੋਟਨੀ ਵਿਭਾਗ), ਡਾ. ਗੀਤਾਂਜਲੀ (ਸਹਾਇਕ ਪ੍ਰੋਫੈਸਰ, ਬੋਟਨੀ ਵਿਭਾਗ) ਅਤੇ ਡਾ.ਮੋਕਸ਼ੀ (ਮੁਖੀ, ਜੀਵ ਵਿਗਿਆਨ ਵਿਭਾਗ) ਨੂੰ ਵਰਕਸ਼ਾਪ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।