Ferozepur News
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਨੇ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ 30-ਦਿਨ ਵਾਤਾਵਰਨ ਚੁਣੌਤੀ ਦਾ ਆਯੋਜਨ ਕੀਤਾ
August 16, 2024
0 49 2 minutes read
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਨੇ ਨੈਸ਼ਨਲ ਐਜੂਟਰਸਟ ਆਫ਼ ਇੰਡੀਆ ਦੇ ਸਹਿਯੋਗ ਨਾਲ 30-ਦਿਨ ਵਾਤਾਵਰਨ ਚੁਣੌਤੀ ਦਾ ਆਯੋਜਨ ਕੀਤਾ
ਫਿਰੋਜ਼ਪੁਰ , 16-8-2024: ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਵਿਖੇ ਨੈਸ਼ਨਲ ਐਡੁਟ੍ਰਸਟ ਆਫ ਇੰਡੀਆ ਦੇ ਸਹਿਯੋਗ ਨਾਲ 30 ਦਿਨੀ ਵਾਤਾਵਰਣ ਚੁਣੌਤੀ ਪ੍ਰੋਗਰਾਮ ਦੇ ਅਧੀਨ ਕਰਵਾਈਆ ਗਈਆ ਗਤੀਵਿਧੀਆਂ ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨਿਵਰਸਿਟੀ, ਚੰਡੀਗੜ੍ਹ ਦਾ ਏ ਪਲੱਸ ਗ੍ਰੇਡ ਕਾਲਜ ਹੈ।
ਇਹ ਸੰਸਥਾ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੇ ਉਚਿਤ ਮਾਰਗਦਰਸ਼ਨ ਵਿੱਚ ਵਿਦਿਆਰਥਣਾਂ ਦੇ ਬੌਧਿਕ ਵਿਕਾਸ ਲਈ ਲਗਾਤਾਰ ਅਗਰਸਰ ਹੈ। ਇਸੇ ਲੜੀ ਵਿੱਚ ਜੌਲੋਜੀ ਵਿਭਾਗ ਦੁਆਰਾ ਨੈਸ਼ਨਲ ਐਡੂਟਰਸਟ ਆਫ ਇੰਡੀਆ ਦੇ ਸਹਿਯੋਗ ਨਾਲ 30 ਦਿਵਸ ਵਾਤਾਵਰਣ ਚੁਣੌਤੀ ਪ੍ਰੌਗਰਾਮ ਦੇ ਪਹਿਲੇ ਹਫ਼ਤੇ ਦੌਰਾਨ ਵਿਦਿਆਰਥਣਾਂ ਨੇ ਕੂੜਾ-ਕਰਕਟ ਘਟਾਉਣ ਅਤੇ ਪ੍ਰਬੰਧਨ ਬਾਰੇ ਸਿੱਖਿਆ। ਉਨ੍ਹਾਂ ਨੇ ਵਾਤਾਵਰਣ ਦੇ ਵਿਕਾਸ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਰਹਿੰਦ-ਖੂੰਹਦ ਨੂੰ ਅਲੱਗ-ਅਲੱਗ ਕਰਨ, ਮੁੜ ਵਰਤੋਂ ਯੋਗ ਉਤਪਾਦਾਂ ਦੀ ਵਰਤੋਂ ਸ਼ੁਰੂ ਕਰਨ, ਵਾਤਾਵਰਣ-ਅਨੁਕੂਲ ਸਫ਼ਾਈ ਉਤਪਾਦ ਬਣਾਉਣ, ਛੋਟੇ ਕੰਪੋਸਟ ਬਿਨ ਲਗਾਉਣ, ਡਿਜੀਟਲ ਨੋਟ ਬਣਾਉਣ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ ਕਰਨ, ਸਹੀ ਢੰਗ ਨਾਲ ਰੀਸਾਈਕਲ ਕਰਨ ਅਤੇ ਜ਼ੀਰੋ ਵੇਸਟ ਕਿੱਟ ਵਿਕਸਿਤ ਕਰਨ ਬਾਰੇ ਸਿੱਖਿਆ।
ਦੂਜੇ ਹਫ਼ਤੇ ਊਰਜਾ ਦੀ ਸੰਭਾਲ ਅਤੇ ਕੁਸ਼ਲਤਾ ਸਬੰਧੀ ਜਾਗਰੂਕਤਾ ਪੈਦਾ ਕਰਨ ‘ਤੇ ਆਧਾਰਿਤ ਸੀ। ਹਰੇਕ ਵਿਦਿਆਰਥਣ ਨੇ ਊਰਜਾ ਬਚਾਉਣ ਦੇ ਮੌਕਿਆਂ ਦੀ ਪਛਾਣ ਕਰਕੇ, ਵਰਤੋਂ ਵਿੱਚ ਨਾ ਹੋਣ ‘ਤੇ ਯੰਤਰਾਂ ਨੂੰ ਅਨਪਲੱਗ ਕਰਨ, LED ਲਾਈਟਾਂ ਨਾਲ ਇਨਕੈਂਡੀਸੈਂਟ ਲੈਂਪਾਂ ਨੂੰ ਬਦਲ ਕੇ, ਥਰਮੋਸਟੈਟ ਨੂੰ ਐਡਜਸਟ ਕਰਨ, ਠੰਡੇ ਪਾਣੀ ਦੀ ਲਾਂਡਰੀ ਚਲਾਉਣ, ਛੋਟੀ ਦੂਰੀ ਲਈ ਸਾਈਕਲਾਂ ਦੀ ਵਰਤੋਂ ਕਰਕੇ ਅਤੇ ਹਵਾ ਸੁੱਕੇ ਕੱਪੜੇ ਪਾ ਕੇ ਊਰਜਾ ਬਚਾਉਣ ਦੀ ਪਹਿਲ ਕੀਤੀ। ਇਹ ਵਾਤਾਵਰਨ ਪਹਿਲਕਦਮੀ ਵਿਦਿਆਰਥਣਾਂ ਨੂੰ ਊਰਜਾ ਬਚਾਉਣ ਅਤੇ ਵਾਤਾਵਰਣ ਪੱਖੀ ਵਾਤਾਵਰਨ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰਦੀ ਹੈ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ 30 ਦਿਨੀ ਵਾਤਾਵਰਣ ਚੁਣੌਤੀ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਦੇਵ ਸਮਾਜ ਕਾਲਜ ਫਾਰ ਵੁਮੇਨ ਫਿਰੋਜਪੁਰ ਵਾਤਾਵਰਣ ਨੂੰ ਬਚਾਉਣ ਵਿੱਚ ਲੰਬੇ ਸਮੇਂ ਤੋਂ ਕਾਰਜਸ਼ੀਲ ਹੈ ਅਤੇ ਕਾਲਜ ਨੂੰ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ, ਉੱਚ–ਸਿੱਖਿਆ ਵਿਭਾਗ, ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਡਿਸਟ੍ਰਿਕਟ ਚੈਪੀਅਨਸ਼ਿਪ ਅਵਾਰਡ ਨਾਲ ਵੀ ਨਿਵਾਜ਼ਾ ਗਿਆ ਸੀ। ਕਾਲੇਜ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਵਾਤਾਵਰਣ ਦੇ ਵਿਕਾਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ । ਇਸ ਦੇ ਨਾਲ ਹੀ ਉਨ੍ਹਾਂ ਡਾ. ਮੋਕਸ਼ੀ (ਨੋਡਲ ਅਫ਼ਸਰ) ਅਤੇ ਡਾ. ਕੁਲਬੀਰ ਸਿੰਘ (ਡੀਨ ਸੋਸ਼ਲ ਆਊਟਰੀਚ) ਨੂੰ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ | ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।
August 16, 2024
0 49 2 minutes read