ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਵਿਹੜੇ ਵਿੱਚ ਕਲਾਤਮਿਕ ਢੰਗ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਵਿਹੜੇ ਵਿੱਚ ਕਲਾਤਮਿਕ ਢੰਗ ਨਾਲ ਮਨਾਇਆ ਗਿਆ ਹੋਲੀ ਦਾ ਤਿਉਹਾਰ
ਫਿਰੋਜ਼ਪੁਰ ਮਿਤੀ 29 ਮਾਰਚ 2021 : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁੁਰ ਦੇ ਵਿਹੜੇ ਵਿੱਚ ਪ੍ਰਿੰਸੀਪਲ ਡਾH ਰਮਨੀਤਾ ਸ਼ਾਰਦਾ ਦੀ ਕੁੁਸ਼ਲ ਅਗਵਾਈ ਵਿਚ ਹੋਲੀ ਦਾ ਤਿਉਹਾਰ ਰਚਨਾਤਮਕ ਢੰਗ ਨਾਲ ਮਨਾਇਆ ਗਿਆ। ਕਲਾਕਾਰ ਜਦੋਂ ਰੰਗਾਂ ਨਾਲ ਖੇਡਦਾ ਹੈ ਤਾਂ ਹੋਲੀ ਦਾ ਤਿਉਹਾਰ ਜੀਵੰਤ ਹੋ ਉੱਠਦਾ ਹੈ। ਦੇਵ ਸਮਾਜ ਕਾਲਜ ਦੇ ਵਿਹੜੇ ਵਿੱਚ ਹੋਲੀ ਦਾ ਤਿਉਹਾਰ ਕੁਝ ਇਸ ਤਰ੍ਹਾਂ ਦੀ ਭਾਵਨਾ ਨਾਲ ਮਨਾਇਆ ਗਿਆ। ਇੱਕ ਲੰਬੀ ਕੈਨਵਸ ਨੂੰ ਕਾਲਜ ਦੇ ਵੇਹੜੇ ਵਿੱਚ ਵਿਛਾ ਕੇ ਟੀਚਿੰਗ, ਨਾਨ^ਟੀਚਿੰਗ ਅਤੇ ਸੇਵਾ ਕਰਮਚਾਰੀਆਂ ਨੇ ਪੇਂਟ ਅਤੇ ਬਰੱਸ਼ ਨਾਲ ਕੈਨਵਸ ਨੂੰ ਰੰਗਿਆ ਅਤੇ ਇੱਕ ਅਨੋਖੇ ਅਤੇ ਅਦਭੁਤ ਢੰਗ ਨਾਲ ਹੋਲੀ ਨੂੰ ਮਨਾਇਆ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾH ਰਮਨੀਤਾ ਸ਼ਾਰਦਾ ਨੇ ਹੋਲੀ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ। ਕਲਾ ਅਤੇ ਹੋਲੀ ਦਾ ਮੇਲ ਇਸ ਦ੍ਰਿਸ਼ਟੀਕੋਣ ਦੇ ਨਾਲ ਹੁੰਦਾ ਹੈ ਕਿ ਦੋਨੋ ਹੀ ਸਾਰੇ ਭੇਦਭਾਵਾਂ ਤੋਂ ਉੱਪਰ ਰੰਗਾਂ ਦੇ ਜ਼ਰੀਏ ਅਲੌਕਿਕ ਅਨੁਭਵ ਦੀ ਅਨੁਭੂਤੀ ਕਰਵਾਉਂਦਾ ਹੈ।ਦੇਵ ਸਮਾਜ ਵਿੱਚ ਕਲਾ ਅਤੇ ਹੋਲੀ ਦੇ ਅਨੋਖੇ ਸੁਮੇਲ ਨੇ ਨਾ ਕੇਵਲ ਹੋਲੀ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕੀਤੀ ਬਲਕਿ ਕਲਾ ਦਾ ਜ਼ਸ਼ਨ ਵੀ ਮਨਾਇਆ। ਜਿਸ ਵਿੱਚ ਸਾਰੇ ਆਪਸੀ ਭੇਦਭਾਵ ਭੁਲਾ ਕੇ ਇਸ ਨੂੰ ਪ੍ਰੇਮ ਅਤੇ ਭਾਈਵਾਲਤਾਂ ਨਾਲ ਮਨਾਉਂਦੇ ਨਜ਼ਰੀ ਆਏ।ਇਸ ਮੌਕੇ ਜਿਲ੍ਹਾਂ ਪ੍ਰਸ਼ਾਸ਼ਨ ਦੀਆਂ ਸਾਰੀਆ ਹਦਾਇਤਾਂ ਅਤੇ ਕੋਵਿਡ ਕਾਲ ਦੀਆਂ ਸਾਰੀਆ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਅਤੇ ਸਮਾਜਿਕ ਦੂਰੀ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਗਈ।
ਵਰਣਨਯੋਗ ਹੈ ਕਿ ਕਾਲਜ ਕੈਂਪਸ ਵਿੱਚ ਮਨਾਈ ਇਸ ਅਨੌਖੇ ਢੰਗ ਦੀ ਹੋਲੀ ਨੂੰ ਫਾਇਨ ਆਰਟਸ ਵਿਭਾਗ ਦੇ ਪ੍ਰੋਫੈਸਰ ਜਤਿੰਦਰ ਦਾ ਅਹਿਮ ਯੋਗਦਾਨ ਰਿਹਾ।ਸ਼੍ਰੀ ਨਿਰਮਲ ਸਿੰਘ ਢਿੱਲੋਂ, ਚੇਅਰਮੈਨ, ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਹੋਲੀ ਦੇ ਤਿਉਹਾਰ ਤੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆ।