ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਐਨ.ਸੀ.ਸੀ ਵਿੰਗ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੇ ਫਿਟ ਇੰਡੀਆਂ ਫਰੀਡਮ ਰਨ 2.0 (ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ) ਵਿੱਚ ਹਿੱਸਾ ਲੈ ਕੇ ਪ੍ਰਾਪਤ ਕੀਤੇ ਸਨਮਾਨ ਚਿੰਨ੍ਹ
ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਐਨ.ਸੀ.ਸੀ ਵਿੰਗ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਤੇ ਫਿਟ ਇੰਡੀਆਂ ਫਰੀਡਮ ਰਨ 2.0 (ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ) ਵਿੱਚ ਹਿੱਸਾ ਲੈ ਕੇ ਪ੍ਰਾਪਤ ਕੀਤੇ ਸਨਮਾਨ ਚਿੰਨ੍ਹ
ਫਿਰੋਜ਼ਪੁਰ, 28.8.2021: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਅਗਵਾਈ ਵਿੱਚ ਅਕਾਦਮਿਕ ਅਤੇ ਸਮਾਜਿਕ ਗਤੀਵਿਧੀਆਂ ਵਿਚ ਨਿਰੰਤਰ ਅਗਰਸਰ ਹੈ।
ਇਸੇ ਕੜੀ ਤਹਿਤ ਕਾਲਜ ਦੇ ਐਨ ਸੀ ਸੀ ਵਿੰਗ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਚਲਾਈ ਜਾ ਰਹੀ ਫਿਟ ਇੰਡੀਆ ਫਰੀਡਮ ਰਨ 2.0 (ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ) ਦਾ ਆਯੋਜਨ ਕੀਤਾ ਗਿਆ। ਕਾਲਜ ਦਾ ਐੱਨ ਸੀ ਸੀ ਵਿੰਗ 5 ਪੰਜਾਬ ਗਰਲਜ਼ ਬਟਾਲੀਅਨ ਐੱਨ ਸੀ ਸੀ ਮੋਗਾ ਦੇ ਕਮਾਂਡਿੰਗ ਅਫਸਰ ਕਰਨਲ ਬੀ ਐਸ ਕੁਮਾਰ ਸੁਹੇਲ ਦੇ ਦਿਸ਼ਾ ਨਿਰਦੇਸ਼ਨ ਵਿਚ ਅਤੇ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਅਗਵਾਈ ਵਿੱਚ ਇਸ ਗਤੀਵਿਧੀ ਵਿੱਚ ਭਾਗ ਲੈ ਰਿਹਾ ਹੈ।
ਇਸ ਮੌਕੇ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਨੇ ਦੱਸਿਆ ਕਿ ਫਿੱਟ ਇੰਡੀਆ ਫ੍ਰੀਡਮ ਰਨ ਦਾ ਆਯੋਜਨ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਸੰਦਰਭ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿੱਟ ਇੰਡੀਆ ਫ੍ਰੀਡਮ ਰਨ 2 ਅਕਤੂਬਰ ਤੱਕ ਦੇਸ਼ ਭਰ ਵਿੱਚ 744 ਜ਼ਿਲ੍ਹੇ ਅਤੇ 75 ਪਿੰਡਾਂ ਅਤੇ 30,000 ਸਿੱਖਿਆ ਸੰਸਥਾਵਾਂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਗਰਾਮ ਵਿੱਚ ਸਾਡੇ ਕੈਡਿਟਸ ਨੇ ਸਹੁੰ ਚੁੱਕ ਸਮਾਗਮ, ਸਮੂਹਿਕ ਰਾਸ਼ਟਰ ਗਾਨ ਅਤੇ ਸੱਭਿਆਚਾਰਿਕ ਪ੍ਰੋਗਰਾਮ ਵਿਚ ਫਿੱਟ ਇੰਡੀਆ ਵੈੱਬਸਾਈਟ ਤੇ ਆਨਲਾਈਨ ਜਾ ਕੇ ਵੀਡੀਓ , ਫੋਟੋ ਅਪਲੋਡ ਕਰਕੇ ਭਾਗ ਲਿਆ। ਜਿਸ ਬਦਲੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਰਟੀਫਿਕੇਟ ਮੁਹੱਈਆ ਕੀਤੇ ਗਏ ਹਨ ।
ਇਸ ਮੌਕੇ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਜੀ ਨੇ ਲੈੱਫ., ਪਰਮਵੀਰ ਕੌਰ , ਏ.ਐਨ.ਓ.ਐੱਨ ਸੀ ਸੀ ਵਿੰਗ ਨੂੰ ਇਸ ਰਾਸ਼ਟਰੀ ਪੱਧਰ ਦੀ ਭਾਗੀਦਾਰੀ ਲਈ ਅਤੇ ਕੈਡਿਟਸ ਨੂੰ ਉਤਸ਼ਾਹਿਤ ਕਰਨ ਲਈ ਵਧਾਈ ਦਿੱਤੀ। ਸ੍ਰੀਮਾਨ ਨਿਰਮਲ ਸਿੰਘ ਜੀ ਢਿੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਨੇ ਐੱਨ ਸੀ ਸੀ ਵਿੰਗ ਦੇ ਏ ਐਨ ਓ ਨੂੰ ਮੁਬਾਰਕਬਾਦ ਦਿੱਤੀ।